17 ਫੀਸਦੀ ਤੋਂ ਵੱਧ ਨਮੀ ਵਾਲੇ ਝੋਨੇ ਦੀ ਖਰੀਦ ਨਹੀਂ ਹੋਵੇਗੀ : ਕਕਰਾਲੀ, ਬਾਂਸਲ

ਜੋਲੀ ਸੂਦ, ਮੋਰਿੰਡਾ : ਮਾਰਕੀਟ ਕਮੇਟੀ ਦਫਤਰ ਮੋਰਿੰਡਾ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਤੇ ਸਕੱਤਰ ਅਰਚਨਾ ਬਾਂਸਲ ਵੱਲੋ ਝੋਨੇ ਦੇ ਸੀਜ਼ਨ ਦੇ ਚਲਦਿਆਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਅਤੇ ਸਕੱਤਰ ਅਰਚਨਾ ਬਾਂਸਲ ਨੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਸੀਜ਼ਨ ਦੌਰਾਨ ਕੋਰੋਨਾ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਨੇ ਕਿਹਾ ਕਿ ਕੋਰੋਨਾ ਦੇ ਚਲਦਿਆਂ ਮੰਡੀਆਂ ਦੇ ਨਾਲ-ਨਾਲ ਕਣਕ ਦੇ ਸੀਜ਼ਨ ਵਾਂਗ ਸ਼ੈਲਰਾਂ ਵਿਚ ਝੋਨੇ ਦੀ ਖਰੀਦ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਾਧੂ ਫੜ ਬਣਾਏ ਗਏ ਹਨ ਤਾਂ ਜੋ ਸਮਾਜਕ ਦੂਰੀ ਵੀ ਬਣੀ ਰਹੇ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ ਅਤੇ ਸਕੱਤਰ ਅਰਚਨਾ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੰਡੀਕਰਨ ਬੋਰਡ ਦੀਆਂ ਹਿਦਾਇਤਾਂ ਅਨੁਸਾਰ 17 ਫੀਸਦੀ ਤੋ ਵੱਧ ਨਮੀ ਵਾਲਾ ਝੋਨਾ ਨਹੀਂ ਖਰੀਦਿਆ ਜਾਵੇਗਾ ਅਤੇ ਮੰਡੀ 'ਚ ਝੋਨਾ ਲਿਆਉਣ ਲਈ ਮਾਰਕੀਟ ਕਮੇਟੀ ਵੱਲੋਂ ਪਾਸ ਜਾਰੀ ਕੀਤੇ ਜਾਣਗੇ, ਬਿਨਾਂ ਪਾਸ ਤੋਂ ਐਂਟਰੀ ਨਹੀ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 201 ਬੀਜ ਝੋਨੇ ਦੀ ਖਰੀਦ ਨਹੀ ਕੀਤੀ ਜਾਵੇਗੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਆਗੂ ਬੰਤ ਸਿੰਘ ਕਲਾਰਾਂ ਅਤੇ ਆੜ੍ਹਤੀ ਐਸੋਸੀਏਸਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ ਨੇ ਵੀ ਆੜ੍ਹਤੀਆਂ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ, ਉਨ੍ਹਾਂ ਸੀਜ਼ਨ ਦੇ ਚਲਦਿਆਂ ਆੜ੍ਹਤੀਆਂ ਵੱਲੋ ਮਾਰਕੀਟ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਆੜ੍ਹਤੀ ਐਸੋਸੀਏਸਨ ਦੇ ਆਗੂ ਬੰਤ ਸਿੰਘ ਕਲਾਰਾਂ, ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਸਰਬਜਿੰਦਰ ਸਿੰਘ ਮਾਨ, ਗੁਰਮੇਲ ਸਿੰਘ ਰੰਗੀ, ਜਰਨੈਲ ਸਿੰਘ ਮੜੋਲੀ, ਜਰਨੈਲ ਸਿੰਘ ਸੱਖੋਮਾਜਰਾ, ਪਰਮਿੰਦਰ ਸਿੰਘ ਖੱਟੜਾ, ਅਭੀਜੀਤ ਸਿੰਘ ਸੋਨੂੰ ਢੋਲਣ ਮਾਜਰਾ, ਐੱਸਕੇ ਅਰਗਵਾਲ, ਸਰਪੰਚ ਮਨਪ੍ਰਰੀਤ ਸਿੰਘ ਮਾਵੀ ਸਮਾਣਾ, ਪਰਮਿੰਦਰ ਸਿੰਘ ਗਿਰਨ, ਜਗਬੀਰ ਸਿੰਘ ਮੁੰਡੀਆਂ, ਗੁਰਵਿੰਦਰ ਸਿੰਘ ਸੱਖੋਮਾਜਰਾ, ਕਰਮਜੀਤ ਸਿੰਘ ਡੂਮਛੇੜੀ, ਗੁਰਪ੍ਰਰੀਤ ਸਿੰਘ ਗੋਪਾਲਪੁਰ, ਬਲਜਿੰਦਰ ਸਿੰਘ ਿਢੱਲੋ, ਗੁਰਮੀਤ ਸਿੰਘ ਸਿੱਧੂ, ਕੁਲਵਿੰਦਰ ਸਿੰਘ ਬੱਬੂ, ਗੁਰਵਿੰਦਰ ਸਿੰਘ ਬੰਗੀਆਂ, ਧੰਨਾ ਜੱਟ, ਜਵਾਹਰ ਲਾਲ, ਵਿਵੇਕ ਚਾਵਲਾ ਆਦਿ ਆੜ੍ਹਤੀਆਂ ਤੋਂ ਇਲਾਵਾ ਵੇਅਰਹਾਊਸ ਦੇ ਮੈਨੇਜਰ ਹਰਦੀਪ ਸਿੰਘ, ਪਨਗ੍ਰੇਨ ਤੋ ਇਸਪੈਕਟਰ ਅਮਨਿੰਦਰ ਸਿੰਘ ਤੇ ਚਮਨ ਗੁਪਤਾ, ਪਨਸਪ ਤੋਂ ਇਸਪੈਕਟਰ ਹਰਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਜਤਿੰਦਰ ਸਿੰਘ ਤੇ ਕੁਲਦੀਪ ਸਿੰਘ ਸਹਿਤ ਆੜ੍ਹਤੀ ਅਤੇ ਸ਼ੈਲਰ ਮਾਲਕ ਹਾਜ਼ਰ ਸਨ।

ਫੋਟੋ 27 ਆਰਪੀਆਰ 246 ਪੀ

ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਦੌਰਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਕਕਰਾਲੀ, ਸਕੱਤਰ ਅਰਚਨਾ ਬਾਂਸਲ ਅਤੇ ਹਾਜ਼ਰ ਆੜ੍ਹਤੀ ਤੇ ਸ਼ੈਲਰ ਮਾਲਕ।