ਅਭੀ ਰਾਣਾ, ਨੰਗਲ : ਬੀਤੀ ਰਾਤ ਨੰਗਲ ਭਾਖੜਾ ਮਾਰਗ ਤੇ ਇਨਕਮ ਟੈਕਸ ਨੰਗਲ ਦਫ਼ਤਰ ਦੇ ਨਜ਼ਦੀਕ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ (35) ਤੇ ਉਸ ਦਾ ਸਕਾ ਭਰਾ ਅਨਿਲ ਕੁਮਾਰ (32) ਪੁੱਤਰ ਚੈਨ ਸਿੰਘ ਨਿਵਾਸੀ ਗਵਾਲਥਾਈ ਹਿਮਾਚਲ ਪ੍ਰਦੇਸ਼ , ਨੰਗਲ ਵੱਲ ਮੋਟਰਸਾਈਕਲ 'ਤੇ ਆ ਰਹੇ ਸਨ ਕਿ ਇਨ੍ਹਾਂ ਦੀ ਇਨਕਮ ਟੈਕਸ ਦਫ਼ਤਰ ਨੰਗਲ ਅੱਗੇ ਲੱਕੜ ਨਾਲ ਲੱਦੀ ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਸੁਨੀਲ ਕੁਮਾਰ ਦੀ ਮੌਤ ਹੋ ਗਈ ਜਦਕਿ ਅਨਿਲ ਕਮਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।