ਪਵਨ ਕੁਮਾਰ, ਨੂਰਪੁਰ ਬੇਦੀ : ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਸਰਕਲ ਅਬਿਆਣਾ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਬਗੀਚੀ ਸਾਹਿਬ ਵਿਖੇ ਹੋਈ। ਮੀਟਿੰਗ ਦੌਰਾਨ ਮੁੱਖ ਤੌਰ 'ਤੇ 1 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਧਾਨ ਸਭਾ ਦੇ ਿਘਰਾਓ ਸੰਬੰਧੀ ਪ੍ਰਰੋਗਰਾਮ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਜੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬਹੁਤ ਸਾਰੇ ਵਾਅਦੇ ਕੀਤੇ ਸਨ ਤੇ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਕਸਮਾਂ ਖਾਂਦੀਆਂ ਸਨ ਪਰ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਕਾਰਨ ਪੰਜਾਬ ਵਿਚ ਰਹਿਣ ਵਾਲੇ ਹਰ ਵਰਗ ਦੇ ਵਿਅਕਤੀ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਵਾਅਦਾ ਖਿਲਾਫੀ ਦੇ ਖਿਲਾਫ 1 ਮਾਰਚ ਨੂੰ ਸਵੇਰੇ 10.30 ਵਜੇ ਚੰਡੀਗੜ੍ਹ ਦੇ ਸੈਕਟਰ 25 ਸਥਿਤ ਗਰਾਊਂਡ ਵਿਖੇ ਇਕ ਰੈਲੀ ਕਰ ਕੇ ਵਿਧਾਨ ਸਭਾ ਵੱਲ ਕੂਚ ਕੀਤਾ ਜਾਵੇਗਾ, ਤਾਂ ਜੋ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਹਲੂਣਾ ਦਿੱਤਾ ਜਾ ਸਕੇ।

ਇਸ ਮੌਕੇ ਵੱਡੀ ਗਿਣਤੀ ਵਿਚ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਜਥੇਦਾਰ ਗੁਰਿੰਦਰ ਸਿੰਘ ਗੋਗੀ, ਪੱਛੜੀਆਂ ਸ਼੍ਰੇਣੀਆਂ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਹੇਮ ਰਾਜ ਝਾਡੀਆਂ, ਸਰਕਲ ਪ੍ਰਧਾਨ ਲੇਖ ਰਾਜ ਬਾਜ਼ਾਰ, ਚੌਧਰੀ ਮਹਿੰਦਰ ਪਾਲ ਭੁੰਬਲਾ, ਬਾਬਾ ਸ਼ੀਸ਼ਪਾਲ ਸਿੰਘ, ਬਸੰਤ ਸਿੰਘ ਅੌਲਖ, ਹਰਜਿੰਦਰ ਸਿੰਘ ਭਾਉਵਾਲ, ਗੁਰਦੀਪ ਸਿੰਘ ਬਟਾਰਲਾ, ਮਨੋਹਰ ਲਾਲ ਚੌਂਤਾ, ਬਾਬਾ ਬਲਦੇਵ ਸਿੰਘ ਬਗੀਚੀ, ਧਰਮ ਚੰਦ ਟਿੱਬਾ ਟੱਪਰੀਆਂ, ਦੇਵ ਸਿੰਘ ਖਟਾਣਾ, ਕਰਮ ਸਿੰਘ ਮਾਧੋਪੁਰ, ਜਗਦੇਵ ਸਿੰਘ ਸਾਬਕਾ ਸਰਪੰਚ ਖੱਡ ਰਾਜਗਿਰੀ, ਸੂਬੇਦਾਰ ਜਸਵੰਤ ਸਿੰਘ ਦਹੀਰਪੁਰ, ਕਮਲ ਸਿੰਘ ਅਬਿਆਣਾ, ਜਸਵੰਤ ਸਿੰਘ ਨੰਗਲ, ਨੰਬਰਦਾਰ ਸਤਨਾਮ ਸਿੰਘ ਬਜਰੂੜ, ਮੱਖਣ ਸਿੰਘ ਬੈਂਸ, ਰਾਮ ਸਿੰਘ ਮੁੰਨੇ, ਭਾਗ ਸਿੰਘ ਮੁੰਨੇ, ਮਨਿੰਦਰ ਕੁਮਾਰ ਵਰਮਾ ਬਜਰੂੜ, ਸੁਰਿੰਦਰ ਕੁਮਾਰ ਟਿੱਬਾ ਨੰਗਲ ਤੇ ਨਿਰੰਜਣ ਸਿੰਘ ਮਾਧੋਪੁਰ ਮੌਜੂਦ ਸਨ।

ਫੋਟੋ 27ਆਰਪੀਆਰ 207ਪੀ

ਅਕਾਲੀ ਆਗੂਆਂ ਦੀ ਮੀਟਿੰਗ ਦੌਰਾਨ ਅਕਾਲੀ ਆਗੂਆਂ ਨੂੰ ਲਾਮਬੰਦ ਕਰਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ।