ਸ਼੍ਰੋਮਣੀ ਅਕਾਲੀ ਦਲ ਤੇ ਲੋਕ ਇਨਸਾਫ ਪਾਰਟੀ ਨੇ ਸਰਕਾਰ ਨੂੰ ਆੜੇ ਹੱਥੀ ਲਿਆ

ਪਵਨ ਕੁਮਾਰ, ਨੂਰਪੁਰ ਬੇਦੀ : ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਦੇ ਕੁਝ ਜ਼ਿਲਿ੍ਹਆਂ 'ਚ ਹੋਈਆਂ ਮੌਤਾਂ ਤੋਂ ਬਾਅਦ ਸ਼ਰਾਬ ਮਾਫ਼ੀਆ ਖਿਲਾਫ਼ ਸਿਕੰਜ਼ਾ ਕੱਸਦਿਆਂ ਪੰਜਾਬ ਸਰਕਾਰ ਨੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਵੱਡੀ ਗਿਣਤੀ 'ਚ ਗਿ੍ਫ਼ਤਾਰੀਆਂ ਦਾ ਸਿਲਸਿਲਾ ਵੀ ਜਾਰੀ ਹੈ। ਬੀਤੇ ਦਿਨੀ ਨਾਜਾਇਜ਼ ਸ਼ਰਾਬ ਵੇਚਣ ਵਾਲਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ, ਅਧੀਨ ਵੱਖ ਵੱਖ ਥਾਣਿਆਂ ਵਿਚ ਇਸ ਸਾਲ ਦੌਰਾਨ ਕੁੱਲ 73 ਮੁਕਦਮੇ ਦਰਜ ਕਰ ਕੇ 86 ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਜਿਨ੍ਹਾਂ ਤੋਂ 49,28,700 ਮਿਲੀ ਲੀਟਰ ਸ਼ਰਾਬ ਅਤੇ 2,32,200 ਲੀਟਰ ਲਾਹਣ ਦੀ ਰਿਕਵਰੀ ਕਰ ਕੇ ਨਸ਼ਟ ਕੀਤੀ ਗਈ ਹੈ। ਇਸ ਦੇ ਬਾਵਜੂਦ ਇਹ ਮਾਮਲਾ ਹੁਣ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜੇਕਰ ਸਰਕਾਰ ਇਸ ਮਾਮਲੇ 'ਚ ਕੋਈ ਿਢੱਲ ਵਰਤਦੀ ਹੈ ਤਾਂ ਉਸ ਲਈ ਅੰਦਰੋਂ-ਬਾਹਰੋਂ ਉੱਠ ਰਹੇ ਸਵਾਲਾਂ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ ਪਰ ਜਿਸ ਹਿਸਾਬ ਨਾਲ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਹੋ ਰਹੀ ਹੈ, ਉਸ ਤੋਂ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆਂ ਨਿਸ਼ਾਨ ਲੱਗਣੇ ਲਾਜ਼ਮੀ ਹਨ। ਪੰਜਾਬ ਸਰਕਾਰ ਅੰਦਰ ਵਿਰੋਧੀ ਪਾਰਟੀਆਂ ਨੇ ਵੀ ਇਸ ਸਬੰਧੀ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ ਹਨ। ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਬੰਧੀ ਖ਼ਾਸ ਲਾਮਬੰਦੀ ਸ਼ੁਰੂ ਕਰ ਦਿਤੀ ਹੈ। ਪੰਜਾਬ ਸਰਕਾਰ ਨਸ਼ਿਆਂ ਦੇ ਕਾਰੋਬਾਰ ਦਾ ਠੀਕਰਾ ਪਿਛਲੀ ਅਕਾਲੀ-ਭਾਜਪਾ ਸਰਕਾਰ ਸਿਰ ਭੰਨਦੀ ਰਹੀ ਹੈ। ਪੰਜਾਬ ਸਰਕਾਰ ਵਲੋਂ ਕੋਵਿੰਡ-19 ਦੋਰਾਨ ਨਸ਼ਿਆਂ ਦੀ ਸਪਲਾਈ ਲਾਈਨ ਤੋੜਣ ਦੇ ਦਾਅਵੇ ਵੀ ਕੀਤੇ ਜਾਂਦੇ ਰਹੇ ਹਨ। ਜ਼ਹਿਰੀਲੀ ਸ਼ਰਾਬ ਕਾਂਡ ਨੇ ਸਰਕਾਰ ਦੇ ਸਾਰੇ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ। ਪੰਜਾਬ ਅੰਦਰ ਹੁਣ ਤਕ ਸਵਾ ਸੌ ਤੋਂ ਵਧੇਰੇ ਵਿਅਕਤੀ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਅਤੇ ਕਈ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਇਸੇ ਤਰ੍ਹਾਂ ਹਜ਼ਾਰਾਂ ਲੀਟਰ ਨਜਾਇਜ਼ ਸ਼ਰਾਬ ਅਤੇ ਲਾਹੁਣ ਫੜੀ ਜਾ ਰਹੀ ਹੈ ।

