ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਧੀਨ ਚੱਲ ਰਹੇ ਐਸ ਜੀ ਐਸ ਖਾਲਸਾ ਸਕੈਂਡਰੀ ਸਕੂਲ ਵਿਖੇ ਪ੍ਰਰਾਇਮਰੀ ਵਿੰਗ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨੂੰ ਯਾਦ ਕਰਦਿਆਂ ਬਾਲ ਦਿਵਸ ਮਨਾਇਆ ਗਿਆ। ਬਾਲ ਦਿਵਸ ਦੇ ਇਸ ਮੌਕੇ ਸਕੂਲ ਪਿ੍ਰੰ: ਸੁਖਪਾਲ ਕੌਰ ਵਾਲੀਆ ਵੱਲੋਂ ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਿਤ ਵਿਸ਼ੇਸ਼ ਸਮੱਗਰੀ ਦਿੱਤੀ ਗਈ। ਇਕਬਾਲ ਸਿੰਘ ਲਾਲਪੁਰਾ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਪਣੀ ਮਾਂ ਬੋਲੀ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ 'ਤੇ ਵੀ ਜ਼ੋਰ ਦਿੱਤਾ ਜਾਵੇ ,ਤਾਂ ਜੋ ਬੱਚਿਆਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਆਪਣੇ ਪੈਰ੍ਹਾਂ ਤੇ ਖੜ੍ਹਨ ਯੋਗ ਬਣ ਸਕਣ। ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰਰੋਗਰਾਮ , ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧਿਤ ਕਵਿਤਾ ਮੁਕਾਬਲੇ ਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਬਾਲ ਦਿਵਸ ਨਾਲ ਸੰਬੰਧਿਤ ਗ੍ਰੀਟਿੰਗ ਕਾਰਡ ਅਤੇ ਗਿਫਟ ਦਿੱਤੇ ਗਏ। ਇਸ ਮੌਕੇ ਪਾਖਰ ਸਿੰਘ ਭੱਠਲ , ਹਰਕੀਰਤ ਸਿੰਘ ਲਾਖਾ , ਕਮਲਪ੍ਰਰੀਤ ਸਿੰਘ ਕੈਂਥ , ਮਿਸਜ਼ ਦਲਜੀਤ ਕੌਰ , ਪਰਮਜੀਤ ਕੌਰ , ਹਰਸ਼ਦੀਪ ਕੌਰ , ਜ਼ਸਪ੍ਰਰੀਤ ਕੌਰ , ਹਰਵਿੰਦਰ ਕੌਰ ਆਦਿ ਹਾਜ਼ਰ ਸਨ।