ਅਭੀ ਰਾਣਾ, ਨੰਗਲ : ਬੀਬੀਐੱਮਬੀ ਫੀਲਡ ਇੰਪਲਾਈ ਯੂਨੀਅਨ (ਸੀਟੂ) ਦੇ ਆਗੂਆਂ ਨ ੇਨੰਗਲ ਬੀਬੀਐੱਬੀ ਹਸਪਤਾਲ 'ਚ ਸੁਧਾਰ ਦੀ ਮੰਗ ਨੂੰ ਲੈ ਕੇ ਰੋਸ ਪ੍ਰਗਟਾਇਆ ਤਾਂ ਜੋ ਇਲਾਕੇ ਦੀ ਜਨਤਾ ਨੰੂ ਰਾਹਤ ਮਿਲ ਸਕੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੋਈ ਵੀ ਡਾਕਟਰ ਜਿਸਨੰੂ ਸਰਕਾਰ ਵੱਲੋਂ ਨਾਨ ਪ੍ਰਰੈਕਟਿਸ ਅਲਾਊਂਸ (ਐੱਨ ਪੀ ਏ) ਮਿਲਦਾ ਹੈ ਉਹ ਆਪਣੀ ਕੋਠੀ 'ਚ ਮਰੀਜ਼ ਨੰੂ ਚੈੱਕ ਨਹੀਂ ਕਰ ਸਕਦਾ ਪਰ ਨੰਗਲ ਬੀਬੀਐੱਮਬੀ ਹਸਪਤਾਲ ਦੇ ਡਾਕਟਰ ਕਾਨੰੂਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਵੇਰੇ 8 ਵਜੇ ਦੇ ਕਰੀਬ ਹਸਪਤਾਲ ਖੁੱਲ੍ਹ ਜਾਂਦਾ ਹੈ ਤਾਂ ਸਰਕਾਰੀ ਤੇ ਪ੍ਰਰਾਈਵੇਟ ਮਰੀਜ਼ਾਂ ਦੀਆਂ ਕਤਾਰਾਂ ਲਗਣੀਆਂ ਸ਼ੁਰੂ ਹੋ ਜਾਂਦੀ ਹਨ ਤੇ ਕਈ ਕਈ ਘੰਟੇ ਡਾਕਟਰਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਤਾਂ ਮਰੀਜ਼ ਬਿਨਾਂ ਚੈਕਅੱਪ ਕਰਵਾਏ ਹੀ ਮੁੜ ਘਰ ਨੰੂ ਚਲੇ ਜਾਂਦੇ ਹਨ ਪਰ ਇਸ ਹਸਪਤਾਲ ਦੇ ਡਾਕਟਰਾਂ ਨੰੂ ਮਰੀਜ਼ਾਂ ਦੀ ਕੋਈ ਪਰਵਾਹ ਨਹੀਂ।

ਯੂਨੀਅਨ ਆਗੂਆਂ ਨੇ ਕਿਹਾ ਕਿ ਬੀਬੀਐੱਮਬੀ ਕੈਨਾਲ ਹਸਪਤਾਲ ਨੰਗਲ 'ਚ ਇੱਕ ਮੈਡੀਸਨ ਸਪੈਸ਼ਲਿਸਟ ਡਾਕਟਰ ਹੈ ਜੋ ਸ਼ਰੇਆਮ ਆਪਣੀ ਮਨਮਰਜੀ ਕਰਦਾ ਹੈ। ਜੇਕਰ ਸਮੇਂ 'ਤੇ ਆ ਵੀ ਜਾਵੇ ਤਾਂ ਪਹਿਲਾਂ ਉਹ ਮਰੀਜ਼ ਚੈੱਕ ਕੀਤੇ ਜਾਂਦੇ ਹਨ ਜੋ ਉਸ ਦੀ ਕੋਠੀ 'ਚ ਚੈਕਅੱਪ ਕਰਵਾਉਂਦੇ ਹਨ। ਜੇਕਰ ਕੋਈ ਮਰੀਜ਼ ਥੋੜੀ ਪੁੱਛਗਿਛ ਕਰ ਲਵੇ ਤਾਂ ਇਸ ਮੈਡੀਕਲ ਡਾਕਟਰ ਵੱਲੋਂ ਮਰੀਜ਼ਾਂ ਨਾਲ ਮਾੜਾ ਸਲੂਕ ਵੀ ਕੀਤਾ ਜਾ ਚੱੁਕਾ ਹੈ ।

