ਤਾਰੀ ਲੋਧੀਪੁਰੀਆ (ਅੌੜ) : ਦੋਆਬਾ ਮਾਡਲ ਹਾਈ ਸਕੂਲ ਪਿੰਡ ਸਾਹਲੋਂ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਮਨਦੀਪ ਕੌਰ (ਜ਼ਿਲ੍ਹਾ ਇਸਤਰੀ ਅੇਤ ਬਾਲ ਭਲਾਈ ਅਫਸਰ) ਨੇ ਸ਼ਿਰਕਤ ਕੀਤੀ। ਇਸ ਮੌਕੇ ਮਿਸ ਅਮਨਦੀਪ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੀਵਨ 'ਚ ਬਹੁਪੱਖੀ ਵਿਕਾਸ ਲਈ ਪੜ੍ਹਾਈ ਬਹੁਤ ਹੀ ਜ਼ਰੂਰੀ ਹੈ। ਇਸ ਮੌਕੇ ਸਕੂਲ ਦੇ ਸਲਾਹਕਾਰ ਡਾ: ਗੁਰਮੀਤ ਸਿੰਘ ਸਰਾਂ ਨੇ ਬੱਚਿਆਂ ਨੂੰ ਚੰਗੇ ਨੰਬਰ ਲੈਣ ਲਈ ਪੜ੍ਹਾਈ ਕਰਨ ਲਈ ਪ੍ੇਰਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ: ਮਨਦੀਪ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਲਗਨ ਨਾਲ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਪਿ੍ੰਸੀਪਲ ਨਾਰ੍ਹ ਕੁਮਾਰ ਨੇ ਬੱਚਿਆਂ ਨੂੰੁ ਪੜ੍ਹਾਈ ਵਲ ਉਚੇਚਾ ਧਿਆਨ ਦੇਣ ਤਾਂ ਬੱਚੇ ਪੜ੍ਹ-ਲਿਖ ਕੇ ਆਪਣੇ ਮਾਂ-ਬਾਪ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ। ਇਸ ਮੌਕੇ ਮੁੱਖ ਮਹਿਮਾਨ ਸਕੂਲ ਦੇ ਐੱਮਡੀ ਮਨਦੀਪ ਸਿੰਘ ਗਰੇਵਾਲ, ਡਾ: ਗੁਰਮੀਤ ਸਿੰਘ ਸਰਾਂ, ਪਿ੍ੰਸੀਪਲ ਨਾਰੇਸ਼ ਕੁਮਾਰ ਵਲੋਂ ਸਾਲਾਨਾ ਪ੍ਰੀਖਿਆਵਾਂ ਵਿਚੋਂ ਕਰਮਵਾਰ ਪਹਿਲੇ ਦੂਜੇ ਤੇ ਤੀਜੇ ਨੰ: 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਰਜਨੀ ਬਾਲਾ, ਪ੍ਦੀਪ ਕੌਰ, ਸੁਰਿੰਦਰ ਸਿੰਘ ਭੱਟੀ, ਕਿਰਨਦੀਪ ਕੌਰ, ਲਵਪ੍ਤੀ ਕੌਰ, ਪਿ੍ਆ ਰਾਣੀ, ਮਨਪ੍ਰੀਤ ਕੌਰ, ਸੁਮਨ, ਅਮਰਜੀਤ ਕੌਰ, ਜੋਤੀ ਰਾਣੀ, ਜਸਵਿੰਦਰ ਕੌਰ, ਜਸਕਰਨ ਕੌਰ, ਸਨਦੀਪ ਕੌਰ, ਹਰਜਿੰਦਰ ਕੌਰ, ਸੁਨੀਤਾ ਰਾਣੀ, ਧਨਮਿੰਦਰ ਕੌਰ ਆਦਿ ਅਧਿਆਪਕ ਮੌਕੇ 'ਤੇ ਹਾਜ਼ਰ ਸਨ।