ਗੁਰਦੀਪ ਭੱਲੜੀ, ਨੰਗਲ : ਹਰੀ ਕ੍ਾਂਤੀ ਦੇ ਪ੍ਰਤੀਕ ਤੇ ਰਾਸ਼ਟਰ ਦਾ ਗੌਰਵ ਕਹੇ ਜਾਣ ਵਾਲੇ ਭਾਖੜਾ ਡੈਮ ਦੇ 57ਵੇਂ ਸਥਾਪਨਾ ਦਿਵਸ ਮੌਕੇ ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਕੋਵਿਡ-19 ਦੇ ਚਲਦਿਆ ਬਹੁਤ ਹੀ ਸਾਦੇ ਢੰਗ ਨਾਲ ਮਨਾਏ ਇਸ ਗਏ ਇਸ ਸਮਾਗਮ ਮੌਕੇ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਕਮਲਜੀਤ ਸਿੰਘ ਦੀ ਅਗਵਾਈ ਹੇਠ, ਬੀਬੀਐੱਮਬੀ ਅਧਿਕਾਰੀਆਂ ਵਲੋਂ, ਭਾਖੜਾ ਡੈਮ ਦੇ ਨਿਰਮਾਣ ਮੌਕੇ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਭਾਖੜਾ ਡੈਮ ਵਿਖੇ ਬਣੇ ਸ਼ਹੀਦੀ ਸਮਾਰਕ ਵਿਖੇ ਹੋਏ। ਇਸ ਸਮਾਗਮ ਮੌਕੇ ਪੁਲਿਸ ਦੇ ਜਵਾਨਾਂ ਦੀ ਟੁਕੜੀ ਨੇ ਸ਼ਹੀਦਾਂ ਨੂੰ ਹਥਿਆਰ ਉਲਟੇ ਕਰ ਕੇ ਸ਼ਹੀਦਾਂ ਨੂੰ ਸਲਾਮੀ ਦਿੱਤੀ

ਇਸ ਮੌਕੇ ਬੋਲਦਿਆਂ ਚੀਫ ਇੰਜੀਨੀਅਰ ਕਮਲਜੀਤ ਸਿੰਘ ਨੇ ਭਾਖੜਾ ਡੈਮ ਦੇ ਨਿਰਮਾਣ ਮੌਕੇ ਸ਼ਹੀਦ ਹੋਏ ਕਰਮਚਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਉਨਾ੍ਹ ਕਿਹਾ, ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅੱਜ ਰਾਸ਼ਟਰ ਦਾ ਗੌਰਵ ਕਿਹਾ ਜਾਣ ਵਾਲਾ ਭਾਖੜਾ ਡੈਮ ਦੇਸ਼ ਦੀ ਹਰੀ ਅਤੇ ਉਦਯੋਗਿਕ ਕ੍ਰਾਂਤੀ 'ਚ ਵੱਡਾ ਹਿੱਸਾ ਪਾ ਰਿਹਾ ਹੈ ਬੀਬੀਐੱਮਬੀ ਕਰਮਚਾਰੀਆਂ ਦੀ ਸ਼ਲਾਂਘਾ ਕਰਦਿਆ ਕਿਹਾ ਕਿ ਕੋਵਿਡ-19 ਦੇ ਬਾਵਜੂਦ ਵੀ ਬੀਬੀਐੱਮਬੀ ਕਰਮਚਾਰੀਆਂ ਨੇ ਪ੍ਰਰਾਜੈਕਟ ਨੂੰ ਚਾਲੂ ਰੱਖ ਕੇ ਜਿਥੇ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਬਿਜਲੀ ਸਪਲਾਈ ਨੂੰ ਜਾਰੀ ਰੱਖਿਆ ਉਥੇ ਸਿੰਚਾਈ ਲਈ ਪਾਣੀ ਉਪਲੱਬਧ ਕਰਵਾ ਕੇ ਦੇਸ਼ ਦੀ ਤਰੱਕੀ 'ਚ ਵੱਡਮੁੱਲਾ ਯੋਗਦਾਨ ਪਾਇਆ ਹੈ ਉਨ੍ਹਾਂ ਕਿਹਾ ਚੰਗੀ ਦੇਖ ਭਾਲ ਕਾਰਨ ਹੀ ਅੱਜ ਇਹ ਪ੍ਰਰਾਜੈਕਟ ਦੇਸ਼ ਦੁਨੀਆ 'ਚ ਆਪਣਾ ਨਾਂ ਕਮਾ ਰਿਹਾ ਹੈ ਇਸ ਮੌਕੇ ਬੀਬੀਐੱਮਬੀ ਦੇ ਚੇਅਰਮੈਨ ਤੰਬਮੈਂ ਕੁਮਾਰ ਵਲੋਂ ਭੇਜਿਆ ਗਿਆ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ

