ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਵਿਸ਼ਵ ਸ਼ੂਗਰ ਦਿਵਸ ਮੋਕੇ ਲੋਕਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ। ਇਸ ਸਬੰਧੀ ਗੱਲ ਕਰਦਿਆਂ ਸੀ.ਐਚ.ਓ ਸਾਰਿਕਾ ਭਾਟੀਆ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਡਾ:ਸ਼ਿਵ ਕੁਮਾਰ ਦੀ ਅਗਵਾਈ ਵਿਚ ਹੈਲਥ ਐਂਡ ਵੈਲਨੈਸ ਸੈਂਟਰ ਝੱਜ ਵਿਖੇ ਮਨਾਏ ਗਏ ਸ਼ੂਗਰ ਦਿਵਸ ਮੌਕੇ ਦੱਸਿਆ ਗਿਆ ਕਿ ਘੱਟ ਕਸਰਤ ਕਰਨਾ, ਮੋਟਾਪਾ, ਸਹੀ ਖੁਰਾਕ ਨਾ ਖਾਣਾ, ਤਣਾਓ 'ਚ ਰਹਿਣਾ ਤੇ ਖ਼ਾਨਦਾਨੀ ਕਾਰਨ ਕਰਕੇ ਇਹ ਬੀਮਾਰੀ ਲੱਗਦੀ ਹੈ। ਇਸ ਦੀਆਂ ਨਿਸ਼ਾਨੀਆਂ ਬਾਰੇ ਉਨ੍ਹਾਂ ਦੱਸਿਆ ਕਿ ਜ਼ਿਆਦਾ ਭੁੱਖ ਲੱਗਣੀ, ਭਾਰ ਘੱਟਣਾ, ਵਾਰ ਵਾਰ ਪਿਸ਼ਾਬ ਆਉਣਾ, ਹੱਥਾਂ ਪੈਰਾਂ ਦਾ ਸੁੰਨ ਹੋਣਾ ਤੇ ਕਮਜੋਰੀ ਮਹਿਸੂਸ ਹੋਣਾ ਇਸ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਇਲਾਜ ਲਈ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ, ਕਸਰਤ ਤੇ ਸੈਰ ਕਰਨੀ ਚਾਹੀਦੀ ਹੈ ਤੇ ਸਮੇ ਸਮੇ ਡਾਕਟਰ ਨੂੰ ਚੈਕ ਕਰਵਾਉਣਾ ਜਰੂਰੀ ਹੈ। ਇਸ ਮੋਕੇ ਜਸਵਿੰਦਰ ਕੌਰ, ਸੁਦੇਸ਼ ਕੁਮਾਰੀ, ਅਮਰਜੀਤ ਕੌਰ ਆਦਿ ਵੀ ਹਾਜ਼ਰ ਸਨ।