ਪਵਨ ਕੁਮਾਰ, ਨੂਰਪੁਰ ਬੇਦੀ : ਪਿੰਡ ਟੇਢੇਵਾਲ ਪੱਤੀ ਵਿਖੇ ਸਿਵਲ ਸਰਜਨ ਡਾ. ਐੱਨਐੱਚ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸ਼ਿਵ ਕੁਮਾਰ ਦੀ ਅਗਵਾਈ ਹੇਠ ਕੋਰੋਨਾ ਸਬੰਧੀ ਪਿੰਡ ਟੇਢੇਵਾਲ ਪੱਤੀ 'ਚ ਸੈਂਪਲਿੰਗ ਕੀਤੀ ਗਈ। ਜਿਸ ਵਿਚ ਆਰਮੀ ਮੈਨ, ਗਰਭਵਤੀ ਮਾਵਾਂ, ਪਿੰਡ ਵਾਸੀ ਤੇ ਬਾਹਰੋ ਆਏ ਡਰਾਈਵਰਾਂ ਦੀ ਸੈਂਪਲਿੰਗ ਕੀਤੀ।

ਇਸ ਸਬੰਧੀ ਡਾ. ਸਿਮਰਨਜੀਤ ਕੌਰ ਨੇ ਪਿੰਡ ਵਾਸੀਆਂ ਨੂੰ ਕੋਵਿਡ-19 ਦੇ ਬਚਾਅ ਲਈ ਸਿਹਤ ਸਿੱਖਿਆ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਘਰ ਤੋਂ ਨਿਕਲਦੇ ਸਮੇਂ ਮਾਸਕ ਪਾਉਣਾ, ਸ਼ੋਸ਼ਲ ਡਿਸਟੈਸ ਬਣਾ ਕੇ ਰੱਖਣਾ, ਵਾਰ-ਵਾਰ ਹੱਥ ਧੋਣਾ ਘੱਟੋ ਘੱਟੋ 20 ਸੈਕਿੰਡ ਤਕ, ਇਸ ਤਰ੍ਹਾਂ ਕਰਨ ਨਾਲ ਹੀ ਅਸੀਂ ਇਸ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਾਂ। ਡਾ. ਸਿਮਰਜੀਤ ਕੌਰ ਨੇ ਦੱਸਿਆ ਕਿ ਜਦੋਂ ਕੋਈ ਬਾਹਰੋਂ ਟ੍ਰੈਵਲ ਕਰ ਕੇ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਜਲਦੀ ਤੋਂ ਜਲਦੀ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਇਸ ਕੈਂਪ ਵਿਚ ਪਿੰਡ ਵਾਸੀਆਂ ਅਤੇ ਸਰਪੰਚ ਅਨੂਬਾਲਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਜਤੋਲੀ, ਜਤੋਲੀ ਦੇ ਸਰਪੰਚ ਗੁਰਮੁੱਖ ਸਿੰਘ, ਆਸ਼ਾ ਵਰਕਰ ਅਨੀਤਾ, ਆਸ਼ਾ ਵਰਕਰ ਸੁਰਜੀਤ, ਡਾਕਟਰ ਵਿਨੇ ਐੱਲਟੀ, ਨਿਰਮਲ ਐੱਲਟੀ, ਬਿਰਜਾਮਿਨ, ਏਐੱਨਐੱਮ ਜਸਵੀਰ ਕੌਰ, ਏਐੱਨਐੱਮ ਪੂਨਮ ਰਾਣੀ, ਸੰਦੀਪ ਕੁਮਾਰ ਮਲਟੀ ਪਰਪਜ਼ ਹੈਲਥ ਵਰਕਰ (ਮੇਲ), ਲੋਕ ਇਨਸਾਫ ਪਾਰਟੀ ਦੀ ਗੁਰਮੀਤ ਸਿੰਘ ਗੋਗੀ ਤੇ ਪਿੰਡ ਵਾਸੀ ਹਾਜ਼ਰ ਸਨ।