8 ਪਾਰਟੀਆਂ ਨੰੂ ਕਾਰਨ ਦੱਸੋ ਨੋਟਿਸ ਜਾਰੀ

ਅਭੀ ਰਾਣਾ, ਨੰਗਲ : ਕਰੀਬ 50 ਸਾਲ ਤੋਂ ਨੈਸ਼ਨਲ ਹਾਈਵੇ ਕਿਨਾਰੇ ਬਣੇ ਤੇ ਬਹੁਕਰੋੜੀ ਫਲਾਈਓਵਰ ਦੀ ਭੇਟ ਚੜ੍ਹ ਰਹੇ ਸ੍ਰੀ ਰਾਮ ਕੁਸ਼ਟ ਆਸ਼ਰਮ ਦੇ ਲੋਕਾਂ ਨਾਲ ਬੀਤੇ ਦਿਨੀਂ ਪ੍ਰਸ਼ਾਸਨ ਵੱਲੋਂ ਕੀਤੀ ਧੱਕੇਸ਼ਾਹੀ ਨੰੂ ਲੈ ਕੇ ਕੁਸ਼ਟ ਆਸ਼ਰਮ ਵਾਸੀਆਂ ਨੇ ਮਾਣਯੋਗ ਅਦਾਲਤ ਦਾ ਦਰਵਾਜਾ ਖਟਖਟਾਇਆ ਜਿਸ ਉਪਰੰਤ ਮਾਣਯੋਗ ਅਦਾਲਤ ਵੱਲੋਂ ਆਸ਼ਰਮ ਵਾਸੀਆਂ ਨੰੂ ਰਾਹਤ ਦਿੰਦੇ ਹੋਏ 8 ਨੰੂ ਪਾਰਟੀ ਬਣਾਇਆ ਗਿਆ ਤੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਨੈਸ਼ਨਲ ਹਾਈਵੇ ਅਥਾਰਟੀ, ਬੀਬੀਐੱਮਬੀ ਚੇਅਰਮੈਨ, ਬੀਬੀਐੱਮਬੀ ਐੱਸਡੀਓ, ਪੀਡਬਲਿਊਡੀ, ਐੱਸਡੀਐੱਮ, ਬੀ ਐਂਡ ਆਰ ਨੰੂ ਨੋਟਿਸ ਜਾਰੀ ਕੀਤਾ ਜਾ ਚੱੁਕਾ ਹੈ ਫਲਾਈਓਵਰ ਦੀ ਉਕਤ ਥਾਂ 'ਤੇ ਹੁਣ ਕਾਰਜ ਨਹੀਂ ਹੋਵੇਗਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਸ਼ਰਮ ਵਾਸੀਆਂ ਦੇ ਵਕੀਲ ਵਨੀਤ ਸ਼ਰਮਾ ਨੇ ਕਿਹਾ ਕਿ ਕਾਗਜ਼ਾਂ ਵਿਚ ਆਸ਼ਰਮ ਵਾਸੀਆਂ ਨੰੂ ਕੋਈ ਜਗ੍ਹਾ ਅਲਾਟ ਨਹੀਂ ਹੋਈ ਹੈ ਸਭ ਕੁਝ ਜ਼ੁਬਾਨੀ ਗੁਲਾਮੀ ਹੀ ਕਿਹਾ ਜਾ ਰਿਹਾ ਹੈ ਕਿ ਤੁਹਾਨੰੂ ਜਗ੍ਹਾ ਅਲਾਟ ਕਰਵਾ ਦਿੱਤੀ ਗਈ ਹੈ ਇਕ ਵੀ ਡਾਕੂਮੈਂਟ ਆਸ਼ਰਮ ਵਾਸੀਆਂ ਨੰੂ ਨਹੀਂ ਦਿੱਤਾ ਗਿਆ ਜੇਕਰ ਪ੍ਰਸ਼ਾਸਨ ਇਕ ਵੀ ਡਾਕੂਮੈਂਟ ਸਾਨੰੂ ਵਿਖਾ ਦਿੰਦਾ ਤਾਂ ਇਨ੍ਹਾਂ ਆਸ਼ਰਮ ਵਾਸੀਆਂ ਨੇ ਖੁਦ ਹੀ ਜਗ੍ਹਾ ਖਾਲ੍ਹੀ ਕਰ ਦੇਣੀ ਸੀ ਆਸ਼ਰਮ ਬਣਾਉਣ ਲਈ ਬੀਬੀਐੱਮਬੀ ਤਕ ਵੀ ਪਹੁੰਚ ਕੀਤੀ ਪਰ ਕਿਸੇ ਵੱਲੋਂ ਵੀ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ 2017 ਤੋਂ ਲਿਖਤੀ ਪੱਤਰ ਪ੍ਰਸ਼ਾਸਨ ਨੰੂ ਦਿੱਤੀਆਂ ਜਾ ਰਹੀਆਂ ਸੀ ਪਰ ਕੋਈ ਜਵਾਬ ਨਹੀਂ ਜਿਸ ਦਿਨ ਆਸ਼ਰਮ 'ਚੋਂ ਲੋਕਾਂ ਨੰੂ ਬਾਹਰ ਕੱਿਢਆ ਗਿਆ, ਉਸ ਦਿਨ ਵੀ ਇਨ੍ਹਾਂ ਲਾਚਾਰ ਲੋਕਾਂ ਨੰੂ ਕੋਈ ਜਾਣਕਾਰੀ ਨਹੀਂ ਸੀ ਸਟੈਂਡਡ ਪ੍ਰਰੋਸੈਸ ਮੁਤਾਬਿਕ ਕੋਈ ਕਾਰਵਾਈ ਨਹੀਂ ਕੀਤੀ ਗਈ ਕਾਨੰੂਨ ਦੀਆਂ ਧੱਜੀਆਂ ਉਡਾਈਆਂ ਗਈਆਂ, ਜਿਵੇਂ ਕਿਤੇ ਜਾਨਵਰਾਂ ਦਾ ਰਾਜ ਹੋਵੇ 50 ਤੋਂ 60 ਪੁਲਿਸ ਮੁਲਾਜ਼ਮਾਂ ਨੰੂ ਨਾਲ ਲੈ ਕੇ ਲਾਚਾਰ ਲੋਕਾਂ ਤੇ ਹੱਲਾਂ ਬੋਲਣਾ ਕਿਥੋਂ ਤਕ ਜਾਇਜ਼ ਹੈ।