ਜ਼ਿਕਰਯੋਗ ਹੈ ਕਿ ਭਾਖੜਾ ਡੈਮ ਨੂੰ ਬਣਾਉਣ ਵੇਲੇ 300 ਤੋਂ ਵੱਧ ਲੋਕਾਂ ਨੇ ਆਪਣੀ ਸ਼ਹੀਦੀ ਦਿੱਤੀ ਸੀ, ਭਾਵੇਂ ਕਿ ਭਾਖੜਾ ਡੈਮ ਪਹਿਲੇ ਸਿੰਚਾਈ ਦੇ ਉਦੇਸ਼ ਲਈ ਬਣਾਇਆ ਗਿਆ ਸੀ ਤੇ ਬਾਅਦ ਵਿਚ ਇਸ ਨੂੰ ਬਹੁ ਉਦੇਸ਼ੀ ਬਣਾ ਦਿੱਤਾ ਗਿਆ। ਇਸ ਸਮੇਂ ਭਾਖੜਾ ਡੈਮ ਤਿੰਨ ਸੂਬਿਆਂ ਨੂੰ ਬਿਜਲੀ ਸਪਲਾਈ ਕਰਨ ਦੇ ਨਾਲ-ਨਾਲ ਉੱਤਰੀ ਭਾਰਤ ਵਿਚ ਹੜ੍ਹਾਂ ਨੂੰ ਕੰਟਰੋਲ ਕਰਨ ਵਿਚ ਵੀ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ ਇਸ ਮੌਕੇ ਭਾਖੜਾ ਡੈਮ ਦੇ ਡਿਪਟੀ ਚੀਫ ਇੰਜੀਨੀਅਰ ਹੁਸਨ ਲਾਲ ਕੰਬੋਜ ਐੱਸਕੇ ਬੇਦੀ, ਇੰਜੀਨੀਅਰ ਐੱਸਐੱਸ ਡਡਵਾਲ, ਇੰਜੀਨੀਅਰ ਏਕੇ ਸ਼ਰਮਾ, ਇੰਜੀਨੀਅਰ ਬੀਕੇ ਗਰਗ, ਇੰਜੀਨੀਅਰ ਸੀਪੀ ਸਿੰਘ, ਨੰਗਲ ਭਾਖੜਾ ਮਜ਼ਦੂਰ ਸੰਘ ਦੇ ਪ੍ਰਧਾਨ ਸਤਨਾਮ ਸਿੰਘ, ਨਰੇਸ਼ ਰੈੱਡ, ਹਰਪਾਲ ਰਾਣਾ, ਰਹਿਮਤ ਅਲੀ, ਮਨੋਜ ਵਰਮਾ ਇਲਾਵਾ ਕਰਮਚਾਰੀ ਅਧਿਕਾਰੀ ਹਾਜ਼ਰ ਸਨ।

ਫੋਟੋ-22ਆਰਪੀਆਰ 210ਪੀ

ਭਾਖੜਾ ਡੈਮ ਨੂੰ ਬਣਾਉਣ ਵੇਲੇ ਸ਼ਹੀਦ ਹੋਏ ਕਰਮਚਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਚੀਫ ਇੰਜੀਨੀਅਰ ਕਮਲਜੀਤ ਸਿੰਘ।

ਫੋਟੋ-22ਆਰਪੀਆਰ 211ਪੀ

ਭਾਖੜਾ ਡੈਮ ਦੇ ਸਥਾਪਨਾ ਦਿਵਸ ਮੌਕੇ ਹਥਿਆਰ ਉਲਟੇ ਕਰ ਕੇ ਸ਼ਹੀਦਾਂ ਨੂੰ ਸਲਾਮੀ ਦਿੰਦੇ ਹੋਏ ਪੁਲਿਸ ਕਰਮਚਾਰੀ।