ਕੇਂਦਰ ਤੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਫੈਸਲੇ ਸਵੀਕਾਰ ਨਹੀਂ ਕੀਤੇ ਜਾਣਗੇ : ਆਗੂ

ਅਭੀ ਰਾਣਾ, ਨੰਗਲ : ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਦੇ ਨੰਗਲ ਡੀਪੂ ਦੇ ਗੇਟ 'ਤੇ ਫੈਡਰੇਸ਼ਨ ਏਟਕ ਪੰਜਾਬ ਪੈਨਸ਼ਨਰਜ਼ ਯੂਨੀਅਨ ਰੋਡਵੇਜ਼ ਦੀਆਂ ਸਮੂਹ ਜਥੇਬੰਦੀਆਂ ਪਨਬੱਸ ਯੂਨੀਅਨ ਅਤੇ ਰੋਡਵੇਜ਼ ਦੇ ਸਮੂਹ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ 'ਮੋਦੀ ਭਜਾਓ, ਭਾਰਤ ਬਚਾਓ' ਅਤੇ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਤਾਨਾਸ਼ਾਹੀ ਫ਼ੈਸਲਿਆਂ ਵਿਰੁੱਧ ਰੱਜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ

ਇਸ ਮੌਕੇ ਏਟਕ ਨੰਗਲ ਬ੍ਾਂਚ ਦੇ ਪ੍ਰਧਾਨ ਰਣਜੀਤ ਸਿੰਘ ਗੁੰਨੋਮਾਜਰਾ ਨੇ ਕੇਂਦਰ ਸਰਕਾਰ ਦੇ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਪਬਲਿਕ ਸੈਕਟਰਾਂ ਨੂੰ ਖਤਮ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਤਨਖਾਹ ਕਟੌਤੀ ਵਰਗੇ ਨਿੰਦਣਯੋਗ ਫ਼ੈਸਲੇ ਲੈਣਾ ਅਤੇ ਡੀਏ ਦੀ ਪੈਂਡਿੰਗ ਕਿਸ਼ਤਾ ਅਤੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਅਤੇ ਮੋਬਾਈਲ ਭੱਤੇ ਦੀ ਕਟੌਤੀ ਵਰਗੇ ਘਾਤਕ ਫ਼ੈਸਲੇ ਸਬੰਧੀ ਸਖ਼ਤ ਨੁਕਤਾਚੀਨੀ ਅਤੇ ਨਿਖੇਧੀ ਕੀਤੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਤਾਨਾਸ਼ਾਹੀ ਫੈਸਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਇਸ ਮੌਕੇ ਰੋਡਵੇਜ਼ ਯੂਨੀਅਨ ਦੇ ਆਗੂ ਦੇ ਮੁਲਾਜ਼ਮ ਭਾਰੀ ਗਿਣਤੀ ਵਿੱਚ ਸ਼ਾਮਿਲ ਸਨ ਏਟਕ ਦੇ ਜਨਰਲ ਸਕੱਤਰ ਸੇਵਾ ਸਿੰਘ, ਕੈਸ਼ੀਅਰ ਹਰਪ੍ਰਰੀਤ ਸਿੰਘ ਹੈਪੀ, ਬਲਵੀਰ ਸਿੰਘ, ਦਿਲਬਾਗ ਸਿੰਘ, ਦਿਆਲ ਸਿੰਘ, ਪਨਬਸ ਕੈਸ਼ੀਅਰ, ਹਰਪਾਲ ਸਿੰਘ ਪਾਲਾ ਅਤੇ ਕੰਡਕਟਰ ਯੂਨੀਅਨ ਜਸਵਿੰਦਰ ਸਿੰਘ, ਜਤਿੰਦਰ ਸੋਹਲ ਪੰਜਾਬ ਪੈਨਸ਼ਨਰ ਯੂਨੀਅਨ ਜਨਰਲ ਸਕੱਤਰ, ਮੁਖ਼ਤਿਆਰ ਚੰਦ ਪ੍ਰਧਾਨ ਆਦਿ ਵੀ ਮੌਜੂਦ ਸਨ।