---------------

ਕੈਪਟਨ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਕਾਰਗੁਜ਼ਾਰੀ ਬੇਹੱਦ ਿਢੱਲੀ : ਡਾ. ਚੀਮਾ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦੇਸੀ ਸ਼ਰਾਬ ਬਣਾਉਣ ਵਾਲੇ ਅੱਡਿਆਂ 'ਤੇ ਛਾਪੇਮਾਰੀ ਕਰਕੇ ਜਾਅਲੀ ਸ਼ਰਾਬ ਕਾਰਨ ਵਾਪਰੇ ਵੱਡੇ ਦੁਖਾਂਤ ਵਿਚ ਕਾਂਗਰਸੀ ਆਗੂਆਂ ਨਾਲ ਜੁੜੀਆਂ 2 ਡਿਸਟਿਲਰੀਆਂ ਤੋਂ ਧਿਆਨ ਹਟਾਉਣ ਦੇ ਯਤਨ ਕੀਤੇ ਜਾਣੇ ਬੇਹੱਦ ਨਿਖੇਧੀਯੋਗ ਹਨ। ਉਨ੍ਹਾਂ ਕਾਂਗਰਸ ਆਗੂਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਉੱਪਰ ਪੀੜਤ ਪਰਿਵਾਰਾਂ ਨੇ ਜਾਅਲੀ ਸ਼ਰਾਬ ਵੰਡਣ ਦਾ ਦੋਸ਼ ਲਾਇਆ ਹੈ। ਉਹਨਾਂ ਕਿਹਾ ਕਿ ਛਾਪੇ ਮਾਰਨ ਵਾਲੀਆਂ ਪਾਰਟੀਆਂ ਅਸਲ ਮੁੱਦੇ ਤੋਂ ਧਿਆਨ ਹਟਾਉਣ ਲਈ, ਪੰਜਾਬ ਭਰ ਵਿਚ ਛਾਪੇਮਾਰੀ ਕਰਕੇ ਦੇਸੀ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਲਾਹਣ ਨੂੰ ਜ਼ਬਤ ਕਰ ਰਹੀਆਂ ਹਨ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਸਨੇ ਹੁਣ ਤਕ ਇਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਕਿਉਂ ਨਹੀਂ ਕੀਤੀ?

-----------

ਸਰਕਾਰ ਵੱਡੇ ਮਗਰਮੱਛਾਂ 'ਤੇ ਕਾਰਵਾਈ ਨਹੀਂ ਕਰ ਰਹੀ : ਗੁਰਮੀਤ ਗੋਗੀ

ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਗੁਰਮੀਤ ਸਿੰਘ ਗੋਗੀ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ 'ਚ ਹੋਈਆਂ ਮੌਤਾਂ ਵਾਲੀ ਘਟਨਾਂ ਬਹੁਤ ਹੀ ਦੁੱਖਦਾਈ ਹੈ। ਜੋ ਮੋਜੂਦਾ ਸਰਕਾਰ ਨੇ ਇਸ ਘਟਨਾ 'ਤੇ ਪਰਦਾ ਪਾਉਣ ਲਈ ਛੋਟੇ ਛੋਟੇ ਅਫਸਰਾਂ 'ਤੇ ਪਰਚਾ ਕਰ ਕੇ ਸਸਪੈਂਡ ਕਰ ਰਹੀ ਤਾਂ ਕਿ ਲੋਕਾ ਦੇ ਵਿੱਚ ਜੋ ਰੋਸ ਹੈ, ਉਸ ਨੂੰ ਦਬਾਇਆ ਜਾ ਸਕੇ । ਜਿਹੜੇ ਇਸ ਕਾਂਡ ਵਿਚ ਬੜੇ ਬੜੇ ਮਗਰਮੱਛ ਹਨ, ਉਨ੍ਹਾਂ 'ਤੇ ਪੰਜਾਬ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ । ਲੋਕ ਇਨਸਾਫ ਪਾਰਟੀ ਪੰਜਾਬ ਸਰਕਾਰ ਤੋ ਮੰਗ ਕਰਦੀ ਹੈ ਕਿ ਉਨ੍ਹਾਂ ਦੇ ਆਸ਼ਰਿਤਾਂ ਨੂੰ ਘੱਟੋ ਘੱਟ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਉਨ੍ਹਾਂ ਵਿਅਕਤੀਆਂ ਤੋ ਲਈ ਜਾਵੇ ਜਿਨਾਂ੍ਹ ਦੀਆਂ ਇਹ ਪੰਜਾਬ ਅੰਦਰ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਹਨ। ਉਨਾਂ੍ਹ ਮੰਗ ਕੀਤੀ ਕਿ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਤਾਂ ਜੋ ਦੋਸ਼ੀਆਂ ਨੂੰ ਇਸ ਦੀ ਸਜ਼ਾ ਮਿਲ ਸਕੇ।