ਡਾ. ਅੰਬੇਡਕਰ ਚੌਕ ਵਿਖੇ 26 ਜਨਵਰੀ ਨੂੰ ਤਿਰੰਗਾ ਲਹਿਰਾਇਆ ਜਾਵੇਗਾ : ਡਾ. ਬੱਗਨ

ਸਟਾਫ ਰਿਪੋਰਟਰ, ਰੂਪਨਗਰ : ਡਾ. ਬੀਆਰ ਅੰਬੇਡਕਰ ਜਾਗਿ੍ਤੀ ਮੰਚ ਰੂਪਨਗਰ ਦੀ ਮੀਟਿੰਗ ਬਾਬਾ ਸਾਹਿਬ ਅੰਬੇਡਕਰ ਚੌਕ ਵਿਖੇ ਗਣਤੰਤਰ ਦਿਵਸ ਅਤੇ ਕਿਸਾਨ ਅੰਦੋਲਨ ਦੇ ਸਬੰਧੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ. ਰਾਜੇਸ਼ ਬੱਗਨ ਨੇ ਕੀਤੀ। ਮੀਟਿੰਗ ਵਿਚ ਹਰ ਸਾਲ ਦੀ ਤਰ੍ਹਾਂ 26 ਜਨਵਰੀ ਨੂੰ ਸਵੇਰੇ ਸਾਢੇ ਦਸ ਵਜੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੁਆਰਾ ਲਿਖਤ ਭਾਰਤੀਆ ਸੰਵਿਧਾਨ 2 ਸਾਲ 11 ਮਹੀਨੇ 18 ਦਿਨ ਦੀ ਸਖਤ ਮਿਹਨਤ ਨਾਲ ਤਿਆਰ ਕੀਤਾ ਗਿਆ ਅਤੇ 26 ਨਬੰਬਰ 1949 ਨੂੰ ਸੰਵਿਧਾਨ ਭਾਰਤ ਸਰਕਾਰ ਨੂੰ ਸੌਪਿਆ ਗਿਆ ਅਤੇ 26 ਜਨਵਰੀ 1950 ਨੂੰ ਪੂਰੇ ਭਾਰਤ ਵਿਚ ਲਾਗੂ ਕੀਤਾ ਗਿਆ। ਇਸ ਖੁਸ਼ੀ ਵਿਚ ਗਣਤੰਤਰ ਦਿਵਸ ਮੌਕੇ ਲੱਡੂ ਵੀ ਵੰਡੇ ਜਾਣਗੇ ਅਤੇ ਵੱਖ-ਵੱਖ ਬੁਲਾਰਿਆ ਵੱਲੋਂ ਗਣਤੰਤਰ ਦਿਵਸ ਅਤੇ ਭਾਰਤੀ ਸੰਵਿਧਾਨ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਬਾਰੇ ਰੌਸ਼ਨੀ ਪਾਈ ਜਾਵੇਗੀ ਮੰਚ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ 26 ਜਨਵਰੀ ਦੇ ਸਰਕਾਰੀ ਜਾਂ ਗੈਰ ਸਰਕਾਰੀ ਪ੍ਰਰੋਗਰਾਮਾਂ ਵਿਚ ਬਾਬਾ ਸਾਹਿਬ ਅੰਬੇਡਕਰ ਦੀਆਂ ਝਾਕੀਆਂ ਦੁਆਰਾ ਉਨ੍ਹਾਂ ਦੇ ਯੋਗਦਾਨ ਨੂੰ ਵੀ ਸ਼ਾਮਲ ਕੀਤਾ ਜਾਵੇ, ਜਿਨ੍ਹਾਂ ਕਾਰਨ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ

ਮੰਚ ਦੇ ਚੇਅਰਮੈਨ ਬਨਵਾਰੀ ਲਾਲ ਮੱਟੂ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਾਲੇ ਕਾਨੂੰਨ ਵਾਪਸ ਲੈਣ ਲਈ ਕਿਹਾ। ਕਿਸਾਨਾ ਦੇ ਹਰ ਸੰਘਰਸ਼ ਵਿਚ ਦਲਿਤ ਸਮਾਜ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਕਿਹਾ ਤਾਂ ਜੋ ਫਾਸ਼ੀਵਾਦੀ ਸਰਕਾਰਾਂ ਨੂੰ ਲੋਕ ਵਿਰੋਧੀ ਫੈਸਲੇ ਲੈਣ ਤੋਂ ਰੋਕਿਆ ਜਾ ਸਕੇ। ਮੀਟਿੰਗ ਵਿਚ ਮੰਚ ਦੇ ਪ੍ਰਧਾਨ ਡਾ. ਰਾਜੇਸ਼ ਕੁਮਾਰ ਬੱਗਨ, ਚੇਅਰਮੈਨ ਬਨਵਾਰੀ ਲਾਲ ਮੱਟੂ, ਪ੍ਰਰੈੱਸ ਸਕੱਤਰ ਮਾਸਟਰ ਜਗਦੀਸ਼ ਸਿੰਘ ਹਵੇਲੀ, ਮੀਤ ਪ੍ਰਧਾਨ ਹਰਮੇਸ਼ ਕੁਮਾਰ ਅਨਟਾਲ, ਬਲਦੇਵ ਮਿੱਤਰ, ਮੰਗਲ ਪ੍ਰਕਾਸ਼ ਭੱਟੀ, ਰਮੇਸ਼ ਕੁਮਾਰ ਅਟਵਾਲ, ਬੀਰਬਲ ਸਿੰਘ ਵੈਦ, ਕਿਸ਼ੋਰ ਕੁਮਾਰ ਵੈਦ, ਰਾਜੇਸ਼ ਕੁਮਾਰ, ਅਵਤਾਰ ਸਿੰਘ ਖਾਬੜਾ, ਸੰਜੀਵ ਕੁਮਾਰ ਬੈਂਸ, ਦੇਸ਼ ਰਾਜ, ਫਕੀਰ ਚੰਦ ਸਹੋਤਾ, ਮੰਗਲ ਪ੍ਰਕਾਸ਼ ਭੱਟੀ, ਅਜੀਤ ਕੁਮਾਰ, ਮੱਘਰ ਸਿੰਘ, ਮਦਨ ਲਾਲ ਬੈਂਸ, ਰਵੀ ਪਮਨ, ਰਣਜੀਤ ਕੁਮਾਰ ਪਾਮਾ, ਭਰਤ ਵਾਲੀਆ ਤੇ ਬਲਬੀਰ ਸਿੰਘ ਆਦਿ ਮੈਂਬਰ ਮੌਜੂਦ ਸਨ।

ਫੋਟੋ 21 ਆਰਪੀਆਰ 221ਪੀ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜਾਗਿ੍ਤੀ ਮੰਚ ਦੀ ਮੀਟਿੰਗ ਦੌਰਾਨ ਮੈਂਬਰ।