ਜੋਲੀ ਸੂਦ, ਮੋਰਿੰਡਾ : ਪਿੰਡ ਸਹੇੜੀ ਦੇ ਨੈਸ਼ਨਲ ਆਈਡਲ ਕਾਨਵੈਂਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਇਸ ਮੋਕੇ ਮੁੱਖ ਮਹਿਮਾਨ ਵਜੋਂ ਪਹੰੁਚੇ ਵਿਜੇ ਸ਼ਰਮਾ ਟਿੰਕੂ ਚੇਅਰਮੈਨ ਯੋਜਨਾ ਬੋਰਡ ਮੋਹਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਨੂੰ ਬਹੁਤ ਚੰਗਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਵਿਚ ਲੋਕਾਂ ਵਿਚ ਬਹੁਤ ਜਾਗ੍ਰੀਤੀ ਆਈ ਹੈ ਕਿਉਂਕਿ ਲੋਕ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੀ ਵੀ ਲੋਹੜੀ ਮਨਾਉਣ ਲੱਗੇ ਹਨ। ਇਸ ਨਾਲ ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਨੂੰ ਵੀ ਠੱਲ ਪੈਣ ਲੱਗੀ ਹੈ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਵਿਜੇ ਸ਼ਰਮਾ ਦੀ ਅਗਵਾਈ ਹੇਠ ਮੁੱਖ ਮਹਿਮਾਨ ਵਿਜੇ ਸ਼ਰਮਾ ਟਿੰਕੂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜਸਪ੍ਰਰੀਤ ਸਿੰਘ, ਮਨਜੀਤ ਕੌਰ, ਪੂਜਾ ਵਰਮਾ, ਨਵਜੋਤ ਕੌਰ, ਨੀਰੂ ਬਾਲਾ, ਸੋਨੀਆ ਸ਼ਰਮਾ, ਹਰਸ਼ਰਨ ਕੌਰ, ਮਨਪ੍ਰਰੀਤ ਕੌਰ, ਕੁਲਵੀਰ ਕੌਰ, ਦਪਿੰਦਰ ਸਿੰਘ, ਚੇਅਰਮੈਨ ਟਿੰਕੂ ਦੇ ਪੀਏ ਕੁਲਦੀਪ ਸਿੰਘ ਓਇੰਦ ਆਦਿ ਹਾਜ਼ਰ ਸਨ।

ਫੋਟੋ 14 ਆਰਪੀਆਰ 202 ਪੀ

ਨੈਸ਼ਨਲ ਆਈਡਲ ਕਾਨਵੈਂਟ ਸਕੂਲ ਸਹੇੜੀ ਵਿਖੇ ਲੋਹੜੀ ਬਾਲਣ ਦੀ ਰਸਮ ਅਦਾ ਕਰਦੇ ਹੋਏ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਤੇ ਹਾਜ਼ਰ ਸਟਾਫ।