ਸਟਾਫ ਰਿਪੋਰਟਰ, ਰੂਪਨਗਰ : ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਸੁਮੀਤ ਜਾਰੰਗਲ ਨੇ ਦੱਸਿਆ ਕਿ ਨਹਿਰੂ ਸਟੇਡੀਅਮ ਦੇ ਸਾਹਮਣੇ ਸਰਸ ਗਰਾਊਂਡ ਵਿਖੇ 12 ਅਕਤੂਬਰ ਨੂੰ ਪ੍ਰਸਿੱਧ ਗਾਇਕ ਬੱਬੂ ਮਾਨ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਬੂ ਮਾਨ ਦੇ ਸ਼ੋਅ 'ਤੇ ਕਰੀਬ 24 ਲੱਖ ਰੁਪਏ ਦਾ ਖਰਚਾ ਆਉਣਾ ਸੀ , ਜਿਸ ਵਿਚ ਬੱਬੂ ਮਾਨ ਦੈ ਸ਼ੋਅ ਦੀ ਫੀਸ 17 ਲੱਖ ਸ਼ਾਮਲ ਸੀ ਅਤੇ ਬਾਕੀ 07 ਲੱਖ ਪ੍ਰਬੰਧਕੀ ਕੰਮਾਂ 'ਤੇ ਖਰਚ ਹੋਣੀ ਸੀ। ਜਿਸ ਕਾਰਨ ਹੀ ਇਸ ਦੀ ਟਿਕਟ ਦੀ ਕੀਮਤ ਨਿਸ਼ਚਿਤ ਕੀਤੀ ਗਈ ਸੀ ਅਤੇ ਇਨ੍ਹਾਂ ਦਿਨਾਂ ਦੌਰਾਨ ਹੀ ਆਈਆਈਟੀ ਵਿਖੇ ਵੀ ਪ੍ਰਸਿੱਧ ਕਲਾਕਾਰਾਂ ਵਲੋਂ ਪ੍ਰਰੋਗਰਾਮ ਪੇਸ਼ ਕੀਤੇ ਜਾਣੇ ਹਨ। ਇਸ ਦੇ ਮੱਦੇਨਜ਼ਰ ਹੀ ਇਹ ਨਾਈਟ ਕੈਂਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 12 ਅਕਤੂਬਰ ਦੀ ਸ਼ਾਮ ਨੂੰ ਸੱਭਿਆਚਾਰਕ ਪ੍ਰਰੋਗਰਾਮ ਦੌਰਾਨ ਲੱਕੀ ਡਰਾਅ ਕੱਢੇ ਜਾਣਗੇ।