ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ

ਸਰਬਜੀਤ ਸਿੰਘ, ਰੂਪਨਗਰ : ਸ੍ਰੀ ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੀ ਯਾਦ 'ਚ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਮਾਘੀ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਜਸ ਸੁਣਿਆ। ਇਸ ਮੌਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਕਥਾਵਾਚਕ ਗਿਆਨੀ ਪਵਿੱਤਰ ਸਿੰਘ ਨੇ ਸਮੂਹ ਸੰਗਤਾਂ ਨੂੰ ਖਿਦਰਾਣੇ ਦੀ ਢਾਬ (ਸ੍ਰੀ ਮੁਕਤਰ ਸਾਹਿਬ) ਵਿਖੇ ਮੁਗਲਾਂ ਨਾਲ ਹੋਈ ਜੰਗ ਅਤੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਭਾਈ ਮਹਾ ਸਿੰਘ ਸਮੇਤ 40 ਹੋਰ ਸਿੰਘਾਂ ਦਾ ਬੇਦਾਵਾ ਪਾੜ ਕੇ ਮੁਕਤ ਕਰਨ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਖਿਦਰਾਣੇ ਦੀ ਢਾਬ 'ਚ ਹੋਈ ਜੰਗ 'ਚ ਮਾਈ ਭਾਗੋ ਨੇ ਅਹਿਮ ਭੂਮਿਕਾ ਨਿਭਾਈ ਅਤੇ 40 ਸਿੰਘਾਂ ਨੂੰ ਗੁਰੂ ਜੀ ਦੇ ਲੜ ਲਾਇਆ ਸੀ। ਉਨ੍ਹਾਂ ਕਿਹਾ ਸਿੱਖ ਇਤਿਹਾਸ 'ਚ ਕਿ ਮਾਈ ਭਾਗੋ ਦੀ ਕੁਰਬਾਨੀ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ। ਖਿਦਰਾਣੇ ਦੀ ਢਾਬ 'ਤੇ ਜੰਗ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਮੁਕਤਿਆਂ ਨੂੰ ਮਾਫ ਕਰ ਕੇ ਇਸ ਸਥਾਨ ਦਾ ਨਾਮ ਟੁੱਟੀ ਗੰਢ (ਸ੍ਰੀ ਮੁਕਤਸਰ ਸਾਹਿਬ) ਪਿਆ ਸੀ। ਧਾਰਮਿਕ ਦੀਵਾਨ ਵਿਚ ਇੰਟਰਨੈਸ਼ਨਲ ਢਾਡੀ ਜੱਥਾ ਸ੍ਰੀ ਮਾਛੀਵਾੜਾ ਸਾਹਿਬ ਤੋਂ ਗਿਆਨੀ ਲਖਵਿੰਦਰ ਸਿੰਘ, ਗਿਆਨੀ ਗੁਰਨਾਮ ਸਿੰਘ ਹੀਰਾ ਵਲੋਂ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਮਾਘੀ ਮੇਲੇ ਮੌਕੇ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਬਣੀ ਪੁਰਾਤਨ ਬਾਊਲੀ ਤੋਂ ਸੰਗਤਾਂ ਨੇ ਪਵਿੱਤਰ ਜਲ ਛਕਿਆ। ਪਿੰਡ ਕਟਲੀ ਦੀ ਸੰਗਤ ਵਲੋਂ ਗੁਰੂ ਦਾ ਲੰਗਰ ਲਗਾਇਆ ਗਿਆ ਅਤੇ ਪਿੰਡ ਮਲਕਪੁਰ ਦੀ ਸੰਗਤ ਨੇ ਖੀਰ ਦਾ ਪ੍ਰਸ਼ਾਦ ਵੰਡਿਆ। ਇਸ ਦੌਰਾਨ ਵੱਡੀ ਗਿਣਤੀ 'ਚ ਦੁਕਾਨਦਾਰਾਂ ਵਲੋਂ ਦੁਕਾਨਾਂ ਨੂੰ ਸਜਾਇਆ ਗਿਆ ਸੀ ਅਤੇ ਖਰੀਦਦਾਰੀ ਲਈ ਸੰਗਤਾਂ ਦੀ ਭੀੜ ਲੱਗੀ ਰਹੀ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਜੱਥੇਦਾਰ ਗੁਰਿੰਦਰ ਸਿੰਘ ਗੋਗੀ, ਪਰਮਜੀਤ ਸਿੰਘ ਮੱਕੜ, ਗੁਰਦੁਆਰਾ ਸਾਹਿਬ ਸਦਾਬਰਤ ਦੇ ਇੰਚਾਰਜ ਬਲਜੀਤ ਸਿੰਘ, ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਕਟਲੀ ਦੇ ਸਰਪੰਚ ਕਮਲ ਸਿੰਘ, ਟਰੱਸਟ ਦੇ ਚੇਅਰਮੈਨ ਬਾਵਾ ਸਿੰਘ, ਸਾਬਕਾ ਕੌਂਸਲਰ ਵੇਦ ਪ੍ਰਕਾਸ਼ ਚੌਧਰੀ, ਸਾਬਕਾ ਕੌਂਸਲਰ ਰਣਜੀਤ ਰਾਣਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰਿੰਕੂ, ਜੱਥੇਦਾਰ ਭਾਗ ਸਿੰਘ, ਗੁਰਦੁਆਰਾ ਸਾਹਿਬ ਕਟਲੀ ਦੇ ਪ੍ਰਧਾਨ ਬਲਬੀਰ ਸਿੰਘ, ਪੰਚ ਗੁਰਦੀਪ ਸਿੰਘ, ਕੁਲਦੀਪ ਕੌਰ, ਸਤਿੰਦਰਜੀਤ ਕੌਰ, ਨੰਬਰਦਾਰ ਸੁਰਮਖ ਸਿੰਘ, ਦਸਮੇਸ਼ ਯੂਥ ਕਲੱਬ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ, ਤਰਲੋਚਨ ਸਿੰਘ, ਮਨਪ੍ਰਰੀਤ ਸਿੰਘ, ਗੁਰਵਿੰਦਰ ਸਿੰਘ ਘਨੌਲੀ, ਪਰਮਜੀਤ ਸਿੰਘ ਤੇ ਭੁਪਿੰਦਰ ਸਿੰਘ ਆਦਿ ਮੌਜੂਦ ਸਨ।

