ਇਕ ਪਹਿਲ ਵੈੱਲਫੇਅਰ ਸੁਸਾਇਟੀ ਨੇ ਸ਼ੁਰੂ ਕੀਤੀ ਭੁੱਖ ਹੜਤਾਲ

ਸਮੱਸਿਆ ਹੱਲ ਨਾ ਹੋਇਆ ਤਾਂ ਮਰਨ ਵਰਤ ਰਖਾਂਗੇ : ਪ੍ਰਧਾਨ ਸਪਨਾ

ਅਭੀ ਰਾਣਾ, ਨੰਗਲ : ਸਮਾਜ ਸੇਵੀ ਸੰਸਥਾ 'ਇਕ ਪਹਿਲ ਵੈੱਲਫੇਅਰ ਸੁਸਾਇਟੀ' ਮਹਿਲਾ ਵਿੰਗ ਦੀਆਂ ਮੈਬਰਾਂ ਵੱਲੋਂ ਵਾਰਡ ਨੰਬਰ ਇਕ 'ਚ ਸੀਵਰੇਜ ਸਮੱਸਿਆ ਨੂੰ ਲੈ ਕੇ ਪ੍ਰਧਾਨ ਸਪਨਾ ਚੰਦੇਲ ਦੀ ਅਗਵਾਈ 'ਚ ਨੰਗਲ ਭਾਖੜਾ ਮੁੱਖ ਮਾਰਗ 'ਤੇ ਧਰਨਾ ਲਾ ਕੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ।

