ਜੋਲੀ ਸੂਦ, ਮੋਰਿੰਡਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਘਰ-ਘਰ ਰੋਜ਼ਗਾਰ ਅਤੇ ਮਿਸ਼ਨ ਫਤਿਹ ਤਹਿਤ ਵੱਧ ਤੋ ਵੱਧ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਤਹਿਤ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਕਾਰਜਸਾਧਕ ਅਫਸਰ ਮੋਰਿੰਡਾ ਅਸ਼ੋਕ ਪੱਥਰੀਆਂ ਨੇ ਦੱਸਿਆ ਕਿ ਵੱਖ-ਵੱਖ ਸਨਤਕਾਰਾਂ ਨੂੰ ਪੋਰਟਲ 'ਤੇ ਰਜਿਸਟਰਡ ਕਰਵਾਉਣ ਲਈ ਪ੍ਰਰੇਰਿਤ ਕੀਤਾ ਜਾ ਰਿਹਾ ਹੈ। ਇਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਸਰਕਾਰ ਦੀ ਪਹਿਲ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਵੱਲੋ ਵਿਕਾਸ ਦੇ ਕੰਮਾਂ ਅਧੀਨ ਮੈਕੇਨੀਕਲ ਪੰਪ ਸਿਸਟਮ ਅਨੁਮਾਨਤ ਲਾਗਤ 17.36 ਲੱਖ ਰੁਪਏ ਦਾ ਲਗਾਉਣ ਲਈ ਵਾਰਡ ਨੰਬਰ 4 ਅਤੇ 10 ਵਿਖੇ ਰੁਕੇ ਹੋਏ ਪਾਣੀ ਦੀ ਡਿਸਪੋਜਲ ਲਈ ਕੰਮ ਦੀ ਸ਼ੁਰੂਆਤ ਕੀਤੀ ਗਈ। ਇਹ ਇਕ ਬਹੁਤ ਪੁਰਾਣੀ ਸੱਮਸਿਆ ਸੀ ਜੋ ਕਿ ਨਗਰ ਕੌਂਸਲ ਵੱਲੋ ਇਸ ਸਮੇ ਹੱਲ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਨਗਰ ਕੌਸਲ ਮੋਰਿੰਡਾ ਵੱਲੋਂ ਮਿਥੇ ਟੀਚੇ ਅਨੁਸਾਰ ਸ਼ਹਿਰ ਦੀਆਂ ਵੱਖ-ਵੱਖ ਏਰੀਏ/ਥਾਵਾਂ ਨਿਊ ਡਪਿੰਗ ਗਰਾਊਡ, ਪੁਰਾਣਾ ਡਪਿੰਗ ਗਰਾਊਡ ਵਾਰਡ ਨੰਬਰ10, ਮਿਲਟਰੀ ਗਰਾਊਡ, ਮਾਰਕੀ ਕਮੇਟੀ/ਅਨਾਜ ਮੰਡੀ, ਸਾਰੇ ਸਰਕਾਰੀ ਦਫਤਰ/ਹਸਪਤਾਲ, ਡਿਸਪੋਜਲ ਵਰਕਸ ਤੇ ਸਾਰੇ ਪਾਰਕਾਂ 'ਚ 1000 ਬੂਟਿਆਂ ਦੀ ਪਲਾਟੇਸ਼ਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਮੋਰਿੰਡਾ ਸ਼ਹਿਰ ਨੂੰ ਹੋਰ ਹਰਾ-ਭਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਨੂੰ ਸ਼ਹਿਰੀ ਵਾਤਾਵਰਨ ਸੁਧਾਰ ਪ੍ਰਰੋਗਰਾਮ ਤਹਿਤ ਫੇਜ਼-1 ਦੇ 12 ਕੰਮਾਂ ਅਧੀਨ 1.50 ਕਰੋੜ ਦੀ ਰਾਸ਼ੀ ਪ੍ਰਰਾਪਤ ਹੋਈ ਸੀ ਜੋ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਵਿਕਾਸ ਦੇ ਕੰਮ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ 'ਚੋਂ 50 ਫੀਸਦੀ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਕੰਮ ਪ੍ਰਗਤੀ ਅਧੀਨ ਹਨ। ਇਨ੍ਹਾਂ ਉਪਰਾਲਿਆਂ ਨਾਲ ਮੋਰਿੰਡਾ ਸ਼ਹਿਰ ਵਿਚ ਵਿਕਾਸ ਦੇ ਕੰਮ ਵਿਚ ਬਹੁਤ ਹੀ ਤੇਜ਼ੀ ਲਿਆਂਦੀ ਗਈ ਹੈ। ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ।