ਮਲਕੀਤ ਸਿੰਘ, ਸ੍ਰੀ ਚਮਕੌਰ ਸਾਹਿਬ : ਐਤਵਾਰ ਵਾਲੇ ਦਿਨ ਸਰਕਾਰ ਵੱਲੋਂ ਦਿੱਤੇ ਗਏ ਬੰਦ ਦੇ ਹੁਕਮਾਂ ਅਨੁਸਾਰ ਬਾਜ਼ਾਰ ਭਾਵੇਂ ਸੁੰਨਸਾਨ ਨਜ਼ਰ ਆਉਂਦੇ ਹਨ ਪਰ ਗੁਰੂ ਘਰ ਵਿਖੇ ਰੌਣਕ ਜ਼ਰੂਰ ਹੋ ਜਾਂਦੀ ਹੈ ਬਾਜ਼ਾਰ ਦੁਕਾਨਾਂ ਤੋਂ ਇਲਾਵਾ ਕਾਰੋਬਾਰ ਵੀ ਤਕਰੀਬਨ ਬੰਦ ਰਹਿੰਦੇ ਹਨ, ਜਿਸ ਕਾਰਨ ਹਰ ਇਕ ਪ੍ਰਰਾਣੀ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਰਾਪਤ ਕਰਦਾ ਹੈ ਕਿਉਂਕਿ ਇਸ ਸਮੇਂ 'ਚ ਜੀਵ ਦੇ ਰੁਝੇਵੇਂ ਹੀ ਇੰਨੇ ਵੱਧ ਗਏ ਹਨ ਕਿ ਉਸ ਨੂੰ ਕਦੇ ਫੁਰਸਤ ਹੀ ਨਹੀਂ ਮਿਲਦੀ ਇਕ ਇਸ ਸਮੇਂ ਕੋਰੋਨਾ ਦੀ ਮਾਰ ਦੂਸਰੀ ਬੇਰੁਜ਼ਗਾਰੀ ਦੀ ਮਾਰ 'ਚ ਰੁਜ਼ਗਾਰ ਦੇ ਫਿਕਰ ਦੁਕਾਨਦਾਰ ਮੰਦੀ ਤੋਂ ਪ੍ਰਰੇਸ਼ਾਨ, ਵਪਾਰੀ, ਕਿਸਾਨ ਸਰਕਾਰਾਂ ਤੋਂ ਪਰੇਸ਼ਾਨ ਇੰਝ ਲਗਦਾ ਸਾਰਾ ਸੰਸਾਰ ਹੀ ਪ੍ਰਰੇਸ਼ਾਨੀਆਂ ਨੇ ਘੇਰ ਲਿਆ ਹੈ ਜਿਸ ਕਾਰਨ ਲੱਗਦਾ ਕਿ ਕੁਦਰਤ ਵੱਲੋਂ ਕੁਦਰਤ ਦੀ ਰਜ਼ਾ ਵਿਚ ਇਕ ਐਤਵਾਰ ਦਾ ਦਿਨ ਆਪਣੇ ਦਰਸ਼ਨ ਦੀਦਾਰੇ ਵਾਸਤੇ ਰੱਖਿਆ ਹੈ, ਜਿਸ ਤੋਂ ਤਾਕਤ ਲੈ ਕੇ ਹਰ ਪ੍ਰਰਾਣੀ ਇਸ ਮੁਸ਼ਕਿਲ ਦੇ ਸਮੇਂ ਵਿਚ ਇਨ੍ਹਾਂ ਸਭ ਮੁਸੀਬਤਾਂ ਦਾ ਸਾਹਮਣਾ ਕਰ ਸਕੇ ਅਤੇ ਜੀਵਨ ਦੀਆਂ ਕਠਿਨਾਈਆਂ ਅਤੇ ਅੌਕੜਾਂ ਨੂੰ ਭੁੱਲ ਕੇ ਦੋ ਪਲ ਮਨ ਅਤੇ ਆਤਮਾ ਦੀ ਸ਼ਾਂਤੀ ਦੇ ਲਈ ਗੁਰੂ ਘਰ ਨਤਮਸਤਕ ਹੋ ਕੇ ਖੁਸ਼ੀਆਂ ਅਤੇ ਆਨੰਦ ਮਾਣ ਸਕੇ।

ਫੋਟੋ 27 ਆਰਪੀਆਰ 251 ਪੀ

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਐਤਵਾਰ ਨੂੰ ਪੁੱਜੀਆਂ ਸੰਗਤਾਂ।