ਮੌਜੂਦਾ ਪੰਜਾਬ ਸਰਕਾਰ ਨੂੰ ਭੰਗ ਕੀਤਾ ਜਾਵੇ : ਸੁਮਨ

ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਸਰਕਾਰ ਖਿਲਾਫ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੱਿਢਆ ਗਿਆ ਤੇ ਰਾਜਪਾਲ ਦੇ ਨਾਂ ਮੰਗ ਪੱਤਰ ਵੀ ਦਿਤਾ ਗਿਆ।

ਪਾਰਟੀ ਦੇ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਸੁਮਨ ਦੀ ਅਗਵਾਈ ਵਿਚ ਵਰਕਰਾਂ ਨੇ ਕੈਪਟਨ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਜ਼ਹਿਰੀਲੀ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਨਾ ਕਰਨ 'ਤੇ ਸਰਕਾਰ ਦੀ ਆਲੋਚਨਾ ਕੀਤੀ। ਇਸ ਸਬੰਧੀ ਗੱਲ ਕਰਦਿਆਂ ਸੁਮਨ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਮੁੱਖ ਮੰਤਰੀ ਪੰਜਾਬ ਦੇ ਆਪਣੇ ਜੱਦੀ ਜ਼ਿਲ੍ਹੇ ਪਟਿਆਲਾ ਵਿਚ ਰਾਜਪੁਰਾ , ਘਨੌਰ ਸਮੇਤ ਖੰਨਾ ਤੇ ਮੋਹਾਲੀ ਵਿਚ ਨਕਲੀ ਸ਼ਰਾਬ ਬਣਾਉਣ ਵਾਲੀਆਂ ਚੱਲਦੀਆਂ ਫੈਕਟਰੀਆਂ ਨੂੰ ਰੰਗੇ ਹੱਥੀਂ ਫੜੇ ਜਾਣ ਦੇ ਬਾਵਜੂਦ ਮੁਲਜ਼ਮਾਂ 'ਤੇ ਸਖਤ ਕਾਰਵਾਈ ਨਾ ਕਰਨੀ ਸਰਕਾਰ ਦੀ ਵੱਡੀ ਨਾਲਾਇਕੀ ਹੈ, ਜਿਸ ਕਰ ਕੇ ਅੱਜ ਪੰਜਾਬ ਵਿਚ 100 ਤੋਂ ਵੱਧ ਮੌਤਾਂ ਲਈ ਪੰਜਾਬ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ

ਉਨ੍ਹਾਂ ਕਿਹਾ ਪੰਜਾਬ ਵਿਚ ਸਿਆਸੀ ਜਮਾਤ, ਸਰਕਾਰੀ ਅਫਸਰਾਂ, ਪੁਲਿਸ ਤੇ ਅਪਰਾਧੀਆਂ ਦਾ ਗੱਠਜੋੜ ਪੂਰੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਘੁਣ ਵਾਂਗ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਖਾ ਰਿਹਾ ਹੈ ਜਿਸ ਕਾਰਨ ਪੰਜਾਬ ੳੱੁਪਰ ਤਕਰੀਬਨ 2.50 ਲੱਖ ਕਰੋੜ ਕਰਜ਼ਾ ਚੜ੍ਹ ਚੁੱਕਾ ਹੈ ਉਹਨਾਂ ਕਿਹਾ ਕਿ ਐੱਸ ਸੀ ਤੇ ਬੀਸੀ ਵਰਗਾਂ ਦੀਆਂ ਸਹੂਲਤਾਂ ਜਿਵੇਂ ਪੋਸਟ ਮੈਟਿ੍ਕ ਵਜੀਫਾ ਸਕੀਮ , ਸ਼ਗਨ ਸਕੀਮ , ਅੰਤਰ ਜਾਤੀ ਵਿਆਹ ਸਕੀਮ ਤੇ 200 ਯੂਨਿਟ ਮੁਫਤ ਬਿਜਲੀ ਸਕੀਮ ਸਮੇਤ ਸਭ ਸਹੂਲਤਾਂ ' ਤੇ ਲਗਾਤਾਰ ਕੱਟ ਲਾ ਕੇ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਢੇ ਤਿੰਨ ਸਾਲ ਬੀਤਣ ਤੇ ਲੱਖਾਂ ਆਸਾਮੀਆਂ ਵੱਖ-ਵੱਖ ਵਿਭਾਗਾਂ ਵਿਚ ਖਾਲੀ ਹੋਣ ਦੇ ਬਾਵਜੂਦ ਘਰ-ਘਰ ਰੁਜ਼ਗਾਰ ਦੇਣ ਵਿਚ ਪੰਜਾਬ ਸਰਕਾਰ ਬੁਰੇ ਤਰੀਕੇ ਨਾਲ ਅਸਫਲ ਹੋਈ ਹੈ ਪੰਜਾਬ ਅੰਦਰ ਮੌਜੂਦਾ ਸਰਕਾਰ ਸਮੇ ਗ਼ੈਰ ਕਾਨੂੰਨੀ ਰੇਤ ਮਾਫੀਆ, ਸ਼ਰਾਬ ਮਾਫੀਆ, ਭੂ ਮਾਫੀਆ ਤੇ ਟਰਾਂਸਪੋਰਟ ਮਾਫੀਆ 'ਚ ਸੱਤਾ ਧਿਰ ਦੇ ਵੱਡੇ-ਵੱਡੇ ਆਗੂਆਂ ਦੀ ਹਿੱਸੇ ਪੱਤੀ 'ਤੇ ਸਰਪ੍ਰਸਤੀ ਸਰਕਾਰੀ ਖਜ਼ਾਨੇ ਦੀ ਅੰਨ੍ਹੀ ਲੁੱਟ ਲਈ ਜ਼ਿੰਮੇਵਾਰ ਸਾਬਿਤ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਨਿਰਦੋਸ਼ ਦਲਿਤ ਤੇ ਗਰੀਬ ਸਿੱਖ ਨੌਜਵਾਨਾਂ 'ਤੇ ਬੇਰਹਿਮੀ ਨਾਲ ਜਾਣਬੁਝ ਕੇ ਯੂਏਪੀਏ ਕਾਨੂੰਨ ਲਗਾ ਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਸੁੱਟ ਕੇ ਫਿਰਕਾਪ੍ਰਸਤੀ ਨੂੰ ਬੜਾਵਾ ਦੇਣ ਨਾਲ ਸਰਕਾਰ ਦੀ ਨਾਕਾਮੀ ਸਿੱਧ ਹੋ ਰਹੀ ਹੈ ਉਨ੍ਹਾਂ ਕਿਹਾ ਗੁਰੂਆਂ ਦੀ ਧਰਤੀ ਪੰਜਾਬ ਵਿਚ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਦੇ ਮੁੱਖ ਦੋਸ਼ੀਆਂ ਖਿਲਾਫ ਅਜੇ ਵੀ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੌਜੂਦਾ ਪੰਜਾਬ ਸਰਕਾਰ ਨੂੰ ਭੰਗ ਕਰਨਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਨਾਲ ਨਿਰਮਲ ਸਿੰਘ ਸੁਮਨ ਬਸਪਾ ਜਨਰਲ ਸਕੱਤਰ ਪੰਜਾਬ, ਗੁਰਦੇਵ ਸਿੰਘ ਡੱਬਰੀ ਜਿਲ੍ਹਾ ਇੰਚਾਰਜ, ਡਾ. ਮਨਦੀਪ ਸਿੰਘ, ਨਰਿੰਦਰ ਸਿੰਘ ਦਸਗਰਾਈ, ਜਗਤਾਰ ਸਿੰਘ ਬੀਕਾਪੁਰ, ਭਜਨ ਮਾਜਰਾ, ਦਰਸ਼ਨ ਸਿੰਘ ਬੇਲਾ, ਜੋਗਾ ਸਿੰਘ, ਸਰੂਪ ਸਿੰਘ ਬੇਲਾ, ਜੀਤ ਸਿੰਘ, ਸਰੂਪ ਸਿੰਘ ਖਮੇੜਾ, ਰਾਮ ਜੀ, ਬਕਾਨੁੂ ਰਾਮ ਨੰਗਲ, ਰਾਜ ਕੁਮਾਰ ਅਤੇ ਹੋਰ ਬਸਪਾ ਵਰਕਰ ਮੌਜੂਦ ਸਨ।

ਫੋਟੋ 04 ਆਰਪੀਆਰ 213ਪੀ

ਕੈਪਸ਼ਨ:ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਿਰਮਲ ਸਿੰਘ ਸੁਮਨ ਤੇ ਹੋਰ।