ਅਭੀ ਰਾਣਾ, ਨੰਗਲ : ਬੀਤੇ ਬੁੱਧਵਾਰ ਸਤਲੁਜ ਦਰਿਆ ਵਿਖੇ ਹਵਨ ਸਮੱਗਰੀ ਵਿਸਰਜਨ ਕਰਨ ਗਏ ਨਵਾਂ ਨੰਗਲ ਦੇ ਨੌਜਵਾਨ ਦਾ ਪੈਰ ਫਿਸਲਣ ਕਰ ਕੇ ਉਹ ਦਰਿਆ ਦੇ ਤੇਜ਼ ਬਹਾਅ ਵਿਚ ਆ ਗਿਆ ਸੀ ਤੇ ਉਹ ਕਾਫੀ ਦਿਨ ਤੋਂ ਲਾਪਤਾ ਸੀ ਉਕਤ ਨੌਜਵਾਨ ਦੀ ਮਿ੍ਤਕ ਦੇਹ ਨੂੰ ਅੱਜ ਗੋਤਾਖੋਰਾਂ ਵੱਲੋਂ ਪਿੰਡ ਬੇਲਾ ਧਿਆਨੀ ਦੇ ਨਜ਼ਦੀਕ ਦਰਿਆ 'ਚੋਂ ਬਰਾਮਦ ਕਰ ਲਿਆ ਹੈ

ਬੀਤੇ ਚਾਰ ਦਿਨਾਂ ਤੋਂ ਆਸ਼ ਨੂੰ ਲੱਭਣ 'ਚ ਲੱਗੇ ਸਮਾਜ ਸੇਵੀ ਗੋਤਾਖੋਰ ਕਮਲਪ੍ਰਰੀਤ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੋਲ ਬੋਟ ਕਿਸ਼ਤੀ ਦੀ ਵਿਵਸਥਾ ਨਾ ਹੋਣ ਕਰ ਕੇ ਉਨ੍ਹਾਂ ਨੂੰ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦਾ ਵੀ ਸਹਿਯੋਗ ਸੀ ਇਸ ਮਿ੍ਤਕ ਦੇਹ ਨੂੰ ਲੱਭਣ ਲਈ ਅਤੇ ਸੁਸਾਇਟੀ ਦੀ ਪੰਜ ਮੈਂਬਰੀ ਟੀਮ ਵੱਲੋਂ ਆਪਣੇ ਖਰਚੇ 'ਤੇ ਵੋਟ ਮੰਗਵਾਈ ਗਈ ਉਨ੍ਹਾਂ ਨੇ ਬਾਬਾ ਉਦੋ ਤੋਂ ਬੇਲਾ ਧਿਆਨੀ ਦਾ ਲਗਭਗ ਪੰਜ ਕਿਲੋਮੀਟਰ ਤੋਂ ਜ਼ਿਆਦਾ ਰਸਤਾ ਤੈਅ ਕਰ ਕੇ ਕਈ ਵਾਰ ਪਾਣੀ ਵਿਚ ਡੁਬਕੀਆਂ ਲਾਉਂਦੇ ਹੋਏ ਬੇਲਾ ਧਿਆਨੀ ਤੋਂ ਪਿੱਛੇ ਲਗਭਗ ਵੀਹ ਫੁੱਟ ਥੱਲੇ ਪਾਣੀ ਵਿਚ ਲੱਗੇ ਇਕ ਬੂਟੇ ਨਾਲ ਲਾਸ਼ ਨੂੰ ਫਸਿਆ ਦੇਖਿਆ ਜਿਸ ਮਗਰੋਂ ਲਾਸ਼ ਨੂੰ ਪਾਣੀ ਤੋਂ ਬਾਹਰ ਕੱਿਢਆ ਉਨ੍ਹਾਂ ਕਿਹਾ ਕਿ ਲਾਸ਼ ਨੂੰ ਢੂੰਡਣ ਲਈ ਉਨ੍ਹਾਂ ਨੇ ਪਰਿਵਾਰ ਤੋਂ ਕੋਈ ਪੈਸਾ ਨਹੀਂ ਲਿਆ ਜਦੋਂ ਕਿ ਇਸ ਦੇ ਲਈ ਉਨ੍ਹਾਂ ਚਾਰ ਦਿਨ ਸਖਤ ਮਿਹਨਤ ਕਰਦੇ ਹੋਏ ਦਸ ਤੋਂ ਵੀਹ ਵਾਰ ਪਾਣੀ ਵਿਚ ਡੁਬਕੀਆਂ ਲਾਈਆਂ ਮੌਕੇ 'ਤੇ ਪਹੁੰਚੇ ਨਿਆਂ ਨੰਗਲ ਚੌਕੀ ਏਐੱਸਆਈ ਪ੍ਰਵੀਨ ਕੁਮਾਰ ਨੇ ਕਿਹਾ ਕਿ ਲਾਸ਼ ਦੀ ਪਛਾਣ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ

ਦੱਸਣਯੋਗ ਹੈ ਕਿ ਆਸ਼ੂ ਨਾਮਕ ਨੌਜਵਾਨ ਬੀਤੇ ਬੁੱਧਵਾਰ ਆਪਣੀ ਭੈਣ ਦੇ ਨਾਲ ਪੂਜਾ ਸਮੱਗਰੀ ਦਾ ਵਿਸਰਜਨ ਕਰਨ ਲਈ ਸ਼ਾਮ ਸਮੇਂ ਸਤਲੁਜ ਦਰਿਆ ਲਾਗੇ ਗਿਆ ਸੀ ਅਤੇ ਪੈਰ ਫਿਸਲਣ ਕਰਕੇ ਉਹ ਪਾਣੀ ਦੇ ਤੇਜ਼ ਬਹਾਅ ਵਿਚ ਹੜ੍ਹ ਗਿਆ ਸੀ ਲਾਸ਼ ਮਿਲਣ ਮਗਰੋਂ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਹੈ ਦੱਸਿਆ ਜਾ ਰਿਹਾ ਹੈ ਕਿ ਆਸ਼ੂ ਆਪਣੇ ਪਰਿਵਾਰ ਦਾ ਇਕਲੌਤਾ ਚਿਰਾਗ ਸੀ।