-0-0-0-0-0-0-0-

ਕਟਲੀ ਦੀ ਪੰਚਾਇਤ ਨੇ ਖ਼ੂਨਦਾਨ ਕੈਂਪ ਲਾਇਆ

ੰਪਿੰਡ ਕਟਲੀ ਦੀ ਪੰਚਾਇਤ ਤੇ ਯੂਥ ਸੇਵਾਵਾਂ ਕਲੱਬ ਵੱਲੋਂ ਜ਼ਿਲ੍ਹਾ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਖੂਨਦਾਨ ਕੈਂਪ ਲਾਇਆ ਗਿਆ ਬਲੱਡ ਬੈਂਕ ਰੋਪੜ ਦੀ ਟੀਮ ਵਲੋਂ ਲਗਭਗ 50 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਸਮਾਗਮ ਦੌਰਾਨ ਕਿਸਾਨੀ ਅੰਦੋਲਨ ਦੇ ਸਮਰਥਨ ਵਿਚ ਥਾਂ-ਥਾਂ ਬੈਨਰ ਲਗੇ ਹੋਏ ਸਨ ਪਿੰਡ ਕਟਲੀ ਦੇ ਸਰਪੰਚ ਕਮਲ ਸਿੰਘ, ਗੁਰਦੁਆਰਾ ਸਾਹਿਬ ਕਟਲੀ ਦੇ ਪ੍ਰਧਾਨ ਬਲਬੀਰ ਸਿੰਘ, ਪੰਚ ਗੁਰਦੀਪ ਸਿੰਘ, ਕੁਲਦੀਪ ਕੌਰ, ਸਤਿੰਦਰਜੀਤ ਕੌਰ, ਨੰਬਰਦਾਰ ਸੁਰਮਖ ਸਿੰਘ ਤੇ ਹੋਰ ਨੌਜਵਾਨਾਂ ਨੇ ਸੇਵਾ ਕੀਤੀ।