ਵਕੀਲ ਸ਼ਰਮਾ ਨੇ ਕਿਹਾ ਕਿ ਜਿਸ ਸਕੂਲ ਵਿਚ ਇਨ੍ਹਾਂ ਨੰੂ ਰੱਖਿਆ ਗਿਆ, ਉਹ ਵੀ ਇਕ ਦਿਨ ਢਹਿਣਾ ਹੀ ਹੈ ਸਕੂਲ ਨੰੂ ਤਾਂ ਪਹਿਲਾਂ ਹੀ ਖਾਲ਼੍ਹੀ ਕਰਵਾਇਆ ਜਾ ਚੱੁਕਾ ਹੈ ਉਨ੍ਹਾਂ ਕਿਹਾ ਕਿ ਇਹ ਲੋਕ ਬਿਮਾਰ ਹਨ, ਲਾਚਾਰ ਹਨ, ਕੋਰਟ ਨੇ ਇਸ ਚੀਜ ਨੰੂ ਬਹੁਤ ਗੰਭੀਰਤਾ ਨਾਲ ਲਿਆ ਤੇ ਇਨ੍ਹਾਂ ਪਾਰਟੀਆਂ ਤੋਂ ਜਵਾਬ ਮੰਗਿਆ ਹੈ ਉਨ੍ਹਾਂ ਕਿਹਾ ਕਿ ਇਹ ਲੋਕ ਅਧਿਕਾਰੀਆਂ ਦੇ ਹਾੜੇ ਕੱਢਦੇ ਰਹੇ ਕਿ ਸਾਨੰੂ ਜ਼ਮੀਨ ਅਲਾਟ ਕਰਵਾ ਦਿੱਤੀ ਜਾਵੇ ਤੇ ਆਸ਼ਰਮ ਬਣਵਾ ਕੇ ਦਿੱਤਾ ਜਾਵੇ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਸਵੇਰੇ ਸ਼ਾਮ ਅਧਿਕਾਰੀਆਂ ਦੇ ਦਫਤਰਾਂ ਬਾਹਰ ਬੈਠਦੇ ਇਨ੍ਹਾਂ ਬਿਮਾਰ/ਲਾਚਾਰ ਲੋਕਾਂ ਤੇ ਕਿਸੇ ਨੇ ਤਰਸ ਨਹੀਂ ਖਾਦਾ ਤੇ ਇਕਦਮ ਆਸ਼ਰਮ 'ਤੇ ਆ ਕੇ ਹੱਲਾ ਬੋਲ ਦਿੱਤਾ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਉਨ੍ਹਾਂ ਕਿਹਾ ਕਿ ਪੀਡਬਲਿਊਡੀ ਨੇ ਤਾਂ ਸਿਰਫ ਜ਼ਮੀਨ ਖਾਲੀ ਕਰਨ ਦੇ ਹੁਕਮ ਦਿੱਤੇ ਸੀ ਇਕ ਵੀ ਪੈਸਾ ਇਨ੍ਹਾਂ ਲੋਕਾਂ ਨੰੂ ਨਹੀਂ ਦਿੱਤਾ ਗਿਆ ਸਭ ਅਫਵਾਹਾਂ ਹਨ ਇਸ ਮਾਮਲੇ ਨੰੂ ਲੈ ਕੇ ਅਗਲੀ ਸੁਣਵਾਈ 27 ਅਕਤੂਬਰ ਰੱਖੀ ਗਈ ਹੈ।

