ਪਵਨ ਕੁਮਾਰ, ਨੂਰਪੁਰ ਬੇਦੀ : 'ਪਹਿਲਾਂ ਇਨਸਾਨੀਅਤ' ਸੰਸਥਾ ਦੇ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਅਤੇ ਸਰਪ੍ਰਸਤ ਇਕਬਾਲ ਸਿੰਘ ਲਾਲਪੁਰਾ ਵੱਲੋਂ ਸੰਸਥਾ ਦੀ ਕੋਰ ਕਮੇਟੀ ਦੇ ਨਾਲ ਮੀਟਿੰਗ ਹੋਈ, ਜਿਸ 'ਚ ਸੰਸਥਾ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ ਸੰਸਥਾ ਲੋੜਵੰਦ ਪਰਿਵਾਰ ਦੀਆਂ ਬੇਟੀਆਂ ਦੇ ਵਿਆਹ ਲਈ ਸਹਾਇਤਾ ਕਰੇਗੀ, ਜਿਸ ਨੂੰ ਸਾਡੀ ਬੇਟੀ ਸਾਡੀ ਸ਼ਾਨ ਦਾ ਨਾਂ ਦਿੱਤਾ। ਇਸ ਲੜੀ ਨੂੰ ਮੁੱਖ ਰੱਖਦੇ ਹੋਏ ਸੰਸਥਾ 'ਪਹਿਲਾਂ ਇਨਸਾਨੀਅਤ' ਵੱਲੋਂ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬਾਲੇਵਾਲ 'ਚ ਪਹੁੰਚ ਕੇ ਲੋੜਵੰਦ ਪਰਿਵਾਰ ਦੀ ਬੇਟੀ ਨੂੰ ਅਸ਼ੀਰਵਾਦ ਦਿੱਤਾ ਅਤੇ ਉਸ ਦੇ ਵਿਆਹ ਤੇ ਪਰਿਵਾਰ ਪਰਿਵਾਰ ਨੂੰ ਮਦਦ ਦਿੱਤੀ ਗਈ ਸੰਸਥਾ 'ਪਹਿਲਾਂ ਇਨਸਾਨੀਅਤ' ਨੂਰਪੁਰ ਬੇਦੀ ਕਮੇਟੀ ਦੇ ਸਰਗਰਮ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਦਿਨ ਰਾਤ ਨਿਸ਼ਕਾਮ ਸੇਵਾ ਕਰ ਰਹੀ ਹੈ ਅਤੇ ਇਹ ਸੇਵਾ ਇਸ ਤਰ੍ਹਾਂ ਹੀ ਜਾਰੀ ਰਹੇਗੀ ਇਹ ਵੀ ਦੱਸਣਯੋਗ ਹੈ ਕਿ ਸੰਸਥਾ 'ਪਹਿਲਾਂ ਇਨਸਾਨੀਅਤ' ਨੇ ਕੋਰੋਨਾ ਦੀ ਮਹਾਮਾਰੀ ਦੌਰਾਨ ਲੱਖਾਂ ਹੀ ਮਾਸਕ ਵੰਡੇ ਤੇ ਲਗਪਗ ਸਾਰੇ ਰੋਪੜ ਵਿਧਾਨ ਸਭਾ ਹਲਕੇ ਵਿਚ ਹਰ ਪਿੰਡ ਨੂੰ ਸੈਨੇਟਾਈਜ਼ਰ ਕੀਤਾ ਤੇ ਹੁਣ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੁਲਵਿੰਦਰ ਸਿੰਘ, ਪਿੰਡ ਮੁੰਨੇ ਧਰਮ ਸਿੰਘ, ਸਰਪੰਚ ਗੁਰਮੁਖ ਸਿੰਘ, ਸਰਪੰਚ ਗੁਰਚਰਨ ਸਿੰਘ, ਮਦਨ ਸਿੰਘ ,ਦਵਿੰਦਰ ਕੁਮਾਰ ਅਤੇ ਸੁਰਿੰਦਰਪਾਲ ਸੰਨੀ ਆਦਿ ਹਾਜ਼ਰ ਸਨ।