ਗੁਰਦੀਪ ਭੱਲੜੀ, ਨੰਗਲ : ਸਿਵਲ ਸਰਜਨ ਰਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸਐੱਮਓ ਰਾਮ ਕੁਮਾਰ ਸਰੋਆ ਦੇ ਹੁਕਮਾਂ ਅਨੁਸਾਰ ਨੰਗਲ ਨੇੜਲੇ ਪਿੰਡ ਬਿਭੌਰ ਸਾਹਿਬ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਸੈਂਪਲਿੰਗ ਕੈਂਪ ਲਾਇਆ ਗਿਆ, ਜਿਸ 'ਚ 45 ਲੋਕਾਂ ਦੇ ਸੈਂਪਲ ਲਏ ਗਏ। ਸਕੂਲ ਅਧਿਆਪਕਾਂ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਸੁਖਬੀਰ ਸਿੰਘ ਮਹੈਣ ਡਾ. ਸ਼ਵੇਤਾ ਰਾਣਾ, ਸਿਹਤ ਅਫ਼ਸਰ ਮਨਪ੍ਰਰੀਤ ਕੌਰ ਭੱਲੜੀ, ਹਰਿੰਦਰ ਸਿੰਘ ਭੱਲੜੀ, ਅੰਜਨਾ ਸਹੌਤਾ, ਸ਼ਿਖਾ ਸ਼ਰਮਾ, ਜਸਜੀਤ ਸਿੰਘ ਧਾਲੀਵਾਲ, ਨਵਜੀਤ ਸਿੰਘ ਸੰਧੂ, ਪ੍ਰਭਜੋਤ ਸਿੰਘ ਸਨੇਹਲਤਾ, ਪਰਮਿੰਦਰ ਸਿੰਘ ਗਿੱਲ, ਬਲਜੀਤ ਸਿੰਘ ਸੈਣੀ, ਸਰਪੰਚ ਹਰਪ੍ਰਰੀਤ ਕੌਰ ਆਦਿ ਨੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਬੇਸ਼ੱਕ ਸਰਕਾਰ ਨੇ ਲਾਕਡਾਊਨ ਖ਼ਤਮ ਕਰ ਦਿੱਤਾ ਹੈ ਪਰ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ। ਇਸ ਲਈ ਇਸ ਨੂੰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਸਮੇਂ ਹਮੇਸ਼ਾ ਮਾਸਕ ਦੀ ਵਰਤੋਂ ਕਰੋ ਵਾਰ-ਵਾਰ ਹੱਥਾਂ ਨੂੰ ਸਾਬਣ ਜਾ ਸੈਨੇਟਾਈਜ਼ਰ ਨਾਲ ਧੋਵੋ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੌਸਮ 'ਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।

ਫੋਟੋ-22ਆਰਪੀਆਰ 215ਪੀ

ਨੰਗਲ ਨੇੜਲੇ ਪਿੰਡ ਬਿਭੌਰ ਸਾਹਿਬ 'ਚ ਲੋਕਾਂ ਦੇ ਕੋਰੋਨਾ ਸੈਂਪਲ ਲੈਂਦੇ ਹੋਏ ਸਿਹਤ ਵਰਕਰ।