ਉਨ੍ਹਾਂ ਕਿਹਾ ਕਿ ਪੂਰੇ ਆਸ਼ਰਮ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਜਿਸ ਨੰੂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜੇਕਰ ਨਿਰਮਾਣ ਕੰਪਨੀ 'ਸਟੇਟਸ ਕੋ' ਦੇ ਹੁਕਮਾਂ ਦੇ ਬਾਵਜੂਦ ਨਿਰਮਾਣ ਕਾਰਜ ਜਾਰੀ ਰੱਖਦੀ ਹੈ ਤਾਂ ਉਸ ਨੰੂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨਾ ਮੰਨਿਆ ਜਾਵੇਗਾ ਪੱਤਰਕਾਰਾਂ ਵੱਲੋਂ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਸਟੇਅ ਇਸ ਲਈ ਨਹੀਂ ਲਈ ਗਈ ਕਿਉਂਕਿ ਪਹਿਲਾਂ ਉਨ੍ਹਾਂ ਨੰੂ ਹਨੇਰੇ ਵਿਚ ਰੱਖਿਆ ਗਿਆ ਸੀ ਅਤੇ ਇਨ੍ਹਾਂ ਲੋਕਾਂ ਦਾ ਤਾਂ ਕੇਸ ਕਰਨ ਦਾ ਵੀ ਕੋਈ ਇਰਾਦਾ ਨਹੀਂ ਸੀ ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਕੁਸ਼ਟ ਆਸ਼ਰਮ ਵਿਚ ਰਹਿਣ ਵਾਲੇ ਲੋਕਾਂ ਦੀ ਚੰਗੀ ਵਿਵਸਥਾ ਹੋਵੇ ਪਰ ਸਾਨੰੂ ਹਮੇਸ਼ਾ ਭਰੋਸਾ ਹੀ ਦਿੱਤਾ ਗਿਆ ਤੇ ਸ਼ਨਿੱਚਰਵਾਰ ਸਵੇੇਰੇ ਪ੍ਰਸ਼ਾਸਨ ਨੇ ਪੁਲਿਸ ਨੰੂ ਨਾਲ ਲੈ ਕੇ ਇਨ੍ਹਾਂ ਨੇ ਆਸ਼ਰਮ 'ਤੇ ਚੜ੍ਹਾਈ ਕਰ ਦਿੱਤੀ ਇਸ ਮੌਕੇ ਸ਼ਾਮਾ ਬਦੋ, ਬੁਦਨ ਮਾਲਵਦੀਨ, ਪੂਰਨੋ, ਪੁੰਨੂ, ਤਗਪਦ ਰਾਏ, ਬੁਧੀਆ, ਰਵੀ ਭਾਓ, ਸਰਵੇਸਰ ਆਦਿ ਹਾਜ਼ਰ ਸਨ।

------

ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ : ਰਿਸ਼ਵ ਜੈਨ

ਜਦੋਂ ਇਸ ਮਾਮਲੇ ਨੰੂ ਲੈ ਕੇ ਨਿਰਮਾਣ ਕੰਪਨੀ ਦੇ ਅਧਿਕਾਰੀ ਰਿਸ਼ਵ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ।

---------

ਜਲਦ ਮਕਾਨ ਬਣਾ ਦਿੱਤੇ ਜਾਣਗੇ : ਐੱਸਡੀਐੱਮ

ਐੱਸਡੀਐੱਮ ਕਨੰੂ ਗਰਗ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ ਤੇ ਸ਼ਨਿੱਚਰਵਾਰ ਤੋਂ ਵੀ ਇਨ੍ਹਾਂ ਲੋਕਾਂ ਦਾ ਪੂਰਾ ਧਿਆਨ ਪ੍ਰਸ਼ਾਸਨ ਵੱਲੋਂ ਰੱਖਣਾ ਸ਼ੁਰੂ ਕਰਵਾ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਬਹੁਤ ਜਲਦ ਇਨ੍ਹਾਂ ਲੋਕਾਂ ਨੰੂ ਮਕਾਨ ਬਣਾਉਣ ਦਾ ਕਾਰਜ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਫੋਟੋ 24 ਆਰਪੀਆਰ 237 ਪੀ,

ਕੈਪਸ਼ਨ- ਲਾਚਾਰ ਲੋਕਾਂ ਵਿੱਚ ਬੈਠ ਕੇ ਪ੍ਰਰੈਸ ਵਾਰਤਾ ਕਰਦੇ ਐਡਵੋਕੇਟ ਵਨੀਤ ਸ਼ਰਮਾ

ਫੋਟੋ 24 ਆਰਪੀਆਰ 238 ਪੀ

ਕੈਪਸ਼ਨ-ਐੱਸਡੀਐੱਮ ਕੰਨੂ ਗਰਗ ।