ਫੋਟੋ-14 ਆਰਪੀਆਰ 212 ਪੀ, 213 ਪੀ

ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਮਾਘੀ ਮੇਲੇ ਮੌਕੇ ਪੁੱਜੀ ਸੰਗਤਾਂ ਅਤੇ ਸਿੱਖ ਇਤਿਹਾਸ ਸੁਣਾਉਂਦਾ ਹੋਇਆ ਢਾਡੀ ਗਿਆਨੀ ਲਖਵਿੰਦਰ ਸਿੰਘ ਦਾ ਜੱਥਾ।

ਫੋਟੋ-14 ਆਰਪੀਆਰ 214 ਪੀ

ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਬਾਉਲੀ ਤੋਂ ਜਲ ਛਕਦੀਆਂ ਹੋਈਆਂ ਸੰਗਤਾਂ।

ਫੋਟੋ 14 ਆਰਪੀਆਰ 215 ਪੀ

ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਦ ਵਿਖੇ ਲੰਗਰ ਛਕਦੀਆਂ ਹੋਈਆਂ ਸੰਗਤਾਂ।

ਫੋਟੋ 14 ਆਰਪੀਆਰ 216 ੁਪੀ

ਕਿਸਾਨੀ ਅੰਦੋਲਨ ਦੇ ਹੱਕ 'ਚ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਲਾਏ ਬੋਰਡ।

ਫੋਟੋ 14 ਆਰਪੀਆਰ 217 ਪੀ

ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਖ਼ੂਨਦਾਨ ਕੈਂਪ ਦੌਰਾਨ ਪ੍ਰਬੰਧਕ।

ਫੋਟੋ 14 ਆਰਪੀਆਰ 218

ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਵਿਰਸਾ ਸੰਭਾਲ ਗੱਤਕਾ ਕੱਪ ਦੌਰਾਨ ਪਹੁੰਚੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਜੱਥੇਦਾਰ ਗੁਰਿੰਦਰ ਸਿੰਘ ਗੋਗੀ, ਪਰਮਜੀਤ ਸਿੰਘ ਮੱਕੜ ਤੇ ਹੋਰ।

ਫੋੋੋਟੋ 14 ਆਰਪੀਆਰ 219 ਪੀ

ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾਬਰਤ ਵਿਖੇ ਵਿਰਸਾ ਸੰਭਾਲ ਗੱਤਕਾ ਕੱਪ ਦੌਰਾਨ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਦੇ ਹੋਏ ਬੱਚੇ।

ਫੋਟੋ 14 ਆਰਪੀਆਰ 220 ਪੀ

ਗੁਰਦੁਆਰਾ ਸਿੰਘ ਸਭਾ ਮਲਿਕਪੁਰ ਵਲੋਂ ਲਾਇਆ ਖੀਰ ਦਾ ਲੰਗਰ।

ਫੋਟੋ 14 ਆਰਪੀਆਰ 221 ਪੀ

ਵਿਰਸਾ ਸੰਭਾਲ ਗੱਤਕਾ ਕੱਪ ਦੌਰਾਨ ਦਸਤਾਰਬੰਦੀ ਮੁਕਾਬਲੇ 'ਚ ਹਿੱਸਾ ਲੈਂਦੇ ਬੱਚੇ।

ਫੋਟੋ 14 ਆਰਪੀਆਰ 222 ਪੀ

ਪਿੰਡ ਕਟਲੀ ਵੱਲੋਂ ਲਾਏ ਖ਼ੂਨਦਾਨ ਕੈਂਪ ਦੌਰਾਨ ਪਤਵੰਤਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।