ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਅੱਜ ਦੁਪਹਿਰ ਤਕਰੀਬਨ 3 ਵਜੇ ਪੁਲਿਸ ਵੱਲੋਂ ਗਸ਼ਤ ਦੌਰਾਨ ਨੱਕੀਆਂ ਭਾਖੜਾ ਨਹਿਰ ਦੀ ਪਟੜੀ 'ਤੇ 10 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਉਸ ਦੇ ਖਿਲਾਫ ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ ਵਿਚ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਤਕਰੀਬਨ 3 ਵਜੇ ਉਹ ਆਪਣੀ ਪੁਲਿਸ ਪਾਰਟੀ ਜਿਸ ਵਿਚ ਏਐੱਸਆਈ ਹਰਜੀਤ ਸਿੰਘ ਤੇ ਹੈੱਡ ਕਾਂਸਟੇਬਲ ਗੁਰਪ੍ਰਰੀਤ ਸਿੰਘ ਸ਼ਾਮਲ ਸਨ, ਦੇ ਨਾਲ ਭਾਖੜਾ ਨਹਿਰ ਦੀ ਪਟੜੀ ਨੱਕੀਆਂ ਕੋਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਨੱਕੀਆਂ ਵੱਲੋਂ ਇਕ ਵਿਅਕਤੀ ਜਿਸ ਦੀ ਪਛਾਣ ਸ਼ੇਰ ਸਿੰਘ ਪੁੱਤਰ ਰਾਮ ਨਿਵਾਸੀ ਰਾਜਸਥਾਨੀ ਝੁੱਗੀ ਬਸਤੀ ਪਿੰਡ ਜਿਓਵਾਲ ਥਾਣਾ ਕੀਰਤਪੁਰ ਸਾਹਿਬ ਦੇ ਤੌਰ 'ਤੇ ਹੋਈ ਇਕ ਥੈਲਾ ਚੁੱਕੀ ਆ ਰਿਹਾ ਸੀ। ਪੁਲਿਸ ਨੇ ਸ਼ੱਕ ਹੋਣ 'ਤੇ ਜਦੋਂ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਦੇ ਥੈਲੇ ਵਿਚੋਂ 10 ਬੋਤਲਾਂ ਦੇਸੀ ਸ਼ਰਾਬ ਬਰਾਮਦ ਹੋਈ। ਪੁਲਿਸ ਵੱਲੋਂ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।