44 ਮਰੀਜ਼ ਤੰਦਰੁਸਤ ਹੋਏ

ਸਟਾਫ ਰਿਪੋਰਟਰ, ਰੂਪਨਗਰ : ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ ਨਵੇਂ ਮਾਮਲੇ ਆ ਰਹੇ ਹਨ। ਇਸ ਦੇ ਨਾਲ ਹੀ ਅੱਜ ਜ਼ਿਲ੍ਹੇ 'ਚ ਕੋਰੋਨਾ ਪੀੜਤ 5 ਮਰੀਜ਼ਾਂ ਦੀ ਮੌਤ ਹੋ ਗਈ। ਜਿਸ ਨਾਲ ਕੋਰੋਨਾ ਪਾਜ਼ੇਟਿਵ ਮਿ੍ਤਕਾਂ ਦੀ ਗਿਣਤੀ 66 ਹੋ ਗਈ ਹੈ। ਸਿਹਤ ਵਿਭਾਗ ਦੇ ਅਨੁਸਾਰ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ 75 ਸਾਲਾ ਬਜ਼ੁਰਗ ਕੋਰੋਨਾ ਪੀੜਤ ਅੌਰਤ ਦੀ ਜੀਐੱਮਸੀ ਪਟਿਆਲਾ ਵਿਖੇ ਮੌਤ ਹੋ ਗਈ। ਬਲਾਕ ਭਰਤਗੜ੍ਹ ਦੇ ਨੂਹੋਂ ਦੇ 50 ਸਾਲਾ ਵਿਅਕਤੀ ਨੇ ਵੀ ਜੀਐੱਮਸੀ ਪਟਿਆਲਾ ਵਿਖੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮਿੰਡਵਾ ਦੇ 58 ਸਾਲ ਦੇ ਕੋਰੋਨਾ ਪੀੜਤ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਨੰਗਲ ਦੇ ਪਿੰਡ ਬ੍ਹਮਪੁਰ ਦੇ 75 ਸਾਲਾ ਵਿਅਕਤੀ ਅਤੇ ਭੱਲੜੀ ਦੇ 80 ਸਾਲਾ ਦੇ ਬਜ਼ੁਰਗ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ।

ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਮਿਲੀ ਅੱਜ ਦੀ ਰਿਪੋਰਟ ਅਨੁਸਾਰ 49 ਨਵੇਂ ਐਕਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ 44 ਮਰੀਜ਼ ਤੰਦਰੁਸਤ ਹੋਣ ਉਪਰੰਤ ਘਰ ਆ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਰੋਪੜ ਵਿਖੇ ਅੱਜ 12 ਨਵੇਂ ਕੋਰੋਨਾ ਮਰੀਜ਼, ਸ੍ਰੀ ਚਮਕੌਰ ਸਾਹਿਬ ਵਿਖੇ 2 ਪਾਜ਼ੇਟਿਵ, ਨੰਗਲ ਵਿਖੇ 10, ਅਨੰਦਪੁਰ ਸਾਹਿਬ ਵਿਖੇ 13 ਮਰੀਜ਼, ਨੂਰਪੁਰ ਬੇਦੀ 7, ਮੋਰਿੰਡਾ 1, ਭਰਤਗੜ੍ਹ 4 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ ਕੁੱਲ 1880 ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ ਅਤੇ 1269 ਮਰੀਜ਼ ਹੁਣ ਤਕ ਠੀਕ ਹੋ ਚੁੱਕੇ ਹਨ।

-----------------

457 ਸੈਂਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ

ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਹੁਣ ਤਕ ਕੁੱਲ 45448 ਸੈਂਪਲ ਲਏ ਗਏ। ਜਿਸ 'ਚੋਂ 43538 ਸੈਂਪਲ ਨੈਗਟਿਵ ਆਏ ਹਨ, ਜਦੋਂ ਕਿ 457 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਦੀ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਅਤੇ ਜ਼ਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਜਾਣ ਅਤੇ ਬਿਨਾਂ ਕੰਮ ਤੋਂ ਬਾਹਰ ਨਾ ਜਾਣ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ 'ਤੇ ਕਾਬੂ ਪਾਉਣ ਲਈ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਮਾਸਕ ਲਗਾ ਕੇ ਹੀ ਘਰਾਂ ਤੋਂ ਬਾਹਰ ਜਾਣ।