ਜੋਲੀ ਸੂਦ, ਮੋਰਿੰਡਾ : ਅਨਾਜ ਮੰਡੀ ਮੋਰਿੰਡਾ ਵਿਖੇ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਵੱਲੋਂ ਮਾਰਕੀਟ ਕਮੇਟੀ ਦੀ ਸਕੱਤਰ ਅਰਚਨਾ ਬਾਂਸਲ ਤੇ ਆੜ੍ਹਤੀਆਂ ਦੀ ਹਾਜ਼ਰੀ ਵਿਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੀ ਸਕੱਤਰ ਅਰਚਨਾ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲੀ ਝੋਲੇ ਦੀ ਬੋਲੀ ਜੇਐੱਸ ਟਰੈਡਿੰਗ ਰਾਹੀ ਕਿਸਾਨ ਜਰਨੈਲ ਸਿੰਘ ਸੱਖੋਮਾਜਰਾ ਦੇ ਝੋਨੇ ਦੀ ਖਰੀਦ ਕੀਤੀ ਗਈ ਜੋ ਕਿ ਵੇਅਰਹਾਊਸ ਖਰੀਦ ਏਜੰਸੀ ਵੱਲੋ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਝੋਨਾ ਸੁੱਕਾ ਲੈ ਕੇ ਆਉਣ ਅਤੇ ਕੋਰੋਨਾ ਦੇ ਬਚਾਅ ਲਈ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਆੜ੍ਹਤੀ ਐਸੋਸੀਏਸਨ ਪੰਜਾਬ ਦੇ ਆਗੂ ਬੰਤ ਸਿੰਘ ਕਲਾਰਾਂ, ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਸਰਬਜਿੰਦਰ ਸਿੰਘ ਮਾਨ, ਗੁਰਮੇਲ ਸਿੰਘ ਰੰਗੀ, ਜਰਨੈਲ ਸਿੰਘ ਸੱਖੋਮਾਜਰਾ, ਪਰਮਿੰਦਰ ਸਿੰਘ ਖੱਟੜਾ, ਅਭੀਜੀਤ ਸਿੰਘ ਸੋਨੂੰ ਢੋਲਣ ਮਾਜਰਾ, ਮਨਪ੍ਰਰੀਤ ਸਿੰਘ ਮਾਵੀ, ਪਰਮਿੰਦਰ ਸਿੰਘ ਗਿਰਨ, ਗੁਰਪ੍ਰਰੀਤ ਸਿੰਘ ਗੋਪਾਲਪੁਰ, ਬਲਜਿੰਦਰ ਸਿੰਘ ਿਢੱਲੋ, ਗੁਰਮੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਬੰਗੀਆਂ, ਧੰਨਾ ਜੱਟ, ਵਿਵੇਕ ਚਾਵਲਾ, ਗੁਰਵਿੰਦਰ ਸਿੰਘ ਜੋਕੀ ਫਤਿਹਪੁਰ, ਕੁਲਵਿੰਦਰ ਸਿੰਘ ਬੱਬੂ, ਠੇਕੇਦਾਰ ਬਲਬੀਰ ਸਿੰਘ ਤੋਂ ਇਲਾਵਾ ਵੇਅਰਹਾਊਸ ਦੇ ਮੈਨੇਜਰ ਹਰਦੀਪ ਸਿੰਘ, ਮੰਡੀ ਸੁਪਰਵਾਈਜ਼ਰ ਜਤਿੰਦਰ ਸਿੰਘ ਤੇ ਕੁਲਦੀਪ ਸਿੰਘ ਹਾਜ਼ਰ ਸਨ।

ਫੋਟੋ 27 ਆਰਪੀਆਰ 247 ਪੀ

ਅਨਾਜ ਮੰਡੀ ਮੋਰਿੰਡਾ 'ਚ ਝੋਨੇ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ, ਨਾਲ ਸਕੱਤਰ ਅਰਚਨਾ ਬਾਂਸਲ ਤੇ ਆੜ੍ਹਤੀ।