ਜੋਲੀ ਸੂਦ, ਮÎੋਰਿੰਡਾ : ਮੋਰਿੰਡਾ ਨਿਵਾਸੀ ਇਕ ਮਹਿਲਾ ਨੇ ਪਿੰਡ ਸਿੱਲ ਕੱਪੜਾ ਦੇ ਸਾਬਕਾ ਸਰਪੰਚ 'ਤੇ ਦੋਸ਼ ਲਾਏ ਕਿ ਉਹ 4 ਮਹੀਨੇ ਪਹਿਲਾਂ ਉਨ੍ਹਾਂ ਦੀ ਮਰਸਡੀਜ਼ ਕਾਰ ਮੰਗ ਕੇ ਲੈ ਕੇ ਗਿਆ ਸੀ ਪਰ ਵਾਪਸ ਨਹੀ ਕੀਤੀ, ਜਦਕਿ ਸਾਬਕਾ ਸਰਪੰਚ ਨੇ ਆਪਣੇ 'ਤੇ ਲਾਏ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਇਸ ਸਬੰਧੀ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੂਨਮ ਸਾਹਨੀ ਪਤਨੀ ਪਵਨ ਸਾਹਨੀ ਵਾਸੀ ਮੋਰਿੰਡਾ ਨੇ ਦੱਸਿਆ ਕਿ ਪਿੰਡ ਸਿੱਲ ਕੱਪੜਾ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਮੰਡੇਰ ਜੋ ਮੇਰੇ ਪਤੀ ਦਾ ਦੋਸਤ ਸੀ ਉਹ ਕਰੀਬ 4 ਮਹੀਨੇ ਪਹਿਲਾਂ ਮੇਰੇ ਐੱਚਆਰ 26 ਬੀਜੀ 9569 ਮਰਸਡੀਜ਼ ਕਾਰ ਘਰ ਤੋ ਲੈ ਕੇ ਗਿਆ ਸੀ ਪਰ ਵਾਪਸ ਨਹੀ ਕੀਤੀ, ਮੇਰੇ ਵਾਰ-ਵਾਰ ਮੰਗਣ 'ਤੇ ਵੀ ਉਸ ਨੇ ਕਾਰ ਨਹੀ ਵਾਪਸ ਕੀਤੀ। ਉਸ ਕਾਰ 'ਚ ਸਾਡੇ ਚੈੱਕ ਬੁੱਕ, ਕਾਰ ਦੇ ਦਸਤਾਵੇਜ਼ ਸਹਿਤ ਹੋਰ ਜ਼ਰੂਰੀ ਦਸਤਾਵੇਜ਼ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਸਾਬਕਾ ਸਰਪੰਚ ਉਸ ਨੂੰ ਧਮਕੀਆਂ ਵੀ ਦੇ ਰਿਹਾ ਹੈ। ਇਸ ਸਬੰਧੀ ਘੜੰੂਆਂ ਪੁਲਿਸ ਥਾਣਾ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਹੋਈ ਹੈ ਪਰ ਕੋਈ ਕਾਰਵਾਈ ਨਹੀ ਕੀਤੀ ਗਈ। ਇਸ ਸਬੰਧੀ ਜਦੋ ਸਾਬਕਾ ਸਰਪੰਚ ਨਿਰਮਲ ਸਿੰਘ ਮੰਡੇਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਨੇ ਕਾਰ ਖਰੀਦੀ ਹੈ, ਕਾਰ ਦੇ ਦਸਤਾਵੇਜ਼ ਮੇਰੇ ਕੋਲ ਹਨ ਅਤੇ ਗਵਾਹ ਵੀ ਹਨ। ਉਨ੍ਹਾਂ ਦੱਸਿਆ ਕਿ ਪੂਰਨ ਸਾਹਨੀ ਦਾ ਪਤੀ ਪਵਨ ਸਾਹਨੀ ਮੇਰਾ ਦੋਸਤ ਸੀ ਅਤੇ ਮੈਂ ਉਸ ਤੋ ਪੈਸੇ ਵੀ ਲੈਣੇ ਹਨ, ਮੈਨੂੰ ਉਸ ਨੇ ਚੈੱਕ ਵੀ ਦਿੱਤੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੂਰਨ ਸਾਹਨੀ ਨੇ ਮੇਰੇ ਘਰ ਜਾ ਕੇ ਮੇਰੇ ਵਿਰੁੱਧ ਬਹੁਤ ਮਾੜਾ ਚੰਗਾ ਬੋਲਿਆ ਜਦਕਿ ਮੈਂ ਤੇ ਮੇਰੇ ਪਰਿਵਾਰ ਨੇ ਇਸ ਦੇ ਪ੍ਰਤੀ ਕੋਈ ਭੱਦੀ ਟਿੱਪਣੀ ਨਹੀਂ ਕੀਤੀ।

ਫੋਟੋ-24ਆਰਪੀਆਰ 222ਪੀ

ਜਾਣਕਾਰੀ ਦਿੰਦੇ ਹੋਏ ਪੂਰਨ ਸਾਹਨੀ।