5 ਮਹੀਨੇ ਤੋਂ ਤਨਖਾਹ ਮਿਲਣ 'ਤੇ ਪ੍ਰਗਟਾਇਆ ਰੋਸ

ਸਟਾਫ ਰਿਪੋਰਟਰ, ਰੂਪਨਗਰ : ਜੰਗਲਾਤ ਵਰਕਰ ਯੂਨੀਅਨ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜੰਗਲਾਤ ਦਫ਼ਤਰ ਵਿਖੇ 14ਵੇਂ ਦਿਨ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਰੋਸ ਧਰਨਾ ਦਿੱਤਾ। ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਸੂਬਾ ਵਿੱਤ ਸਕੱਤਰ ਸ਼ਿਵ ਕੁਮਾਰ ਅਤੇ ਰੇਂਜ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਵਣ ਮੰਡਲ ਦਫ਼ਤਰ ਵਿਖੇ ਪਿਛਲੇ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਮਹੀਨੇ ਤੋਂ ਤਨਖਾਹਾਂ ਜਾਰਾੀ ਨਹੀਂ ਕੀਤੀਆਂ ਹਨ। ਜਿਸ ਕਾਰਨ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਰੋਪੜ ਮੰਡਲ ਦੇ ਪ੍ਰਧਾਨ ਰਵੀਕਾਂਤ ਅਤੇ ਸੂਬਾ ਵਿੱਤ ਸਕੱਤਰ ਸ਼ਿਵ ਕੁਮਾਰ ਨੇ ਕਿਹਾ ਕਿਕ ਵਰਕਰਾਂ ਨੂੰ ਪੱਕੇ ਕਰਨ ਲਈ ਵਿਭਾਗ ਵੱਲੋਂ 2 ਸਾਲ ਪਹਿਲਾਂ ਮੈਡੀਕਲ ਵੀ ਕੀਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਵਰਕਰਾਂ ਵਿਚ ਪੱਕਾ ਕਰਨ ਲਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਲਟਾ ਵਿਭਾਗ ਵਿਚ ਕੰਮ ਦੀ ਆਕਾਰ ਘਟਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸੂਬਾ ਪ੍ਰਧਾਨ ਅਮਰੀਕ ਸਿੰਘ, ਮੰਡਲ ਗੜ੍ਹਸ਼ੰਕਰ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਅਤੇ ਦਲੀਪ ਚੰਦ ਰੋਪੜ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੱਕੇ ਬੇਲਦਾਰਾਂ ਦਾ ਕੱਟਿਆ ਸੀਪੀਐਫ ਵਾਪਸ ਕਰਨ, ਵਿਭਾਗ ਵਿਚ ਵਰਕਰਾਂ ਦੀ ਛਾਂਟੀ ਬੰਦ ਕਰਨ, ਹਰ ਵਰਕਰ ਦਾ ਈਪੀਐੱਫ ਅਤੇ ਈਐੱਸਆਈ ਫੰਡ ਕੱਟਣ ਦੀ ਮੰਗ ਕੀਤੀ। ਇਸ ਮੌਕੇ ਨਿਰਮਲ ਸਿੰਘ, ਦਲੀਪ ਚੰਦ, ਰਵੀਕਾਂਤ, ਸੁਰਜੀਤ ਸਿੰਘ, ਬਲਰਾਮ ਸਿੰਘ ਤੇ ਹੋਰ ਵੀ ਮੌਜੂਦ ਸਨ।