ਦਿਲਬਰ, ਢੇਰ : ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਅੱਜ ਇੱਥੇ ਜ਼ਿਲ੍ਹੇ ਭਰ ਦੇ ਕਿਸਾਨਾਂ ਦੀ ਜਰਨਲ ਬਾਡੀ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਢੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾ ਮੀਤ ਪ੍ਰਧਾਨ ਸਾਥੀ ਬਲਵੀਰ ਸਿੰਘ ਜਾਡਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਲਦ ਬਾਜੀ, ਚੁੱਪ ਚੁੱਪੀਤੇ ਤਿੰਨ ਆਰਡੀਨੈਂਸ ਲਿਆਂਦੇ ਹਨ। ਇਸ ਕਿਸਾਨ ਵਿਰੋਧੀ, ਕਿਸਾਨੀ ਨੂੰ ਖਤਮ ਕਰਨ ਵਾਲੇ ਆਰਡੀਨੈਂਸ ਹਨ। ਮੋਦੀ ਸਰਕਾਰ ਨੇ ਜੋ ਇਕ ਮੁਲਕ ਇਕ ਮੰਡੀ ਦਾ ਨਾਅਰਾ ਦਿੱਤਾ ਹੈ। ਇਹ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿਚ ਨਹੀਂ। ਕੇਂਦਰ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਪਾਰਲੀਮੈਂਟ ਦੇ ਮੋਨਸੂਨ ਸ਼ੈਸਨ ਵਿੱਚ ਪਾਸ ਕਰਵਾਏ। ਦੇਸ ਅੰਦਰ ਇਨਾਂ ਆਰਡੀਨੈਂਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਕਿਸਾਨ ਪਹਿਲਾਂ ਹੀ ਖੁਦਕਸ਼ੀਆ ਕਰਨ ਲਈ ਮਜਬੂਰ ਹੋ ਰਿਹਾ ਤੇ ਹੁਣ ਆਰਡੀਨੈਂਸਾ ਦੇ ਲਾਗੂ ਹੋਣ ਤੇ ਕਿਸਾਨ ਬਰਬਾਦ ਹੋ ਜਾਵੇਗਾ। ਉਨਾਂ ਨੇ ਹਾਜਰ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡ ਪਿੰਡ ਕਿਸਾਨ ਯੁਨਿਟ ਬਨਾਉਣ ਤੇ ਕਿਸਾਨ ਵਿਰੋਧੀ ਨੀਤੀਆ ਖਿਲਾਫ ਇੱਕਜੁੱਟ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣ।

ਇਸ ਮੌਕੇ ਤੇ ਜਿਲਾ ਸਕੱਤਰ ਮਹਿੰਦਰ ਸਿੰਘ ਸੰਗਤਪੁਰ, ਜਿਲਾ ਪ੍ਰਧਾਨ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਲੋਕਡਾਊਨ ਦੀ ਆੜ ਵਿੱਚ ਲਗਾਤਾਰ ਪੈਟਰੋਲ, ਡੀਜ਼ਲ ਦੇ ਰੇਟਾਂ ਵਿਚ ਵਾਧਾ ਕਰ ਰਹੀ ਹੈ। ਕਿਸਾਨਾਂ ਸਿਰ ਚੜੇ ਕਰਜਾ ਮੁਆਫ ਕੀਤਾ ਜਾਵੇ, ਹਰ ਇਕ ਕਿਸਾਨ ਦੇ ਖਾਤੇ ਵਿੱਚ ਪ੍ਰਤੀ ਮਹੀਨਾ 7500/ਰੁਪਏ ਪਾਏ ਜਾਣ, ਸਵਾਮੀਨਾਥਨ ਕਮਿਸਨ ਦੀ ਰਿਪੋਟ ਲਾਗੂ ਕੀਤੀ ਜਾਵੇ, ਖੁਦਕਸ਼ੀਆ ਕਰ ਚੁੱਕੇ ਕਿਸਾਨਾ ਦੇ ਪਰਿਵਾਰਾ ਨੂੰ 50 ਲੱਖ ਰੁਪਏ ਮੁਆਵਜ਼ੇ ਦੇ ਰੂਪ ਵਿਚ ਦਿੱਤੇ ਜਾਣ, ਕਿਸਾਨ ਵਿਰੋਧੀ ਬਿੱਲ, ਆਰਡੀਨੈਂਸ ਵਾਪਿਸ ਲਏ ਜਾਣ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਸਰਬਸੰਮਤੀ ਨਾਲ ਫੈਸ਼ਲਾ ਕੀਤਾ ਕਿ ਕਿਸਾਨਾ ਦੇ ਮਸਲਿਆਂÎ ਵਾਰੇ ਆਮ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜੱਥਾ ਮਾਰਚ ਕੀਤਾ ਜਾਵੇਗਾ। ਜਿਸ ਦੀ ਸ਼ੁਰੂਆਤ 16 ਅਗਸਤ ਤੋਂ ਵਿਛੜ ਚੁੱਕੇ ਕਿਸਾਨ ਆਗੂ ਗੁਰਦਿਆਲ ਸਿੰਘ ਢੇਰ ਦੇ ਗ੍ਹਿ ਤੋਂ ਸੁਰੂ ਕੀਤਾ ਜਾਵੇਗਾ। ਇਸ ਮੌਕੇ ਤੇ ਨਰਿੰਦਰ ਸਿੰਘ ਮਾਵੀ ਮਹਿਰੋਲੀ, ਜਸਪਾਲ ਸਿੰਘ ਢਾਹੇ ਡਾਇਰੈਕਟਰ ਦੁੱਧ ਉਤਪਾਦਕ ਸਭਾ ਮੋਹਾਲੀ, ਬਿੱਕਰ ਸਿੰਘ ਮੋਠਾਪੁਰ, ਆੜਤੀ ਐਸੋਏਸ਼ੀਸਨ ਦੇ ਆਹੁਦੇਦਾਰ ਰਜੇਸ਼ ਰਾਣਾ ਅਗੰਮਪੁਰ,ਜਗੀਰ ਸਿੰਘ ਰੌਲੀ, ਨੰਬਰਦਾਰ ਰਘਬੀਰ ਸਿੰਘ ਦਰਸ਼ੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਸਾਬਕਾ ਸਰਪੰਚ ਪੰਜਾਬ ਸਿੰਘ, ਸੇਵਾ ਮੁਕਤ ਹੈਡਮਾਸਟਰ ਪਰਮਿੰਦਰ ਸਿੰਘ ਬੇਲਾ, ਜਾਗਰ ਸਿੰਘ ਗਰਾ, ਫੈਸ਼ਲ ਖਾਨ, ਦਰਸ਼ਨ ਸਿੰਘ ਨਾਹਲ, ਜੋਗਿੰਦਰ ਸਿੰਘ ਬੈਂਸ, ਜਸਵੀਰ ਸਿੰਘ, ਹਰਮਿੰਦਰ ਸਿੰਘ ਅਗੰਮਪੁਰ, ਗੁਰਦਿਆਲ ਸਿੰਘ ਅਟਵਾਲ, ਸਹਿਕਾਰੀ ਸਭਾ ਦੇ ਪ੍ਰਧਾਨ ਚਰਨ ਸਿੰਘ, ਸਾਬਕਾ ਪ੍ਰਧਾਨ ਪ੍ਰਰੇਮ ਸਿੰਘ ਅਟਵਾਲ, ਅਮਰੀਕ ਸਿੰਘ ਕਾਕੂ, ਬਰਜਿੰਦਰ ਸਿੰਘ ਡੋਡ, ਹਰਜਾਪ ਸਿੰਘ ਵਡਿਆਲ, ਅਜੈਬ ਸਿੰਘ ਦੜੋਲੀ, ਸੋਮ ਸਿੰਘ, ਕਰਨੈਲ ਸਿੰਘ ਬਜਰੂੜ, ਹਰਪਾਲ ਸਿੰਘ ਡੱਬਰੀ, ਗੁਰਦਿਆਲ ਸਿੰਘ ਡੱਬਰੀ, ਤਿਲਕ ਰਾਜ ਸੰਗਤਪੁਰ, ਰਜਿੰਦਰ ਸਿੰਘ ਗਰਾ, ਸੁਲਤਾਨ ਸਿੰਘ ਚੰਡੇਸਰ, ਧਰਮਿੰਦਰ ਸਿੰਘ ਲਾਡੀ, ਤਾਰਾ ਸਿੰਘ, ਪੰਜਾਬ ਸਿੰਘ ਮਹੈਣ, ਖੁਸ਼ਹਾਲ ਸਿੰਘ ਭੰਗਲ ਸਮੇਤ ਵੱਖ ਵੱਖ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ 'ਚ ਹਾਜ਼ਰ ਸਨ।

ਫੋਟੋ 04 ਆਰਪੀਆਰ 214ਪੀ

ਕੈਪਸ਼ਨ:ਆਰਡੀਨੈਸਾਂ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾਉਣ ਦਾ ਐਲਾਨ ਕਰਦੇ ਹੋਏ ਆਗੂ