ਅਭੀ ਰਾਣਾ, ਨੰਗਲ : ਨਵਾਂ ਨੰਗਲ ਦੇ ਐੱਸਐੱਸਆਰਵੀਐੱਮ ਸਕੂਲ ਦੇ ਪਿ੍ਰੰਸੀਪਲ ਐੱਮ ਸ਼ਰਮਾ ਦੀਆਂ ਹਦਾਇਤਾਂ ਤਹਿਤ ਸਕੂਲੀ ਬੱਚਿਆਂ ਵੱਲੋਂ ਲੋਕਾਂ ਨੰੂ ਏਡਜ਼ ਦੇ ਬਾਰੇ ਜਾਗਰੂਕ ਕਰਨ ਲਈ ਇੱਕ ਰੈਲੀ ਕੱਢੀ ਗਈ।

ਇਸ ਰੈਲੀ ਦੇ ਦੌਰਾਨ ਵਿਦਿਆਰਥੀਆਂ ਨੇ ਲੋਕਾਂ ਨੂੰ ਏਡਜ਼ ਸਬੰਧੀ ਜਾਣੂ ਕਰਵਾਉਣ ਲਈ ਵੱਖ ਵੱਖ ਤਰ੍ਹਾਂ ਦੇ ਸਲੋਗਨਾਂ ਵਾਲੇ ਵੈਨਰ ਅਤੇ ਪੋਸਟਰ ਚੱੁਕੇ ਹਏ ਸਨ। ਇਸ ਤੋਂ ਪਹਿਲਾਂ ਸਕੂਲ ਦੇ ਸ਼ਿਵਾ ਹਾਉਸ ਦੇ ਮੁੱਖੀ ਨੇਹਾ ਮੈਨਨ ਅਤੇ ਸ਼ਾਰੂਲ ਦੀ ਅਗਵਾਈ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਦਾ ਪ੍ਰਬੰਧ ਵੀ ਕੀਤਾ ਗਿਆ।

ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਪ੍ਰਗਤੀ ਦੁਆਰਾ ਬਣਾਏ ਗਏ ਪੋਸਟਰ ਨੂੰ ਪਹਿਲਾਂ ਸਥਾਨ ਪ੍ਰਰਾਪਤ ਹੋਇਆ, ਜਦੋਂਕਿ ਸੱਤਵੀਂ ਜਮਾਤ ਦੀ ਵਿਦਿਆਰਥਣ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਅਨਮੋਲ ਧੀਰ ਦੇ ਪੋਸਟਰ ਨੂੰ ਤੀਜਾ ਸਥਾਨ ਮਿਲਿਆ।