ਇਸ ਮੌਕੇ ਪ੍ਰਧਾਨ ਸਪਨਾ ਚੰਦੇਲ ਸੰਸਥਾ ਦੇ ਜਨਰਲ ਸਕੱਤਰ ਅਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਦੇ ਲੋਕ ਪਿੱਛਲੇ ਕਾਫ਼ੀ ਲੰਬੇ ਸਮੇਂ ਤੋਂ ਸੀਵਰੇਜ ਸਮੱਸਿਆ ਕਾਰਨ ਪਰੇਸ਼ਾਨੀ ਝੱਲ ਰਹੇ ਹਨ ਪਰ ਹੈਰਾਨੀ ਵਾਲੀ ਗੱਲ ਹੈ ਕਿਸੇ ਵੀ ਆਗੂ ਨੇ ਇਸ ਅਤਿ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਉਹ 10 ਜੂਨ ਨੰੂ ਈਓ ਸਾਹਿਬ ਨੰਗਲ, 17 ਜੂਨ ਨੰੂ ਐੱਸਡੀਐੱਮ ਨੰਗਲ ਅਤੇ 30 ਜੂਨ ਨੰੂ ਡਿਪਟੀ ਕਮਿਸ਼ਨਰ ਰੋਪੜ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਪਰ ਹਾਲੇ ਤਕ ਇਸ ਸਮੱਸਿਆ ਵੱਲ ਕਿਸੇ ਨੇ ਵੀ ਗੋਰ ਨਹੀਂ ਫਰਮਾਈ, ਜਿਸ ਕਾਰਨ ਸਾਨੰੂ ਮਜ਼ਬੂਰ ਹੋ ਕੇ ਸੜਕਾਂ 'ਤੇ ਉਤਰਨਾ ਪਿਆ। ਅਜੇ ਸ਼ਰਮਾ ਨੇ ਕਿਹਾ ਕਿ ਇਸ ਮਸਲੇ ਦੇ ਸਬੰਧ ਵਿਚ ਨਗਰ ਕੌਂਸਲ ਨੰਗਲ ਵਿੱਚ 185 ਨੰਬਰ ਮਤਾ ਪਿਆ ਹੋਇਆ ਹੈ। ਨਗਰ ਕੌਂਸਲ ਨੇ ਇਸ ਸੰਬਧ ਵਿਚ ਡਾਇਰੈਕਟਰ ਪੰਚਾਇਤਾਂ ਨੂੰ ਜਗ੍ਹਾ ਲੈਣ ਵਾਸਤੇ ਇਕ ਪੱਤਰ ਭੇਜਿਆ ਸੀ, ਜਿਸ 'ਤੇ 18 ਦਸੰਬਰ 2019 ਨੂੰ ਮਾਣਯੋਗ ਸੁਪਰੀਮ ਕੋਰਟ ਦਾ ਹਵਾਲਾ ਦਿੰਦਿਆਂ ਹੋਏ ਕਿਹਾ ਕਿ ਜਿਹੜੀ ਜ਼ਮੀਨ ਕੌਂਸਲ ਦੀ ਹਦੂਦ ਵਿਚ ਆ ਜਾਂਦੀ ਹੈ ਉਸ 'ਤੇ ਕੌਂਸਲ ਦਾ ਅਧਿਕਾਰ ਬਣ ਜਾਂਦਾ ਹੈ ਅਤੇ ਕੌਂਸਲ ਨੂੰ ਕਿਸੇ ਤੋਂ ਜਗ੍ਹਾ ਮੁੱਲ ਲੈਣ ਦੀ ਕੋਈ ਜ਼ਰੁੂਰਤ ਨਹੀਂ ਹੰੁਦੀ ਅਤੇ ਨਾਲ ਕੌਂਸਲ ਤੋਂ ਇਸ ਸਮੱਸਿਅਆਂ ਸਬੰਧੀ ਡਿਟੇਲ ਰਿਪੋਰਟ ਵੀ ਮੰਗੀ ਸੀ। ਉਨ੍ਹਾਂ ਕਿਹਾ ਕਿ ਪਰ ਹਾਲੇ ਤਕ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਦੱਸਿਆ ਕਿ ਅੱਜ ਲੜੀਵਾਰ ਭੁੱਖ ਹੜਤਾਲ 'ਤੇ ਪ੍ਰਧਾਨ ਸਪਨਾ ਚੰਦੇਲ ਅਤੇ ਗੁਰਬੱਖਸ਼ੋ ਦੇਵੀ ਸਵੇਰੇ 7 ਵਜੇ ਤੋਂ 9 ਵਜੇ ਤਕ ਬੈਠੇ ਹਨ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਮਜਬੂਰਨ ਸੰਸਥਾ ਮਰਨ ਵਰਤ ਸ਼ੁਰੂ ਕਰ ਦੇਵੇਗੀ, ਦੂਜੇ ਪਾਸੇ ਇਸ ਸਬੰਧ ਵਿਚ ਨਗਰ ਕੌਂਸਲ ਨੰਗਲ ਦੇ ਕਾਰਜਸਾਧਕ ਅਧਿਕਾਰੀ ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਕੌਂਸਲ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਗ੍ਹਾਂ ਦੀ ਘਾਟ ਕਾਰਨ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਦੇ ਸਬੰਧ ਵਿਚ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਇਸ ਮੌਕੇ ਤੇ ਆਸ਼ੂਤੋਸ਼ ਪਰਮਾਰ, ਦਿਲਬਾਗ ਚੰਦੇਲ, ਸੰਦੀਪ ਚੰਦੇਲ, ਪ੍ਰਵੀਨ ਦੱਤਾ, ਜੈ ਪ੍ਰਕਾਸ਼, ਰਮਾ ਸ਼ਰਮਾ, ਸੁਰਜੀਤ ਕੌਰ, ਕੇਸਰੀ ਦੇਵੀ, ਸੰਤੋਸ਼ ਕੁਮਾਰੀ, ਰੋਮਾ ਦੇਵੀ, ਨੀਤੂ ਚੰਦੇਲ, ਧਰਮ ਪਾਲ, ਲੀਲਾ ਦੇਵੀ ਤੇ ਹੋਰ ਵੀ ਮੌਜਦੂ ਸਨ।

ਫੋਟੋ -04ਆਰਪੀਆਰ 232 ਪੀ

ਕੈਪਸ਼ਨ- ਮੰਗਾਂ ਨੂੰ ਲੈਕੇ ਲੜੀਵਾਰ ਭੁੱਖ ਹੜਤਾਲ ਤੇ ਬੈਠੇ ਇੱਕ ਪਹਿਲ ਵੈਲਫੇਅਰ ਸੋਸਾਇਟੀ ਦੇ ਮੈਂਬਰ