ਗੁਰਦੀਪ ਭੱਲੜੀ, ਨੰਗਲ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ ਨਵਾਂ ਸ਼ਹਿਰ ਜ਼ੋਨ ਦੇ ਨੰਗਲ ਡੈਮ ਯੂਨਿਟ ਵੱਲੋਂ ਗੁਰਦੁਆਰਾ ਸਿੰਘ ਸਭਾ ਸੈਕਟਰ-2, ਨਯਾ ਨੰਗਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਵਿਦਿਆਰਥੀ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਕਵਿਤਾਵਾਂ, ਕਵੀਸ਼ਰੀ, ਸਾਖੀਆਂ ਅਤੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿਚ 51 ਬੱਚਿਆਂ ਵਲੋਂ ਹਿੱਸਾ ਲਿਆ ਗਿਆ। ਸਮਾਗਮ ਦੀ ਸ਼ੁਰੂਆਤ ਅਰਦਾਸ ਉਪਰੰਤ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦੇ ਜਾਪ ਨਾਲ ਕੀਤੀ ਗਈ। ਇਸ ਸਮਾਗਮ ਮੌਕੇ ਸਟੇਜ ਸਕੱਤਰ ਦੀ ਸੇਵਾ ਮਨਪ੍ਰਰੀਤ ਸਿੰਘ ਯੂਨਿਟ ਸਕੱਤਰ ਨੰਗਲ ਡੈਮ ਯੂਨਿਟ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਸੰਗਤ ਨੇ ਇਸ ਸਮਾਗਮ ਦਾ ਭਰਪੂਰ ਅਨੰਦ ਮਾਣਿਆ। ਸਮਾਗਮ ਦੀ ਸਮਾਪਤੀ ਮੌਕੇ ਖੇਤਰੀ ਨਿਗਰਾਨ ਨੰਗਲ ਖੇਤਰ ਬਲਵੀਰ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਕਾਵਿ ਸ਼ੈਲੀ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ, ਉਪਰੰਤ ਬੱਚਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਤਨ ਦੇਹੀ ਨਾਲ ਨਿਭਾਈ ਗਈ। ਇਸ ਵਿਸੇਸ ਸਮਾਗਮ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸਤਰੀ ਕੌਂਸਲ ਨੰਗਲ ਡੈਮ ਯੂਨਿਟ ਪ੍ਰਧਾਨ ਬੀਬੀ ਮਲਕੀਅਤ ਕੌਰ ਮਾਹਲ, ਬੀਬੀ ਗੁਰਮੀਤ ਕੌਰ, ਹਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਕੱਤਰ ਤਿ੍ਲੋਚਨ ਸਿੰਘ, ਖੇਤਰੀ ਪ੍ਰਧਾਨ ਗੁਰਪ੍ਰਰੀਤ ਸਿੰਘ, ਸ੍ ਰਜਿੰਦਰ ਸਿੰਘ ਠੇਕੇਦਾਰ, ਬੀਬੀ ਗੁਰਦੀਪ ਕੌਰ, ਖੇਤਰੀ ਨਿਗਰਾਨ ਬਲਵੀਰ ਸਿੰਘ, ਜੋਨਲ ਵਿੱਤ ਸਕੱਤਰ ਹਰਚਰਨ ਸਿੰਘ, ਕੇਂਦਰੀ ਵਿਦਿਆਰਥੀ ਕੌਂਸਲ ਪ੍ਰਧਾਨ ਜਸਕੀਰਤ ਸਿੰਘ , ਬੀਬੀ ਨਵਜੋਤ ਕੌਰ, ਮਨਦੀਪ ਕੌਰ, ਸੋਨੀਆਂ ਸੈਣੀ, ਠੇਕੇਦਾਰ ਸਮਿੰਰਦਰ ਸਿੰਘ, ਸੱਕਤਰ ਅਮਰਜੀਤ ਸਿੰਘ ਦਾਰਾ, ਬੀਬੀ ਰਮਨਦੀਪ ਕੌਰ, ਭਾਈ ਰਣਜੀਤ ਸਿੰਘ ਅਤੇ ਯੂਨਿਟ ਪ੍ਰਧਾਨ ਹਰਪ੍ਰਰੀਤ ਸਿੰਘ ਬਾਦਲ ਸਮੂਹ ਸਾਧ ਸੰਗਤ ਸਮੇਤ ਹਾਜ਼ਰ ਸਨ।

ਫੋਟੋ: 18 ਆਰਪੀਆਰ 245ਪੀ

ਗੁਰਦੁਆਰਾ ਸਿੰਘ ਸਭਾ ਸੈਕਟਰ-2, ਨਯਾ ਨੰਗਲ ਵਿਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਕਰਵਾਏ ਗਏ ਕਵੀ ਦਰਬਾਰ ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।