ਪਵਨ ਕੁਮਾਰ, ਨੂਰਪੁਰ ਬੇਦੀ : ਬੀਤੇ ਦਿਨੀ ਪਿੰਡ ਟਿੱਬਾ ਟੱਪਰੀਆਂ ਵਿਖੇ 2 ਕੇਸ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਕਾਰਨ ਸਿਹਤ ਵਿਭਾਗ ਨੇ 4 ਅਗਸਤ ਨੂੰ ਪਿੰਡ ਟਿੱਬਾ ਟੱਪਰੀਆਂ ਦੇ 57 ਲੋਕਾਂ ਦੀ ਸੈਪਲਿੰਗ ਕੀਤੀ ਸੀਜਿਸ ਦੀ ਰਿਪੋਰਟ ਆਉਣ 'ਤੇ ਪਤਾ ਲੱਗਿਆ ਕਿ ਜਿਨ੍ਹਾਂ 2 ਵਿਅਕਤੀਆਂ 'ਚ ਕੋਰੋਨਾ ਵਾਇਰਸ ਪਾਇਆ ਗਿਆ ਸੀ, ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ 15 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏਜਿਸ ਕਾਰਨ ਬਲਾਕ ਨੂਰਪੁਰ ਬੇਦੀ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ 2 ਵਿਅਕਤੀ ਖੱਡ ਬਠਰੋਲ, 1 ਦਹੀਰਪੁਰ, 1 ਖੱਡਰਾਜ ਗਿਰੀ ਤੇ 11 ਵਿਅਕਤੀ ਪਿੰਡ ਟਿੱਬਾ ਟੱਪਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ

ਜਾਣਕਾਰੀ ਦਿੰਦੇ ਹੋਏ ਡਾ. ਸਿਮਰਜੀਤ ਕੌਰ ਨੇ ਦੱਸਿਆ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਪਰ ਧਿਆਨ ਰੱਖਣ ਦੀ ਜ਼ਰੂਰਤ ਹੈ ਹਰ ਪਿੰਡ ਦੇ ਵਿਅਕਤੀ ਨੂੰ ਸ਼ੋਸ਼ਲ ਡਿਸਟੈਸਿੰਗ, ਮੂੰਹ ਤੇ ਮਾਸਕ ਜ਼ਰੂਰੀ ਬੰਨਿ੍ਹਆ ਜਾਵੇ, ਵਾਰ ਵਾਰ ਹੱਥ ਧੋਣ 'ਤੇ ਕੋਰੋਨਾ ਦੇ ਫੈਲਾਓ ਨੂੰ ਰੋਕਿਆ ਜਾ ਸਕੇ ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਸਿਰ ਭਾਫ ਲੈਂਦੇ ਰਹਿਣਾ ਚਾਹੀਦਾ ਹੈ, ਗਰਮ ਪਾਣੀ ਲਗਾਤਾਰ ਪੀਂਦੇ ਰਹਿਣਾ ਚਾਹੀਦਾ ਹੈਨੂਰਪੁਰ ਬੇਦੀ ਖੇਤਰ 'ਚ ਵੱਡੀ ਤਾਦਾਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਆਉਣ ਕਾਰਨ ਜਿੱਥੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉੱਥੇ ਹੀ ਸਿਹਤ ਵਿਭਾਗ ਲਈ ਵੀ ਸਵਾਲੀਆਂ ਚਿੰਨ੍ਹ ਬਣਦਾ ਜਾ ਰਿਹਾ ਹੈ ਲੋਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਿਢੱਲ ਕਾਰਨ ਹੁਣ ਪਿੰਡ ਪੱਧਰ ਤੇ ਕੋਰੋਨਾ ਦੇ ਮਰੀਜ਼ਾਂ 'ਚ ਵਾਧਾ ਹੋ ਰਿਹਾ ਹੈਕੋਰੋਨਾ ਤੋਂ ਪੀੜਤ ਇਨ੍ਹਾਂ ਵਿਆਕਤੀਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਲਿਜਾਉਣ ਦੀ ਪ੍ਰਸ਼ਾਸਨ ਵਲੋਂ ਤਿਆਰੀ ਆਰੰਭ ਕਰ ਦਿੱਤੀ ਹੈ

ਇਸ ਸਬੰਧੀ ਐੱਸਐੱਮਓ ਡਾ. ਸ਼ਿਵ ਕੁਮਾਰ ਨੇ ਇਨ੍ਹਾਂ ਕੋਰੋਨਾ ਪਾਜ਼ੇਟਿਵ ਕੇਸਾਂ ਸਬੰਧੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਇਕ-ਇਕ ਕਰਕੇ ਬਨੂੜ ਦੇ ਹਸਪਤਾਲ ਵਿਖੇ ਭੇਜਿਆ ਜਾਵੇਗਾ।