ਸਪੀਕਰ ਨੇ ਨੰਗਲ 'ਚ 2 ਕਰੋੜ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ

ਸ਼ਹਿਰ ਨੂੰ ਐੱਲਈਡੀ ਸਟਰੀਟ ਲਾਇਟਾਂ ਨਾਲ ਜਗਮਗਾਇਆ ਜਾ ਰਿਹੈ

ਪੰਜਾਬੀ ਜਾਗਰਣ ਟੀਮ, ਨੰਗਲ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਨੰਗਲ ਦੇ ਵੱਖ-ਵੱਖ ਖੇਤਰਾਂ ਵਿਚ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਸ਼ਹਿਰ 'ਚ ਪਹਿਲਾਂ ਤੋਂ ਹੀ ਚੱਲ ਰਹੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਂਦੀ ਹੈ। ਉਨ੍ਹਾਂ ਨੇ ਨੰਗਲ ਦੇ ਚਹੁਮੁੱਖੀ ਵਿਕਾਸ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਜਲਦੀ ਦੂਰ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਗਤੀ ਦੇਣ ਅਤੇ ਨੰਗਲ ਸ਼ਹਿਰ ਨੂੰ ਰੌਸ਼ਨ ਕਰਨ ਲਈ ਲਾਈਆਂ ਜਾ ਰਹੀਆਂ ਐੱਲਈਡੀ ਸਟਰੀਟ ਲਾਈਟਾਂ ਦਾ ਕੰਮ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ। ਅੱਜ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਨੰਗਲ ਦੀ ਨੁਹਾਰ ਬਦਲ ਰਹੀ ਹੈ। ਜਲਦੀ ਹੀ ਪੀਣ ਵਾਲੇ ਪਾਣੀ ਦੀ ਕਮੀ ਦੂਰੀ ਹੋ ਜਾਵੇਗੀ। ਉਨ੍ਹਾਂ ਸ਼ਹਿਰ ਨੂੰ ਜਗਮਗਾਉਣ ਲਈ ਲਾਈਆਂ ਜਾ ਰਹੀਆਂ ਐੱਲਈਡੀ ਸਟਰੀਟ ਲਾਈਟਾਂ ਦਾ ਕੰਮ ਜਲਦੀ ਮੁਕੰਮਲ ਕਰਨ ਦਾ ਐਲਾਨ ਕੀਤਾ। ਰਾਣਾ ਨੇ ਦੱਸਿਆ ਕਿ ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕਈ ਪ੍ਰਰਾਜੈਕਟ ਸ਼ੁਰੂ ਕਰਵਾਏ ਗਏ ਹਨ, ਜੋ ਜਲਦੀ ਮੁਕੰਮਲ ਕਰ ਕੇ ਲੋਕ ਅਰਪਣ ਕੀਤੇ ਜਾਣਗੇ। ਅੱਜ ਰਾਣਾ ਕੇਪੀ ਸਿੰਘ ਨੇ ਐਮਪੀ ਦੀ ਕੋਠੀ ਦੇ ਨੇੜੇ 20 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਬਾਬਾ ਧੂਨਾ ਜੀ ਦੇ ਹਾਲ ਦਾ ਨੀਂਹ ਪੱਥਰ ਰੱਖਿਆ। ਇਸ ਉਪਰੰਤ ਉਨ੍ਹਾਂ ਨੇ 22 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਹਿਲਾ ਮੰਡਲ ਬਰਾੜੀ ਵਾਰਡ ਨੰਬਰ 11 ਦੇ ਹਾਲ ਅਤੇ ਕਮਰਿਆ ਦਾ ਨੀਂਹ ਪੱਥਰ ਰੱਖਿਆ। ਰਾਣਾ ਕੇਪੀ ਸਿੰਘ ਨੇ ਇਸ ਉਪਰੰਤ ਐੱਫਐੱਫ ਬਲਾਕ ਵਿੱਚ ਪ੍ਰਰਾਇਮਰੀ ਸਕੂਲ ਦੇ ਵਿਚ ਬਣਨ ਵਾਲੇ ਕਮਰਿਆਂ ਦਾ ਨੀਂਹ ਪੱਥਰ ਰੱਖਿਆ, ਜਿਸ ਦੀ 44.70 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਨੇ 37.01 ਲੱਖ ਨਾਲ ਤਿਆਰ ਹੋਣ ਵਾਲੀਆਂ ਸ਼ਹਿਰ ਦੀਆਂ ਵੱਖ-ਵੱਖ ਓਪਨ ਜਿਮ ਦਾ ਨੀਂਹ ਪੱਥਰ ਵਾਰਡ ਨੰਬਰ 01 ਵਿਚ ਰੱਖਿਆ। ਇਸ ਉਪਰੰਤ ਉਨ੍ਹਾਂ ਨੇ 44.34 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਭਗਵਾਨ ਵਾਲਮੀਕਿ ਮੰਦਿਰ ਦੇ ਹਾਲ ਅਤੇ ਹੋਰ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਇਸ ਤੋਂ ਬਾਅਦ 14.90 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸ਼ਹੀਦ ਨੈਬ ਸੂਬੇਦਾਰ ਗੁਰਦਿਆਲ ਸਿੰਘ ਦੇ ਨਾਂ 'ਤੇ ਗੇਟ ਦਾ ਨੀਂਹ ਪੱਥਰ ਰੱਖਿਆ। ਰਾਣਾ ਕੇਪੀ ਸਿੰਘ ਨੇ ਅੱਜ ਨਗਰ ਕੌਂਸਲ ਨੰਗਲ ਵਿਚ ਬੇਸਹਾਰਾ ਪਸ਼ੂ ਚੱਕਣ ਵਾਲੀ ਗੱਡੀ ਨੂੰ ਵੀ ਰਵਾਨਾ ਕੀਤਾ। ਸਪੀਕਰ ਰਾਣਾ ਨੇ ਅੱਜ 2 ਕਰੋੜ ਰੁਪਏ ਦੇ ਪ੍ਰਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨਾਲ ਨੰਗਲ ਦੀ ਨੁਹਾਰ ਬਦਲਣ ਲਈ ਚੱਲ ਰਹੀ ਅਤੇ ਵਿਕਾਸ ਦੀ ਗਤੀ ਵਿਚ ਹੋਰ ਤੇਜ਼ੀ ਆ ਗਈ ਹੈ। ਇਸ ਮੌਕੇ ਕੋਵਿਡ-19 ਦੇ ਚੱਲਦਿਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਐੱਸਡੀਐੱਮ ਕਨੂੰ ਗਰਗ, ਡੀਐੱਸਪੀ ਰਮਿੰਦਰ ਸਿੰਘ ਕਾਹਲੋਂ, ਈਓ ਮਨਜਿੰਦਰ ਸਿੰਘ, ਸੰਜੇ ਸਾਹਨੀ, ਸੁਰਿੰਦਰ ਪੰਮਾ, ਰਾਕੇਸ਼ ਨਇਅਰ, ਓਮਾਕਾਂਤ ਸ਼ਰਮਾ, ਅਸ਼ੋਕ ਸੈਣੀ, ਵਿਨਾ ਐਰੀ, ਦੀਪਕ ਨੰਦਾ, ਡਾਕਟਰ ਰਵਿੰਦਰ ਦੀਵਾਨ, ਪ੍ਰਤਾਪ ਸੈਣੀ, ਸੁਖਚੈਨ, ਸੋਨੀਆ ਸੈਣੀ, ਇੰਦੂ ਬਾਲਾ, ਲਖਵੀਰ ਲੱਕੀ, ਵਿਜੇ ਕੌਸ਼ਲ, ਓਮ ਪ੍ਰਕਾਸ਼, ਤਰਸੇਮ ਮੱਟੂ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।