ਜ਼ਿਲੇ੍ਹ 'ਚ ਦੂਜੇ ਦਿਨ 615 ਟਨ ਝੋਨੇ ਦੀ ਆਮਦ

ਲਖਵੀਰ ਖਾਬੜਾ, ਰੂਪਨਗਰ : ਆੜ੍ਹਤੀ ਆਪਣੇ ਤੁਲਾਈ ਵਾਲੇ ਕੰਡਿਆਂ ਦੀ ਸੰਬੰਧਤ ਵਿਭਾਗ ਤੋਂ ਜਾਂਚ ਕਰਵਾ ਲੈਣ ਜੇਕਰ ਕਿਸੇ ਆੜ੍ਹਤੀ ਦੀ ਕੋਈ ਸ਼ਕਾਇਤ ਆਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਵਿਚਾਰ ਅੱਜ ਨਵੀ ਅਨਾਜ ਮੰਡੀ ਰੂਪਨਗਰ ਵਿਖੇ ਨਿਊ ਖਾਲਸਾ ਟ੍ਰੇਡਰਜ਼ ਤੇ ਸਿਮਰਨ ਟ੍ਰੇਡਰਜ਼ ਦੀ ਖਰੀਦ ਦੀ ਸ਼ੁਰੂਆਤ ਕਰਦਿਆ ਜ਼ਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ ਪੁਹਾਲ ਨੇ ਕਹੇ। ਇਸ ਦੌਰਾਨ ਜ਼ਿਲੇ੍ਹ ਅੰਦਰ ਝੋਨੇ ਦੀ 615 ਟਨ ਆਮਦ ਹੋਈ ਤੇ 615 ਟਨ ਦੀ ਹੀ ਨਿਯੁਕਤੀ ਕੀਤੀਆਂ ੲੰਜੇਸੀਆਂ ਵੱਲੋਂ ਖਰੀਦ ਕੀਤੀ ਗਈ। ਪੁਹਾਲ ਨੇ ਕਿਹਾ ਕਿ ਝੋਨੇ ਦੀ ਖਰੀਦ ਸਮੇਂ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ, ਇਸ ਲਈ ਵਿਭਾਗ ਪੂਰੀ ਮੂਸਤੈਦੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਹੀ ਸਰਕਾਰ ਨੇ ਜ਼ਿਲ੍ਹੇ ਅੰਦਰ 21 ਆਰਜੀ ਮੰਡੀਆਂ ਸਥਾਪਿਤ ਕੀਤੀਆਂ ਹਨ ਤਾਂ ਕਿ ਸਮਾਜਿਕ ਦੂਰੀ ਬਣੀ ਰਹੇ। ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਜਿਹੜੀ ਵੀ ਲੇਬਰ ਮੰਡੀ ਵਿਚ ਕੰਮ ਕਰਨ ਲਈ ਆ ਰਹੀ ਹੈ, ਉਸ ਦਾ ਤੁਰੰਤ ਕੋਰੋਨਾ ਟੈਸਟ ਕਰਵਾਇਆ ਜਾਵੇ ਤਾਂ ਕਿ ਕੋਰੋਨਾ ਤੋਂ ਬਚਾਅ ਹੋ ਸਕੇ। ਇਸ ਮੌਕੇ ਸੈਕਟਰੀ ਰਾਜਵੀਰ ਸਿੰਘ ਬੜੈਚ, ਦੀਪ ਲਾਲ ਮੰਡੀ ਸੁਪਰਵਾਈਜ਼ਰ,ਸਵਤੰਤਰ ਕੌਸ਼ਲ ਮੰਡੀ ਪ੍ਰਧਾਨ, ਬਲਦੇਵ ਸਿੰਘ ਗਿੱਲ, ਹਰਵਿੰਦਰ ਸਿੰਘ ਖਾਲਸਾ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਰੂਪਨਗਰ ਅਵਤਾਰ ਸਿੰਘ, ਆਕਸ਼ਨ ਰਿਕਾਡਰ ਜਸਵਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ। ਜ਼ਿਲੇ੍ਹ 'ਚ ਦੂਜੇ ਦਿਨ 615 ਟਨ ਝੋਨੇ ਦੀ ਆਮਦ ਤੇ ਖਰੀਦ ਹੋਈ।

ਫੋਟੋ -28ਆਰਪੀਆਰ 232ਪੀ

ਨਿਊ ਖਾਲਸਾ ਟ੍ਰੇਡਰਜ਼ ਦੀ ਪਹਿਲੀ ਬੋਲੀ ਦੀ ਸ਼ੁਰੂਆਤ ਕਰਵਾਉਂਦੇ ਹੋਏ ਜ਼ਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ ਪੁਹਾਲ।