ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਅੱਜ ਇਥੇ ਗੁਰੂਆਂ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕ ਕੇ ਬਦੀ ਵਿਰੁੱਧ ਸੰਘਰਸ਼ ਨੂੰ ਜਿੱਤ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਪ੍ਰਰੈੱਸ ਬਿਆਨ ਜਾਰੀ ਕਰਦੇ ਹੋਏ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਕੰਨਵੀਨਰ ਤਰਸੇਮ ਲਾਲ ਬੀਬੀਐੱਮਬੀ ਵਰਕਰ ਯੂਨੀਅਨ ਵਲੋਂ ਮੰਗਤ ਰਾਮ ਅਤੇ ਗੁਰਪ੍ਰਸਾਦ ਟੀਐੱਸਯੂ ਦੇ ਪ੍ਰਧਾਨ ਬਲਵੰਤ ਸਿੰਘ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਪ੍ਰਧਾਨ ਮੱਖਣ ਕਾਲਸ ਜਸਵੀਰ ਸਿੰਘ ਕਪਿਲ ਮਹਿੰਦਲੀ ਜੰਗਲਾਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਲਦੇਵ ਕੁਮਾਰ ਨੇ ਦੱਸਿਆ ਕਿ ਇਹ ਸੰਘਰਸ਼ ਜਲ ਸਪਲਾਈ ਦਫ਼ਤਰ ਇਕੱਠੇ ਹੋ ਕੇ ਰੋਸ ਰੈਲੀ ਕਰਨ ਤੋਂ ਬਾਅਦ ਮੋਦੀ ਅਤੇ ਕੈਪਟਨ ਦੇ ਆਦਮ ਕੱਦ ਬੁੱਤ ਲੈ ਕੇ ਸ਼ਹਿਰ 'ਚ ਮੁਜ਼ਾਹਰਾ ਕਰਦਿਆਂ ਅੰਤ 'ਚ ਬੱਸ ਸਟੈਂਡ 'ਤੇ ਇਹ ਪੁਤਲੇ ਫੂਕੇ ਗਏ ਮੁਲਾਜ਼ਮਾਂ ਮਜ਼ਦੂਰਾਂ ਦੇ ਪਰਿਵਾਰਾਂ ਸਮੇਤ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਰਾਵਣ ਭਾਵੇਂ ਕਈ ਸਦੀਆਂ ਪਹਿਲਾਂ ਫੂਕ ਦਿੱਤਾ ਗਿਆ ਪਰ ਉਸ ਦੀ ਇਹ ਮੌਤ ਜਬਰ ਵਿਰੁੱਧ ਲੋਕ ਸੰਘਰਸ਼ ਦਾ ਅੰਤ ਨਹੀਂ ਸੀ ਕਿਉਂਕਿ ਰਾਵਣ ਦੀ ਮੌਤ ਉਪਰੰਤ ਵੱਖ ਵੱਖ ਸਮਿਆਂ ਤੋਂ ਜਬਰ ਦੇ ਪੈਰੋਕਾਰ ਕਦੀ ਅੌਰੰਗਜ਼ੇਬ ਕਦੀ ਅਹਿਮਦਸ਼ਾਹ ਅਬਦਾਲੀ ਤੇ ਕਦੀ ਹਿਟਲਰ ਤੇ ਬਰਤਾਨਵੀ ਹਕੂਮਤ ਦੇ ਰੂਪ 'ਚ ਪ੍ਰਗਟ ਹੁੰਦੇ ਰਹੇ ਤੇ ਇਹ ਰਾਵਣ ਦੀ ਤਰ੍ਹਾਂ ਹੀ ਗਰੀਬ ਮਿਹਨਤਕਸ਼ ਲੋਕਾਂ ਦੀ ਲੁੱਟ-ਖਸੁੱਟ ਕਰਨ ਲਈ ਉਨ੍ਹਾਂ ਤੇ ਜਬਰ ਢਾਹੁੰਦੇ ਰਹੇ ਤੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ਼ ਖਿਲਵਾੜ ਕਰਦੇ ਰਹੇ ਇਸ ਹੀ ਤਰ੍ਹਾਂ ਇਸ ਇਤਿਹਾਸਕ ਦੌਰ 'ਚ ਅੱਜ ਮੋਦੀ ਤੇ ਕੈਪਟਨ ਹਕੂਮਤ ਉਸ ਹੀ ਬਦੀ ਦੇ ਝੰਡਾ ਬਰਦਾਰ ਦੇ ਰੂਪ 'ਚ ਰਾਵਣ ਨੂੰ ਵੀ ਮਾਤ ਪਾ ਚੁੱਕੇ ਹਨ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਅੱਜ ਵੀ ਸੁਰੱਖਿਅਤ ਨਹੀਂ, ਹਾਥਰਸ ਤੇ ਹੋਰ ਘਟਨਾਵਾਂ ਇਸ ਸੱਚ ਦੀ ਪੁਸ਼ਟੀ ਕਰਦੀਆਂ ਹਨ। ਉਨ੍ਹਾਂ ਕਿਹਾ ਇਹ ਰਾਵਣ ਤੋਂ ਇਕ ਕਦਮ ਹੋਰ ਅੱਗੇ ਜਾ ਕੇ ਭਾਰਤ ਦੇ ਲੋਕਾਂ ਵਲੋਂ ਪਿਛਲੇ 50 ਸਾਲਾਂ 'ਚ ਖੂਨ ਪਸੀਨੇ ਦੀ ਕਮਾਈ ਨਾਲ਼ ਉਸਰੀਆਂ ਸੜਕਾਂ ਸਕੂਲ ਬਿਜਲੀ ਰੇਲਵੇ ਹਸਪਤਾਲ ਟਰਾਂਸਪੋਰਟ ਮੁਕਦੀ ਗੱਲ ਪਾਣੀ ਤਕ ਵੀ ਦੇਸੀ ਵਿਦੇਸ਼ੀ ਲੁਟੇਰਿਆਂ ਅੱਗੇ ਪਰੋਸ ਚੁੱਕੇ ਹਨ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਦੇਸੀ ਵਿਦੇਸ਼ੀ ਕੰਪਨੀਆਂ ਕੋਲ ਪਰੋਸ ਕੇ ਕਿਸਾਨਾਂ ਨੂੰ ਖੇਤੀਬਾੜੀ ਤੋਂ ਬਾਹਰ ਕਰ ਕੇ ਉਸ ਨੂੰ ਮਜ਼ਦੂਰੀ ਲਈ ਮਜਬੂਰ ਕਰ ਰਹੇ ਹਨ ਇਸ ਹੱਲੇ ਨੂੰ ਲਾਗੂ ਕਰਦਿਆ ਕੇਂਦਰੀ ਅਤੇ ਪੰਜਾਬ ਸਰਕਾਰ ਵਲੋਂ ਕਾਮਿਆਂ ਦਾ ਯੂਨੀਅਨ ਬਣਾਉਣ ਵਿਰੋਧ ਪ੍ਰਗਟ ਕਰਨ ਦਾ ਬੁਨਿਆਦੀ ਹਕ ਖਤਮ ਕਰ ਦਿੱਤਾ ਹੈ ਕੰਮ ਦਿਹਾਤੀ 'ਚ ਵਾਧਾ ਕਰ ਦਿੱਤਾ ਹੈ ਤਨਖਾਹ ਨਿਸ਼ਚਿਤ ਕਰਨ ਦਾ ਤੈਅ ਨਿਯਮ ਰੱਦ ਕਰ ਦਿੱਤਾ ਹੈ ਕੰਮ ਭਾਰ ਤੈਅ ਕਰਨ ਦੇ ਨਿਯਮ ਨੂੰ ਰੱਦ ਕਰ ਕੇ ਮਨਮਰਜ਼ੀ ਦੀਆਂ ਤਨਖਾਹਾਂ ਦੇਣ ਦਾ ਕਾਮਾ ਦੋਖੀ ਅਧੀਕਾਰ ਲੁਟੇਰਿਆਂ ਹੱਥ ਸੌਂਪ ਰਿਹਾ ਹੈ। ਇਨ੍ਹਾਂ ਫੈਸਲਿਆਂ ਮੁਤਾਬਿਕ ਸਮੇਂ ਦੀ ਕੇਂਦਰੀ ਤੇ ਰਾਜ ਸਰਕਾਰਾਂ ਰਾਵਣ ਨੂੰ ਵੀ ਮਾਤ ਪਾ ਗਈ ਹੈ, ਮੁਲਾਜ਼ਮਾਂ ਵੱਲੋਂ ਪੁਤਲੇ ਫੂਕ ਪ੍ਰਰੋਗਰਾਮ ਰਾਹੀਂ ਅੱਜ ਫਿਰ ਬਦੀ ਵਿਰੁੱਧ ਚਿਰਾਂ ਤੋਂ ਜਾਰੀ ਸੰਘਰਸ਼ ਨੂੰ ਅੱਗੇ ਲਈ ਜਾਰੀ ਰੱਖਣ ਅਤੇ ਹੋਰ ਤਿੱਖਾ ਕਰਨ ਦੇ ਪ੍ਰਣ ਨੂੰ ਦੁਹਰਾਉਂਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਮੁਲਾਜ਼ਮ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰੇ।

ਫੋਟੋ-24ਆਰਪੀਆਰ 206ਪੀ

ਪੁਤਲਾ ਫੂਕਣ ਮੌਕੇ ਨਾਅਰੇਬਾਜ਼ੀ ਕਰਦੇ ਹੋਏ ਮੁਲਾਜ਼ਮ।