ਅਭੀ ਰਾਣਾ, ਨੰਗਲ : ਐੱਸਐੱਸਪੀ ਰੂਪਨਗਰ ਦੀਆਂ ਹਦਾਇਤਾਂ ਮੁਤਾਬਿਕ ਥਾਣਾ ਮੁਖੀ ਪਵਨ ਚੌਧਰੀ ਅਤੇ ਟ੍ਰੈਫਿਕ ਪੁਲਿਸ ਜ਼ਿਲ੍ਹਾ ਰੂਪਨਗਰ ਇੰਚਾਰਜ ਸਰਵਜੀਤ ਸਿੰਘ ਵੱਲੋਂ ਰਾਸ਼ਟਰੀ ਜਾਗਰੂਕਤਾ ਅਭਿਆਨ ਤਹਿਤ ਨੰਗਲ ਡੈਂਮ ਚੌਕ 'ਚ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਥਾਣਾ ਮੁਖੀ ਨੇ ਕਿਹਾ ਕਿ 18 ਜਨਵਰੀ ਤੋਂ 17 ਫਰਵਰੀ ਤਕ ਲਗਾਤਾਰ ਇਕ ਮਹੀਨਾ ਰੋਡ ਸੇਫਟੀ ਮਹੀਨਾ ਮਨਾਇਆ ਜਾਵੇਗਾ। ਇਸ ਤਹਿਤ ਅੱਜ ਧੁੰਦ ਦੇ ਸਮੇਂ ਦੁਰਘਟਨਾ ਨੂੰ ਰੋਕਣ ਲਈ ਵਾਹਨਾਂ 'ਤੇ ਰਿਫਲੈਕਟਰ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੱਡੀ ਦੇ ਕਾਗਜ਼ਾਤ ਪੂਰੇ ਰਖੋ, ਬਿਨਾਂ ਸੀਟ ਬੈਲਟ ਤੋਂ ਗੱਡੀ ਨਾ ਚਲਾਓ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਬਿਲਕੁਲ ਵੀ ਨਾ ਚਲਾਉਣ ਨੂੰ ਦਿੱਤੇ ਜਾਣ। ਜ਼ਿਲ੍ਹਾ ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੈਂਟ ਦੀ ਵਰਤੋ ਜ਼ਰੂਰ ਕਰੋ। ਤਿੰਨ ਸਵਾਰੀਆਂ ਬਿਠਾ ਕੇ ਬਿਲਕੁਲ ਵੀ ਵਾਹਨ ਨਾ ਚਲਾਓ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਟੈ੍ਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ ਕਿਉਂਕਿ ਇਹ ਸਭ ਕਾਨੂੰਨ ਲੋਕ ਭਲਾਈ ਲਈ ਹੀ ਬਣਾਏ ਗਏ ਹਨ। ਇਸ ਮੌਕੇ ਨੰਗਲ ਟ੍ਰੈਫਿਕ ਪੁਲਿਸ ਇੰਚਾਰਜ ਮਹਿੰਦਰ ਸਿੰਘ, ਹਰਜਾਪ ਸਿੰਘ, ਉਮੇਸ਼ ਕੁਮਾਰ, ਰਤਨ ਸਿੰਘ, ਨਵਾਂ ਨੰਗਲ ਚੌਂਕੀ ਇੰਚਾਰਜ ਏਐੱਸਆਈ ਨਰਿੰਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।

ਫੋਟੋ -21ਆਰਪੀਆਰ 222ਪੀ

ਵਾਹਨਾਂ ਤੇ ਰਿਫਲੈਕਟਰ ਲਾਉਂਦੇ ਤੇ ਚਾਲਕਾਂ ਨੂੰ ਜਾਗਰੂਕ ਕਰਦੇ ਜ਼ਿਲ੍ਹਾ ਇੰਚਾਰਜ ਤੇ ਥਾਣਾ ਮੁਖੀ ਪਵਨ ਚੌਧਰੀ।