ਅਭੀ ਰਾਣਾ, ਨੰਗਲ : ਕੋਰੋਨਾ ਕੇਸਾਂ 'ਚ ਲਗਾਤਾਰ ਹੁੰਦੇ ਜਾ ਰਹੇ ਵਾਧੇ ਨੰੂ ਰੋਕਣ ਅਤੇ ਲੋਕਾਂ ਨੰੂ ਇਸ ਬਿਮਾਰੀ ਵੱਧ ਤੋਂ ਵੱਧ ਜਾਗਰੂਕ ਕਰਨ ਨੰੂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਿਹਾ ਹੈ ਮੁਹੱਲਾ ਰਾਮ ਨਗਰ ਵਿਚ ਬੀਤੇ ਦਿਨ ਆਏ ਅੱਧਾ ਦਰਜਨ ਦੇ ਕਰੀਬ ਕੋਰੋਨਾ ਪੀੜਤਾਂ ਨੰੂ ਵੇਖਦਿਆਂ ਤਹਿਸੀਲਦਾਰ ਵੱਲੋਂ ਟੀਮ ਨੰੂ ਨਾਲ ਲੈ ਕੇ ਮੁੱਹਲੇ ਦਾ ਦੌਰਾ ਕੀਤਾ ਗਿਆ ਅਤੇ ਉਕਤ ਜਗ੍ਹਾ ਨੰੂ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਕਰਦੇ ਹੋਏ ਮੁਹੱਲੇ ਦੀਆਂ ਗਲੀਆਂ ਵਿਚ ਬੈਰੀਗੇਟ ਲਗਵਾ ਦਿੱਤੇ ਗਏ।