ਪਵਨ ਕੁਮਾਰ, ਨੂਰਪੁਰ ਬੇਦੀ

ਸਮਾਜ ਸੇਵੀ ਸੰਸਥਾ ਪਹਿਲਾਂ ਇਨਸਾਨੀਅਤ ਦੇ ਪ੍ਰਧਾਨ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਵੱਲੋਂ ਪਿੰਡ ਚਬਰੇਵਾਲ 'ਚ ਲੋੜਵੰਦ ਅੌਰਤ ਨੂੰ ਵੀਲ ਚੇਅਰ ਦਿੱਤੀ ਗਈ। ਸਰਦਾਰ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਸੰਸਥਾ ਲੋਕਾਂ ਦੀ ਸੰਸਥਾ ਹੈ, ਲੋਕਾਂ ਲਈ ਸੰਸਥਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸਭ ਦਾ ਨੈਤਿਕ ਫਰਜ਼ ਹੈ ਕਿ ਸਾਨੂੰ ਸਭ ਨੂੰ ਸਮਾਜ ਭਲਾਈ ਲਈ ਮਿਲ ਕੇ ਕੰਮ ਕਰਨਾ ਚਾਹੀਦੇ ਹਨ ਅਤੇ ਸਮਾਜ ਵਿਚ ਹਰ ਚੰਗੇ ਕੰਮ ਦੇ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਲਾਲਪੁਰਾ ਨੇ ਕਿਹਾ ਕਿ ਜਦੋਂ ਵੀ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਂਦੀ ਹੈ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਜ਼ਿਕਰਯੋਗ ਹੈ ਕਿ ਸੰਸਥਾ ਪਹਿਲਾਂ ਇਨਸਾਨੀਅਤ ਇਲਾਕੇ ਵਿਚ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਨਿਭਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਲਪੁਰਾ ਨੇ ਕਿਹਾ ਕਿ ਇਹ ਸਾਡੇ ਹੀ ਭੈਣ ਭਰਾ ਹਨ ਜਿਨ੍ਹਾਂ ਕੋਲ ਵੀਲ੍ਹ ਚੇਅਰ ਨਾ ਹੋਣ ਕਰਕੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਸਾਡੇ ਅੰਗਹੀਣ ਭੈਣ ਭਰਾ ਹਨ ਮੰਜੇ 'ਤੇ ਬੈਠ ਕੇ ਸਾਰਾ ਦਿਨ ਗੁਜ਼ਾਰ ਲੈਂਦੇ ਹਨ ਅਤੇ ਉਨ੍ਹਾਂ ਲਈ ਇਕ ਬਹੁਤ ਵੱਡੀ ਮੁਸ਼ਕਿਲ ਹੈ ਕਿਉਂਕਿ ਉਹ ਬਾਹਰ ਘੁੰਮਣ ਫਿਰਨ ਲਈ ਅਸਮਰੱਥ ਹਨ ਇਹਨਾਂ ਵੀਰ ਭੈਣਾਂ ਜੋ ਕੁਦਰਤੀ ਸੱਟ ਵੱਜਣ ਕਾਰਨ ਇਸ ਹਾਦਸੇ ਦਾ ਸ਼ਿਕਾਰ ਹਨ ਪਰ ਉਨ੍ਹਾਂ ਦਾ ਜਜ਼ਬਾ ਬਹੁਤ ਉੱਚਾ ਹੈ ਅਤੇ ਜ਼ਿੰਦਗੀ ਦੀ ਲੜਾਈ ਬਹੁਤ ਹੌਸਲੇ ਨਾਲ ਲੜ ਰਹੇ ਹਨ। ਲਾਲਪੁਰਾ ਨੇ ਕਿਹਾ ਕਿ ਸਾਡੇ ਇਲਾਕੇ ਦੇ ਕੁਝ ਅਜਿਹੇ ਅੰਗਹੀਣ ਭੈਣ ਭਰਾ ਹਨ ਜਿਹੜੇ ਕਿ ਇਸ ਵ੍ਹੀਲ ਚੇਅਰ ਦੀ ਸੁਵਿਧਾ ਤੋਂ ਵਾਂਝੇ ਰਹਿ ਗਏ ਹਨ। ਜਦੋਂ ਲਾਲਪੁਰਾ ਨੇ ਇਹ ਕਾਰਨ ਜਾਣਨਾ ਚਾਹਿਆ ਤਾਂ ਪਤਾ ਲੱਗਾ ਕਿ ਜਦੋਂ ਵੀ ਕੋਈ ਸੰਸਥਾ ਇਹਨਾਂ ਨੂੰ ਵ੍ਹੀਲ ਚੇਅਰ ਦੇਣ ਲਈ ਬੁਲਾਉਂਦੀ ਹੈ ਤਾਂ ਇਨ੍ਹਾਂ ਕੋਲ ਜਾਣ ਲਈ ਕੋਈ ਸਾਧਨ ਨਹੀਂ ਹੁੰਦਾ ਅਤੇ ਰਸਤਾ ਖ਼ਰਾਬ ਹੋਣ ਕਾਰਨ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਇਨਾਂ੍ਹ ਜ਼ਰੂਰਤਮੰਦਾਂ ਨੂੰ ਬਾਕੀ ਸੰਸਥਾਵਾਂ ਜਾਂ ਸਰਕਾਰ ਤੋਂ ਲੋੜੀਂਦੀ ਚੀਜ਼ ਮੁਹੱਈਆ ਨਹੀਂ ਹੋ ਪਾ ਰਹੀ ਸੀ। ਕੁਝ ਮਰੀਜ਼ ਅਜਿਹੇ ਹਨ ਜਿਹੜੇ ਬਹੁਤ ਚਿਰ ਤੋਂ ਇਕ ਬੜੀ ਵੱਡੀ ਜੰਗ ਲੜ ਰਹੇ ਸਨ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਇਲਾਕਾ ਸਾਡਾ ਹੈ ਇਹ ਸਾਡੇ ਹੀ ਭੈਣ ਭਰਾ ਹਨ ਇਸ ਲਈ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਮਾਜ ਵਿਚ ਅਸੀਂ ਇਸ ਵਰਗ ਨੂੰ ਵੀ ਨਾਲ ਤਕੜਾ ਕਰ ਕੇ ਚਲੀਏ। ਇਹ ਇਕ ਜ਼ਿੰਦਗੀ ਦੀ ਬਹੁਤ ਵੱਡੀ ਜੰਗ ਲੜ ਰਹੇ ਹਨ। ਇਸ ਨਾਲ ਜਿੱਥੇ ਅਸੀਂ ਬਾਕੀ ਜੰਗਾਂ ਨਾਲ ਲੜ ਰਹੇ ਹਾਂ ਉਥੇ ਹੀ ਇਸ ਜੰਗ ਤੋਂ ਵੀ ਜਿੱਤਣਾ ਬਹੁਤ ਜ਼ਰੂਰੀ ਹੈ। ਸੰਸਥਾ ਪਹਿਲਾਂ ਇਨਸਾਨੀਅਤ ਇਹ ਪ੍ਰਣ ਕਰਦੀ ਹੈ ਕਿ ਜਿੰਨੇ ਵੀ ਸਾਡੇ ਇਲਾਕੇ ਦੇ ਲੋੜਵੰਦ ਅੰਗਹੀਣ ਭੈਣ ਭਰਾ ਹਨ ਜਿਨ੍ਹਾਂ ਨੂੰ ਅਜੇ ਤਕ ਵ੍ਹੀਲ ਚੇਅਰ ਨਹੀਂ ਮਿਲੀਆਂ ਉਨ੍ਹਾਂ ਲੋੜਵੰਦ ਵੀਰਾਂ ਭੈਣਾਂ ਨੂੰ ਸਪੈਸ਼ਲ ਵੀਲਚੇਅਰ ਮੁਹੱਈਆ ਕਰਵਾਈਆਂ ਜਾਣਗੀਆਂ। ਇਸੇ ਤਹਿਤ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਚਬਰੇਵਾਲ ਵਿਚ ਲੋੜਵੰਦ ਮਹਿਲਾ ਨੂੰ ਸੰਸਥਾ ਪਹਿਲਾ ਇਨਸਾਨੀਅਤ ਵੱਲੋਂ ਵ੍ਹੀਲ ਚੇਅਰ ਭੇਟ ਕੀਤੀ ਗਈ। ਇਸ ਮੌਕੇ ਮਨਜੀਤ ਸਿੰਘ, ਰਜੇਸ਼ਵਰ ਕੁਮਾਰ, ਵਰੁਣਦੀਪ ਸੁਰਿੰਦਰਪਾਲ ਕੁਲਜਿੰਦਰ ਸਿੰਘ ਤਾਰਾ ਸਿੰਘ ਆਦਿ ਹਾਜ਼ਰ ਸਨ।