ਦੇਸ਼ ਪੱਧਰੀ ਹੜਤਾਲ 'ਚ ਸ਼ਾਮਲ ਹੋਣ ਦਾ ਸੱਦਾ

ਮਨਪ੍ਰਰੀਤ ਸਿੰਘ, ਘਨੌਲੀ : ਪੀਐੱਈਬੀ ਜੁਆਇੰਟ ਫੋਰਮ ਦੇ ਸੱਦੇ 'ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਵੱਲੋਂ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਮੰਗੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਅਤੇ ਟਾਲ-ਮਟੋਲ ਦੀ ਨੀਤੀ ਅਪਨਾਉਣ ਦੇ ਰੋਸ ਵਜੋਂ ਕੰਵਲਜੀਤ ਸਿੰਘ ਪ੍ਰਧਾਨ ਆਰਟੀਪੀ ਇੰਪਲਾਈਜ਼ ਯੂਨੀਅਨ (ਮੈਂਬਰ ਜੁਆਇੰਟ ਫੋਰਮ), ਰਾਮ ਸਿੰਘ, ਸਜਮੋਰ ਸਕੱਤਰ ਪੰੰਜਾਬ ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਭਾਰਦਵਾਜ ਗਰੁੱਪ (14/1965) ਦੀ ਪ੍ਰਧਾਨਗੀ ਹੇਠ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ 'ਤੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਇਸ ਮੌਕੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਜੁਆਇੰਟ ਫੋਰਮ ਨਾਲ ਕੀਤੇ ਸਮਝੌਤੇ ਲਾਗੂ ਕਰਨ ਦੀ ਬਜਾਏ ਲੰਮੇ ਸਮੇਂ ਤੋਂ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ ਮੰਗੀਆਂ ਹੋਈਆਂ ਮੰਗਾਂ ਪੇ-ਬੈਂਡ ਸਾਲ 2011 ਤੋਂ ਲਾਗੂ ਕਰਨਾ, ਸਹਾਇਕ ਲਾਈਨਮੈਨਾਂ ਦਾ ਪਰਖ ਕਾਲ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨ, 23 ਸਾਲਾਂ ਸਕੇਲ ਬਿਨਾਂ ਸ਼ਰਤ ਤੇ ਸਾਰੇ ਮੁਲਾਜ਼ਮਾਂ ਨੂੰ ਦੇਣਾਂ, ਡੀਏ ਦੀਆਂ ਕਿਸ਼ਤਾਂ ਬਹਾਲ ਕਰਨੀਆਂ, ਪੇ -ਕਮੀਸ਼ਨ ਦੀ ਰਿਪੋਰਟ ਲਾਗੂ ਕਰਨਾ, ਕੱਚੇ ਅਤੇ ਕੰਟਰੈਕਟਰ-ਬੇਸ ਤੇ ਕਾਮਿਆਂ ਨੂੰ ਰੈਗੂਲਰ ਕਰਨਾ, ਨਵੀ ਭਰਤੀ ਕਰਨੀ, ਨਿੱਜੀਕਰਨ ਬੰਦ ਕਰਨਾ ਬੰਦ ਕੀਤਾ ਜਾਵੇ, ਰਿਟਾਇਰ ਹੋਏ ਮੁਲਾਜ਼ਮਾਂ ਅਤੇ ਨਵੀ ਭਰਤੀ ਹੋਏ ਮੁਲਾਜ਼ਮਾਂ ਨੂੰ ਬਿਜਲੀ ਯੂਨਿਟ ਰਿਆਇਤ ਦਿੱਤੀ ਜਾਵੇ, ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਦੇ ਹੋਏ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ ਬਠਿੰਡਾ ਥਰਮਲ ਪਲਾਂਟ ਨੂੰ 60 ਮੈਗਾਵਾਟ ਪਰਾਲੀ ਨਾਲ ਚੱਲਣ ਵਾਲਾ ਪਲਾਂਟ ਅਤੇ 100 ਮੈਗਾਵਾਟ ਸੋਲਰ ਪਲਾਂਟ ਲਗਾਉਣ ਸੰਬੰਧੀ, ਬਠਿੰਡਾ ਥਰਮਲ ਪਲਾਂਟ ਦੀ 1760 ਏਕੜ ਜ਼ਮੀਨ ਵੇਚਣ ਦਾ ਫੈਸਲਾ ਵਾਪਸ ਲੈਣ ਸੰਬੰਧੀ, ਪ੍ਰਰਾਈਵੇਟ ਥਰਮਲ ਪਲਾਂਟ ਨਾਲ ਕੀਤੇ ਸਮਝੌਤੇ ਰੀਵਿਊ ਕੀਤੇ ਜਾਣ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਦਵਾਈ ਜਾ ਸਕੇ, ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਐਕਟ 2020 ਨੂੰ ਵਾਪਸ ਲਿਆ ਜਾਵੇ, ਕਿਸਾਨਾਂ ਦੇ ਵਿਰੁੱਧ ਲਿਆਂਦੇ ਜਾ ਰਹੇ ਬੇ-ਬੁਨਿਆਦੀ ਕਾਲੇ ਕਨੂੰਨ ਵਾਪਸ ਲਏ ਜਾਣ, ਰੋਪੜ ਥਰਮਲ ਪਲਾਂਟ ਵਿਖੇ 800 ਮੈਗਾਵਾਟ ਦੇ 5 ਕ੍ਰੀਟੀਕਲ ਯੂਨਿਟ ਸਥਾਪਿਤ ਕੀਤੇ ਜਾਣ ਇਸ ਤੋਂ ਇਲਾਵਾ ਪਟਿਆਲਾ ਹੈੱਡ ਆਫਿਸ ਵਿਖੇ 25 ਨਵੰਬਰ ਨੂੰ ਕੀਤੇ ਜਾ ਰਹੇ ਲਾਮਿਸਾਲ ਧਰਨੇ ਵਿਚ ਅਤੇ 26 ਨਵੰਬਰ ਨੂੰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਇਕ ਰੋਜ਼ਾ ਹੜਤਾਲ ਵਿਚ ਸ਼ਮੂਲੀਅਤ ਕਰਨ ਦੀ ਗੱਲ ਆਖੀ ਗਈ ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇ ਵੀ ਲਾਏ ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਰੈਲੀ ਦੌਰਾਨ ਜਾਣੂ ਕਰਵਾਇਆ ਇਸ ਰੈਲੀ ਵਿਚ ਕੰਵਲਜੀਤ ਸਿੰਘ ਪ੍ਰਧਾਨ ਆਰਟੀਪੀ ਇੰਪਲਾਈਜ਼ ਯੂਨੀਅਨ ਅਤੇ ਰਾਮ ਸਿੰਘ, ਸਜਮੋਰ ਸਕੱਤਰ ਪੰਜਾਬ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਭਾਰਦਵਾਜ ਗਰੁੱਪ (14/1965) ਯੂਨਿਟ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਤੋਂ ਇਲਾਵਾ ਗੁਰਮੇਲ ਸਿੰਘ, ਅੰਕਿਤ ਸ਼ਰਮਾ, ਪੱਪੂ ਗਿਰੀ, ਕਮਲ ਗਿਰੀ, ਗੁਰਮੇਲ ਸਿੰਘ, ਭੂਮੇਸ਼ਵਰ, ਰਾਮ ਸ਼ੰਕਰ, ਬਹਾਦਰ ਸਿੰਘ, ਕੁਲਵਿੰਦਰ ਸਿੰਘ, ਸੁੱਚਾ ਸਿੰਘ ਸਰਸਾ ਨੰਗਲ, ਵਰਿਆਮ ਸਿੰਘ ਛੱਜਾ, ਸੁਰਜੀਤ ਸਿੰਘ, ਹਜਾਰਾ ਸਿੰਘ, ਸੰਬੂ ਸਿੰਘ, ਜਗਦੀਸ਼ ਰਾਮ, ਸੋਮ ਰਾਜ, ਰਵਿੰਦਰ ਸਿੰਘ ਤੇ ਕਸ਼ਮੀਰਾ ਸਿੰਘ ਨੇ ਆਪਣੇ ਹੱਕਾਂ ਲਈ ਰੈਲੀ ਵਿਚ ਭਰਭੂਰ ਹੁੰਗਾਰਾ ਦਿੱਤਾ।