ਸੀਟੂ ਦੇ ਆਗੂਆਂ ਨੇ ਬੀਬੀਐੱਮਬੀ ਪ੍ਰਸ਼ਾਸਨ ਅਤੇ ਹਸਪਤਾਲ ਦੇ ਪ੍ਰਬੰਧਕਾਂ ਤੋਂ ਇਹ ਵੀ ਮੰਗ ਕੀਤੀ ਕਿ ਉਕਤ ਡਾਕਟਰ ਖ਼ਿਲਾਫ਼ ਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਉਕਤ ਹਸਪਤਾਲ ਦੇ ਡਾਕਟਰ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਸਾਡੀ ਯੂਨੀਅਨ ਮਰੀਜ਼ਾਂ ਨੰੂ ਨਾਲ ਲੈ ਕੇ ਹਸਪਤਾਲ ਵਿਰੱੁਧ ਵੱਡਾ ਤੇ ਤਿੱਖਾ ਸੰਘਰਸ਼ ਕਰੇਗੀ,ਜਿਸਦੀ ਜ਼ਿੰਮੇਵਾਰੀ ਨੰਗਲ ਬੀਬੀਐੱਮਬੀ ਹਸਪਤਾਲ ਦੇ ਪ੍ਰਬੰਧਕਾਂ ਅਤੇ ਬੀਬੀਐੱਮਬੀ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ਯੂਨੀਅਨ ਪ੍ਰਧਾਨ ਵਿਨੋਦ ਭੱਟੀ, ਰਾਜਾ ਸਿੰਘ, ਰਾਜੇਸ਼ ਕੁਮਾਰ, ਪ੍ਰਰਾਣ ਨਾਥ, ਜਰਨੈਲ ਸਿੰਘ, ਸ਼ਿਵ ਕਾਲੀਆ, ਵਿਮਲ ਬਲੂਜਾ, ਜਗਦੇਵ ਸਿੰਘ, ਸੁਸ਼ੀਲ ਕੁਮਾਰ, ਹਰਪਾਲ ਸਿੰਘ, ਜਸਮੇਰ ਸਿੰਘ, ਦਰਸ਼ਣ ਸਿੰਘ, ਮਨੋਹਰ ਲਾਲ, ਜਸਵਿੰਦਰ ਸਿੰਘ ਅਤੇ ਅਜੈ ਕੁਮਾਰ ਆਦਿ ਹਾਜ਼ਰ ਸਨ

=====

ਲਿਖਤੀ ਸ਼ਿਕਾਇਤ ਮਿਲਣ 'ਤੇ ਹੋਵੇਗੀ ਜਾਂਚ: ਡਾ.ਪੀਪੀ ਸਿੰਘ

ਪੀਐੱਮਓ ਮਨਜੀਤ ਸਿੰਘ ਦੇ ਛੱੁਟੀ ਜਾਣ 'ਤੇ ਅੱਜ ਹੀ ਚਾਰਜ ਸੰਭਾਲਣ ਵਾਲੇ ਡਾ. ਪੀ ਪੀ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ ਜੇਕਰ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ। ਹਸਪਤਾਲ ਦੇ ਡਾਕਟਰ ਦੇ ਮਾੜੇ ਵਤੀਰੇ ਸਬੰਧੀ ਉਨ੍ਹਾਂ ਉਕਤ ਡਾਕਟਰ ਦਾ ਬਚਾਅ ਕਰਦੇ ਕਿਹਾ ਕਿ ਉਕਤ ਡਾਕਟਰ ਦਾ ਰਵੱਈਆ ਚੰਗਾ ਹੈ, ਹੋ ਸਕਦਾ ਕਿਸੇ ਨੰੂ ਗਲਤਫ਼ਹਿਮੀ ਹੋਈ ਹੈ। ।