ਸੜਕ ਬਣਾਉਣ ਲਈ ਸਪੀਕਰ ਰਾਣਾ ਨੇ ਭੇਜੀ ਗ੍ਾਂਟ : ਸਰਪੰਚ ਵਿਕਰਮ ਠਾਕੁਰ

ਵਿਨੋਦ ਸ਼ਰਮਾ, ਸ੍ਰੀ ਕੀਰਤਪੁਰ ਸਾਹਿਬ : ਪਿੰਡ ਹੇਠਲਾ ਦੋਲੋਵਾਲ ਦੇ ਭਾਖੜਾ ਨਹਿਰ ਤੋਂ ਪਾਰ ਖੱਡ ਦੇ ਨਾਲ ਪੈਂਦੇ ਵਾਰਡ ਨੰਬਰ 5 ਲੁਬਾਣਾ ਭਾਈਚਾਰੇ ਦੀ ਬਸਤੀ, ਜਿਸ ਨੂੰ ਦੇਸ਼ ਦੀ ਅਜ਼ਾਦੀ ਦੇ 73 ਸਾਲ ਬੀਤ ਜਾਣ ਤੋਂ ਬਾਅਦ ਹੁਣ ਤਕ ਪੱਕੀ ਸੜਕ ਨਸੀਬ ਨਹੀਂ ਸੀ ਹੋਈ ਹੁਣ ਗ੍ਰਾਮ ਪੰਚਾਇਤ ਹੇਠਲਾ ਦੋਲੋਵਾਲ ਵੱਲੋਂ ਇਸ ਬਸਤੀ ਨੂੰ ਜਾਣ ਲਈ ਲਿੰਕ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਹੇਠਲਾ ਦੋਲੋਵਾਲ ਦੇ ਸਰਪੰਚ ਐਡਵੋਕੇਟ ਵਿਕਰਮ ਠਾਕੁਰ ਨੇ ਦੱਸਿਆ ਕਿ ਸਾਡੇ ਹੀ ਪਿੰਡ ਦੇ ਵਾਰਡ ਨੰਬਰ-5 ਲੁਬਾਣਾ ਭਾਈਚਾਰੇ ਦੀ ਬਸਤੀ ਜੋ ਕਿ ਖੱਡ ਦੇ ਨਾਲ ਪੈ ਜਾਂਦੀ ਹੈ, ਜਿਸ ਦੀ 250 ਦੇ ਕਰੀਬ ਆਬਾਦੀ ਅਤੇ 120 ਦੇ ਕਰੀਬ ਵੋਟਾਂ ਹਨ, ਨੂੰ ਜਾਣ-ਆਉਣ ਲਈ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਤੋਂ ਲੈ ਕੇ ਹੁਣ ਤਕ ਕੋਈ ਪੱਕੀ ਗਲੀ, ਸੜਕ ਨਹੀਂ ਸੀ ਦੇਸ਼ ਦੀ ਅਜ਼ਾਦੀ ਤੋਂ ਬਾਅਦ ਇਸ ਵਾਰਡ ਦੇ ਲੁਬਾਣਾ ਭਾਈਚਾਰੇ ਤੋਂ ਰਾਜਨੀਤਿਕ ਪਾਰਟੀਆਂ ਦੇ ਆਗੂ ਸੜਕ ਬਣਾਉਣ ਦੇ ਨਾਂ ਉੱਪਰ ਵੋਟਾਂ ਬਟੋਰਦੇ ਰਹੇ ਪਰ ਕਿਸੇ ਨੇ ਵੀ ਸੜਕ ਨਹੀਂ ਬਣਾਈ ਇਸ ਕਾਰਨ ਇਸ ਬਸਤੀ ਦੇ ਵਸਨੀਕ ਖੱਡ ਦੇ ਕੱਚੇ ਰਸਤੇ ਰਾਹੀਂ ਹੀ ਆਪਣੇ ਘਰਾਂ ਨੂੰ ਆਉਂਦੇ-ਜਾਂਦੇ ਰਹੇ

ਗ੍ਰਾਮ ਪੰਚਾਇਤ ਹੇਠਲਾ ਦੋਲੋਵਾਲ ਨੇ ਇਸ ਬਸਤੀ ਨੂੰ ਆਉਣ-ਜਾਣ ਲਈ ਸੜਕ ਨਾ ਹੋਣ ਦਾ ਮਸਲਾ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਵੱਲੋਂ ਵਾਰਡ ਨੰਬਰ ਪੰਜ ਲੁਬਾਣਾ ਭਾਈਚਾਰੇ ਦੀ ਬਸਤੀ ਨੂੰ ਜਾਣ ਲਈ ਸੜਕ ਬਣਾਉਣ ਵਾਸਤੇ ਢਾਈ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਅਤੇ ਕਿਹਾ ਕਿ ਇਸ ਰਾਸ਼ੀ ਨਾਲ ਲਿੰਕ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ, ਜੇ ਲੋੜ ਪਈ ਤਾਂ ਹੋਰ ਫੰਡ ਜਾਰੀ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸਾਡੇ ਵੱਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ

ਸਰਪੰਚ ਐਡਵੋਕੇਟ ਵਿਕਰਮ ਠਾਕੁਰ ਨੇ ਦੱਸਿਆ ਕਿ ਭਾਖੜਾ ਨਹਿਰ ਦੀ ਪਟੜੀ ਤੋਂ ਵਾਰਡ ਨੰਬਰ ਪੰਜ ਲੁਬਾਣਾ ਭਾਈਚਾਰੇ ਦੀ ਬਸਤੀ ਤਕ ਸਿੱਧੀ ਕਰੀਬ ਇਕ ਕਿਲੋਮੀਟਰ ਲੰਮੀ ਅਤੇ 10 ਫੁੱਟ ਚੌੜੀ ਲਿੰਕ ਸੜਕ ਦਾ ਨਿਰਮਾਣ ਗ੍ਰਾਮ ਪੰਚਾਇਤ ਵੱਲੋਂ ਸ਼ੁਰੂ ਕਰ ਦਿਤਾ ਗਿਆ ਹੈ, ਜਿਸ ਨੂੰ ਹੋਲੀ-ਹੋਲੀ ਗ੍ਾਂਟ ਆਉਣ ਤੇ ਅੱਗੇ ਨੂੰ ਵਧਾਇਆ ਜਾਵੇਗਾ ਅਤੇ ਇਸ ਨੂੰ ਇਤਿਹਾਸਕ ਗੁਰਦੁਆਰਾ ਕੰਘਾ ਸਾਹਿਬ ਨਾਲ ਜੋੜ ਦਿੱਤਾ ਜਾਵੇਗਾ ਉਨ੍ਹਾਂ ਦੱਸਿਆ ਗ੍ਰਾਮ ਪੰਚਾਇਤ ਵੱਲੋਂ ਕਾਜਵੇਅ ਦਾ ਨਿਰਮਾਣ ਵੀ ਕੀਤਾ ਜਾਵੇਗਾ ਸੜਕ ਦਾ ਕੰਮ ਪੂਰਾ ਹੋਣ ਨਾਲ ਵਾਰਡ ਨੰਬਰ-5 ਲੁਬਾਣਾ ਭਾਈਚਾਰੇ ਦੀ ਬਸਤੀ ਦੇ ਵਸਨੀਕਾਂ ਵੱਲੋਂ ਪੱਕੀ ਲਿੰਕ ਸੜਕ ਬਣਾਉਣ ਦੀ ਕੀਤੀ ਜਾ ਰਹੀ ਮੰਗ ਵੀ ਪੂਰੀ ਹੋ ਜਾਵੇਗੀ।

------

ਲੁਬਾਣਾ ਭਾਈਚਾਰੇ ਨੇ ਕੀਤਾ ਧੰਨਵਾਦ

ਇਸ ਮੌਕੇ ਵਾਰਡ ਨੰਬਰ-5 ਵਿਚ ਪੈਂਦੇ ਲੁਬਾਣਾ ਭਾਈਚਾਰੇ ਦੀ ਬਸਤੀ ਦੇ ਅਰਜਨ ਸਿੰਘ, ਜੋਗਿੰਦਰ ਸਿੰਘ, ਮਦਨ ਸਿੰਘ, ਅਮਰਜੀਤ ਸਿੰਘ, ਗੁਰਦੀਪ ਸਿੰਘ, ਚਮਨ ਲਾਲ, ਸੋਮਨਾਥ ਆਦਿ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ ਸਮੇਂ ਤੋਂ ਲੈ ਕੇ ਹੁਣ ਤਕ ਉਨ੍ਹਾਂ ਨੂੰ ਆਉਣ-ਜਾਣ ਲਈ ਪੱਕੀ ਸੜਕ ਨਹੀਂ ਸੀ, ਜਿਸ ਕਾਰਨ ਸਾਡੀ ਬਸਤੀ ਦੇ ਵਸਨੀਕਾਂ ਨੂੰ ਖੱਡ ਦੇ ਕੱਚੇ ਰਸਤੇ ਰਾਹੀਂ ਆਪਣੇ ਘਰਾਂ ਨੂੰ ਆਉਣਾ ਜਾਣਾ ਪੈਂਦਾ ਸੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਕਾਫੀ ਦਿੱਕਤ ਆਉਂਦੀ ਸੀ ਇਹ ਮਸਲਾ ਪੰਚਾਇਤੀ ਚੋਣਾਂ ਦੌਰਾਨ ਸਾਡੇ ਵੱਲੋਂ ਨੌਜਵਾਨ ਸਰਪੰਚ ਐਡਵੋਕੇਟ ਵਿਕਰਮ ਠਾਕੁਰ ਦੇ ਧਿਆਨ ਵਿਚ ਲਿਆਂਦਾ ਸੀ ਜਿਨ੍ਹਾਂ ਵੱਲੋਂ ਇਹ ਮਸਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਜਿਨ੍ਹਾਂ ਵੱਲੋਂ ਸੜਕ ਬਣਾਉਣ ਲਈ ਗ੍ਰਾਂਟ ਜਾਰੀ ਕੀਤੀ ਗਈ ਅਸੀਂ ਸਰਪੰਚ, ਗ੍ਰਾਮ ਪੰਚਾਇਤ ਤੇ ਰਾਣਾ ਕੇਪੀ ਸਿੰਘ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਦੇਸ਼ ਅਜ਼ਾਦੀ ਤੋਂ ਬਾਅਦ 73 ਸਾਲ ਦੀ ਮੰਗ ਨੂੰ ਪੁੂਰਾ ਕਰ ਦਿੱਤਾ ਹੈ।