ਸਟਾਫ ਰਿਪੋਰਟਰ, ਰੂਪਨਗਰ : ਜ਼ਿਲ੍ਹਾ ਪੀਸੀਪੀਐੱਨਡੀਟੀ ਐਡਵਾਇਜ਼ਰੀ ਕਮੇਟੀ ਰੂਪਨਗਰ ਦੀ ਮੀਟਿੰਗ ਸਿਵਲ ਸਰਜਨ ਰੂਪਨਗਰ-ਕਮ-ਚੇਅਰਪਰਸਨ, ਜ਼ਿਲ੍ਹਾ ਐਪ੍ਰਰੋਪ੍ਰਰੀਏਟ ਅਥਾਰਟੀ ਡਾ. ਦਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਐਡਵਾਈਜ਼ਰੀ ਕਮੇਟੀ ਦੇ ਮੈਂਬਰਾਂ ਨੰੂ 'ਬੇਟੀ ਬਚਾਓ' ਮੁਹਿੰਮ ਅਧੀਨ ਚਲ ਰਹੇ ਪੀਸੀ ਪੀਐੱਨਡੀਟੀ ਐਕਟ ਦੀਆਂ ਧਾਰਾਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਹੀਨਾ ਸਤੰਬਰ ਦੌਰਾਨ ਹੁਣ ਤਕ ਕੀਤੀਆਂ ਗਈਆਂ 11 ਅਲਟਰਾਸਾਊਂਡ ਸੈਂਟਰਾਂ ਦੀ ਚੈਕਿੰਗਾਂ ਦੀ ਸੰਕਲਿਤ ਰਿਪੋਰਟ ਪੇਸ਼ ਕੀਤੀ ਗਈ।

ਸਮੂਹ ਮੈਂਬਰਾਂ ਨੰੂ ਕਿਹਾ ਗਿਆ ਕਿ ਉਹ ਘੱਟਦੇ ਹੋਏ ਲਿੰਗ ਅਨੁਪਾਤ ਨੰੂ ਦਰੁਸਤ ਕਰਨ ਲਈ ਜਾਗਰੂਕਤਾ ਮੁਹਿੰਮ ਨਾਲ ਜੁੜਨ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੰੂ ਕੰਨਿਆਂ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪੀਐੱਨਡੀਟੀ ਐਕਟ ਨੰੂ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀਐੱਨਡੀਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੀ ਸੂਹ ਦੇਣ ਵਾਲਿਆਂ ਨੰੂ ਨਗਦ ਇਨਾਮ ਦਿੱਤਾ ਜਾਂਦਾ ਹੈ ਅਤੇ ਪਹਿਚਾਣ ਗੁਪਤ ਰੱਖੀ ਜਾਂਦੀ ਹੈ, ਇਸ ਲਈ ਆਮ ਜਨਤਾ ਨੰੂ ਚਾਹੀਦਾ ਹੈ ਕਿ ਉਹ ਭਰੂਣ ਹੱਤਿਆਂ ਕਰਨ ਵਾਲਿਆਂ ਖਿਲਾਫ ਜਾਣਕਾਰੀ ਦੇਣ ਤਾਂ ਜੋ ਕੰਨਿਆ ਭਰੂਣ ਹੱਤਿਆ ਤੇ ਰੋਕ ਲਗਾਈ ਜਾ ਸਕੇ।

ਫੋਟੋ-22ਆਰਪੀਆਰ 214ਪੀ

ਕੈਪਸ਼ਨ-ਮੀਟਿੰਗ ਨੂੰ ਦੌਰਾਨ ਸਿਵਲ ਸਰਜਨ ਦਵਿੰਦਰ ਕੁਮਾਰ।