ਸਟਾਫ ਰਿਪੋਰਟਰ,ਰੂਪਨਗਰ : ਕਰਮਚਾਰੀ ਦਲ ਪੰਜਾਬ (ਭਗੜਾਣਾ) ਮੁਲਾਜ਼ਮ ਵਿੰਗ ਪੰਜਾਬ ਤੇ ਮੁਲਾਜ਼ਮ ਫਰੰਟ ਦੀ ਮੀਟਿੰਗ ਸਤਬੀਰ ਸਿੰਘ ਖੱਟੜਾ ਕੌਮੀ ਸੀਨੀਅਰ ਵਾਈਸ ਪ੍ਰਧਾਨ ਮੁਲਾਜ਼ਮ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸੁਰਜੀਤ ਸਿੰਘ ਸੈਣੀ ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਬਾਬਾਾ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮਨਿਸਟਰੀਅਲ ਸਟਾਫ (ਭ) ਰੋਪੜ ਵੀ ਸ਼ਾਮਲ ਹੋਏ। ਇਸ ਮੀਟਿੰਗ 'ਚ ਅੱੈਨਸੀਸੀ ਲਾਸਕਰ ਇੰਪਲਾਈਜ਼ ਯੂਨੀਅਨ ਦੀ ਜੱਥੇਬੰਦੀ ਆਪਣੇ 150 ਸਾਥੀਆਂ ਸਮੇਤ ਪਹੁੰਚੀ ਤੇ ਇਹ ਜੱਥੇਬੰਦੀ ਮਨਿਸਟਰੀਅਲ ਸਟਾਫ ਨਾਲ ਮਿਲਕੇ ਸਾਂਝੇ ਤੌਰ 'ਤੇ ਕੰਮ ਕਰੇਗੀ। ਇਸ ਮੌਕੇ ਸਤਬੀਰ ਸਿੰਘ ਖੱਟੜਾ ਨੇ ਵਿਸ਼ਵਾਸ ਦਿਵਾਇਆ ਕਿ ਜੋ ਵੀ ਪੰਜਾਬ ਪੱਧਰ ਦੀਆਂ ਸਾਂਝੀਆਂ ਮੰਗਾਂ ਹਨ, ਉਹ ਮੁਲਾਜ਼ਮਾਂ ਨਾਲ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ 18 ਸਤੰਬਰ ਨੂੰ ਫਗੜਾਵਾ ਵਿਖੇ ਜੱਥੇਬੰਦੀ ਧਰਨਾ ਦੇ ਰਹੀ ਹੈ ਤੇ ਜ਼ਿਲ੍ਹਾ ਕਪੂਰਥਲਾ ਦੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਸ ਮੌਕੇ ਲਾਸਕਰ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਅੌਲਖ ਨੇ ਆਪਣੇ ਵਿਭਾਗ ਦੀਆਂ ਮੁਸ਼ਕਲਾਂ ਬਾਰੇ ਦੱਸਿਆ । ਪਲਵਿੰਦਰ ਸਿੰਘ ਪਨਿਆਲੀ ਨੇ ਡਰਾਇਵਰਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਹਰਪ੍ਰਰੀਤ ਸਿੰਘ ਸੈਣੀ ਵਾਈਸ ਪ੍ਰਧਾਨ, ਗਗਨਦੀਪ ਸਿੰਘ ਸਲਾਹਕਾਰ, ਮੰਗਲ ਸਿੰਘ ਕੈਸ਼ੀਅਰ, ਗੁਰਬੀਰ ਸਿੰਘ ਸਕੱਤਰ, ਬਿਕਰਮਜੀਤ ਸਿੰਘ ਮੈਂਬਰ, ਨਿਰਮਲਜੀਤ ਸਿੰਘ, ਕੁੰਦਨ ਰਾਮ, ਜਸਵਿੰਦਰ ਸਿੰਘ, ਜੈ ਕ੍ਰਿਸ਼ਨ, ਰਾਜਨ ਕੁਮਾਰ, ਅਸ਼ੋਕ ਕੁਮਾਰ, ਸਮਦੀਸ਼ ਸਿੰਘ ਕੌੜਾ ਆਦਿ ਮੌਜੂਦ ਸਨ।