ਓਵਰ ਬਿ੍ਜ ਜਲਦ ਮੁਕੰਮਲ ਹੋਵੇਗਾ : ਕੰਪਨੀ ਡਾਇਰੈਕਟਰ

ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਕੌਮੀ ਮਾਰਗ ਦੇ ਕੀਰਤਪੁਰ ਸਾਹਿਬ ਤੋਂ ਗਰਾਮੋੜਾ ਤਕ ਦੇ ਸਫਰ ਦੇ ਸ਼ੁਰੂ ਵਿਚ ਅਨੰਦਪੁਰ ਸਾਹਿਬ ਹਾਈਡਲ ਨਹਿਰ ਬਰਾਬਰ ਬਣਨ ਵਾਲੇ ਓਵਰ ਬਿ੍ਜ ਪੁੱਲ ਦੀ ਉਸਾਰੀ ਕਈ ਸਾਲਾ ਤੋਂ ਅਦਵਿਚਾਲੇ ਅਟਕੀ ਪਈ ਹੈਜਿਸ ਕਾਰਨ ਇਸ ਸੜਕ 'ਤੇ ਰੋਜ਼ਾਨਾ ਸੈਕੜੇ ਦੀ ਗਿਣਤੀ ਵਿਚ ਲੰਘਣ ਵਾਲੇ ਵੱਡੇ ਤੇ ਛੋਟੇ ਵਾਹਨ ਚਾਲਕਾਂ ਨੂੰ ਭਾਰੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਜਾਣਕਾਰੀ ਅਨੁਸਾਰ ਉਕਤ ਚਾਰ ਮਾਰਗੀ ਸੜਕ ਦੇ ਨਿਰਮਾਣ ਦਾ ਕੰਮ ਕੌਮੀ ਮਾਰਗ ਅਥਾਰਟੀ ਵੱਲੋਂ ਸਿੰਗਲ ਇੰਡੀਆ ਪ੍ਰਰਾਈਵੇਟ ਕੰਪਨੀ ਨੂੰ ਨਵੇ ਸਿਰੇ ਤੋਂ ਮੁਕੰਮਲ ਕਰਨ ਲਈ ਦਿਤਾ ਗਿਆ ਹੈ, ਇਸ ਤੋਂ ਪਹਿਲਾ ਜਿਸ ਕੰਪਨੀ ਨੂੰ ਇਸ ਮਾਰਗ ਦਾ ਠੇਕਾ ਦਿਤਾ ਗਿਆ ਸੀ, ਉਹ ਇਸ ਸਾਰੇ ਕੰਮ ਨੂੰ ਅਧ-ਵਿਚਾਲੇ ਛੱਡ ਕੇ ਚੱਲੀ ਗਈ ਸੀ ਜਿਸ ਕਾਰਨ ਉਕਤ ਓਵਰ ਬਿ੍ਜ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਅਧੂਰਾ ਪਿਆ ਹੈ। ਇਸ ਕਾਰਨ ਕੀਰਤਪੁਰ ਸਾਹਿਬ ਤੋਂ ਮਨਾਲੀ ਤੇ ਵੱਖ-ਵੱਖ ਸਥਾਨਾਂ ਨੂੰ ਜਾਣ ਵਾਲੇ ਵਾਹਨ ਚਾਲਕ ਸੈਲਾਨੀਆਂ ਤੇ ਸਰਧਾਲੂਆਂ ਨੂੰ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯਾਦ ਰਹੇ ਕਿ ਕੀਰਤਪੁਰ ਸਾਹਿਬ ਦੇ ਬਾਬਾ ਗੁਰਦਿਤਾ ਜੀ ਤੇ ਦਰਗਾਹ ਪੀਰ ਬਾਬਾ ਬੁੱਢਣ ਸਾਹ ਨੂੰ ਜਾਣ ਵਾਲੇ ਸੜਕੀਂ ਰਸਤੇ ਦੇ ਪਾਸ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਓਵਰ ਬਿ੍ਜ ਪੁਲ ਪਾਉਣ ਦਾ ਕੰਮ ਸ਼ੁਰੂ ਕਰਿਆ ਸੀ ਪੁਲ ਦੇ ਨਹਿਰ ਦੇ ਆਰ-ਪਾਰ ਪਏ ਵੀ ਬਣਾ ਦਿਤੇ ਗਏ। ਉਸ ਮਗਰੋਂ ਹੁਣ ਤਕ ਕੰਮ ਸ਼ੁਰੂ ਨਹੀ ਹੋ ਪਾਇਆ ਹੈ। ਪਹਿਲੀ ਕੰਪਨੀ ਦਾ ਉਕਤ ਪੁਲ ਬਣਾਉਣ ਵਾਲਾ ਸਾਮਾਨ ਇੱਧਰ-ਉੱਧਰ ਰੁਲ ਰਿਹਾ ਹੈਨਹਿਰ ਦੇ ਦੋਵੇਂ ਪਾਸੇ ਬਣੇ ਪਾਇਆ ਨੂੰ ਆਪਸ ਵਿਚ ਜੋੜਨ ਵਾਲਾ ਸਾਮਾਨ ਕੁਝ ਹਿੱਸਾ ਪਹਿਲੀਂ ਕੰਪਨੀ ਵਾਲੇ ਚੱੁਕ ਕੇ ਲੈ ਗਏ ਹਨਇਸ ਸਮੇਂ ਕੀਰਤਪੁਰ ਸਾਹਿਬ ਤੋਂ ਮਨਾਲੀ ਵੱਲ ਨੂੰ ਜਾਣ ਵਾਲੇ ਵੱਡੇ ਤੇ ਛੋਟੇ ਵਾਹਨ ਚਾਲਕਾਂ ਦਾ ਪੁਲ ਦਾ ਕੰਮ ਮੁੰਕਮਲ ਨਾ ਹੋਣ ਕਰ ਕੇ ਸਮਾਂ ਬਰਬਾਦ ਹੋ ਰਿਹਾ ਹੈ। ਇਸ ਮਾਰਗ 'ਤੇ ਕਾਰਾਂ, ਟਰੱਕ ਤੇ ਬੱਸਾਂ ਆਦਿ ਵਾਹਨ ਆਉਂਦੇ ਜਾਂਦੇ ਹਨਸਭ ਤੋਂ ਵੱਧ ਇਸ ਸੜਕ 'ਤੇ ਵੱਡੇ ਟਰੱਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਜਿਹੜੇ ਵੱਖ ਵੱਖ ਕੰਪਨੀਆਂ ਦੇ ਮਾਲ ਦੀ ਪੰਜਾਬ ਤੋਂ ਹਿਮਾਚਲ ਨੂੰ ਸਾਮਾਨ ਦੀ ਢੋਆ ਢੁਆਈ ਕਰਦੇ ਹਨਇਸ ਸਮੇਂ ਇਨ੍ਹਾਂ ਨੂੰ ਨੂੰ ਭਾਰੀ ਪ੍ਰਰੇਸ਼ਾਨੀ ਉਠਾਣੀ ਪੈ ਰਹੀ ਹੈ।

——————————————————

ਕੰਮ ਸ਼ੁਰੂ ਕਰ ਦਿੱਤਾ ਗਿਆ ਹੈ : ਕੰਪਨੀ ਪ੍ਰਬੰਧਕ

ਸਿੰਗਲ ਇੰਡੀਆ ਕੰਪਨੀ ਦੇ ਪ੍ਰਰਾਜੈਕਟ ਡਾਇਰੈਕਟਰ ਕੰਵਲਦੀਪ ਸਿੰਘ ਨੇ ਦੱਸਿਆ ਕਿ ਉਕਤ ਪੁਲ ਨੂੰ ਮੁਕੰਮਲ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ, ਇਸ ਦੇ ਦੋਵੇਂ ਸਾਈਡਾਂ ਨੂੰ ਆਪਸ ਵਿਚ ਜੋੜਨ ਲਈ ਲੋਹੇ ