ਜੋਲੀ ਸੂਦ, ਮੋਰਿੰਡਾ : ਬੀਡੀਪੀਓ ਹਰਕੀਤ ਸਿੰਘ ਵੱਲੋ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਚੈਕਿੰਗ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਗਨਰੇਗਾ ਏਪੀਓ\ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਇਸ ਮੌਕੇ ਹਰਕੀਤ ਸਿੰਘ, ਬੀਡੀਪੀਓ ਵੱਲੋਂ ਗ੍ਰਾਮ ਪੰਚਾਇਤ ਰਤਨਗੜ੍ਹ, ਰੋਣੀ ਕਲਾਂ, ਸਮਾਣਾ ਖੁਰਦ, ਤਾਜਪੁਰ, ਬਹਿਬਲਪੁਰ ਵਿਖੇ ਵੱਖ-ਵੱਖ ਕੰਮਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਗ੍ਰਾਮ ਪੰਚਾਇਤ ਰੋਣੀ ਕਲਾਂ ਵਿਖੇ ਮਗਨਰੇਗਾ ਅਧੀਨ ਛੱਪੜ ਦੀ ਚਾਰਦੀਵਾਰੀ ਦੇ ਪ੍ਰਗਤੀ ਅਧੀਨ ਕੰਮ ਦਾ ਮੌਕਾ ਦੇਖਿਆ ਅਤੇ ਮੌਕੇ 'ਤੇ ਮੌਜੂਦ ਸਰਪੰਚ ਜਸਵਿੰਦਰ ਸਿੰਘ ਰੋਣੀ ਦੀ ਸ਼ਲਾਘਾ ਕੀਤੀ ਅਤੇ ਗ੍ਰਾਮ ਪੰਚਾਇਤ ਵੱਲੋਂ ਕੀਤੇ ਕੰਮ 'ਤੇ ਤਸੱਲੀ ਪ੍ਰਗਟ ਕੀਤੀ ਇਸ ਮੌਕੇ ਬੀਡੀਪੀਓ ਹਰਕੀਤ ਸਿੰਘ ਨੇ ਦੱਸਿਆ ਕਿ ਮਨਰੇਗਾ ਅਧੀਨ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ ਨੇ ਵਿਕਾਸ ਵਿਚ ਬਹੁਤ ਯੋਗਦਾਨ ਪਾਇਆ ਜਾ ਰਿਹਾ ਹੈ, ਮਗਨਰੇਗਾ ਨਾਲ ਜਿੱਥੇ ਪੰਚਾਇਤਾਂ ਦੇ ਵਿਕਾਸ ਦੇ ਕੰਮ ਹੋ ਰਹੇ ਹਨ, ਉਥੇ ਲੋੜਵੰਦ ਵਿਅਕਤੀ ਆਪਣੇ ਘਰਾਂ ਵਿਚ ਪਸ਼ੂਆਂ, ਬੱਕਰੀਆਂ ਤੇ ਸੂਰਾਂ ਦੇ ਸ਼ੈੱਡ ਬਣਾ ਕੇ ਆਪਣਾ ਕੰਮ ਧੰਦਾ ਕਰ ਸਕਦਾ ਹੈਬਲਾਕ ਮੋਰਿੰਡਾ ਦੇ ਵੱਖ-ਵੱਖ ਗ੍ਾਂਮ ਪੰਚਾਇਤਾਂ ਵੱਲੋ ਇਸ ਸਾਲ ਹੁਣ ਤੱਕ 3758 ਦਿਹਾੜੀਆਂ ਦਾ ਰੁਜ਼ਗਾਰ ਮਗਨਰੇਗਾ ਕਾਮਿਆਂ ਨੂੰ ਦਿੱਤਾ ਜਾ ਚੁੱਕਾ ਹੈ ਇਸ ਮੌਕੇ ਏਪੀਓ ਸਤਨਾਮ ਸਿੰਘ ਬਾਠ, ਜੇਈ ਸਾਹਿਬ ਰਾਮ, ਪੰਚਾਇਤ ਸਕੱਤਰ ਬਹਾਦਰ ਸਿੰਘ ਸਮਾਣਾ, ਰੁਜ਼ਗਾਰ ਸਹਾਇਕ ਸੁਖਵਿੰਦਰ ਸਿੰਘ ਤੇ ਸੁਖਪਾਲ ਸਿੰਘ ਮੌਜੂਦ ਸਨ।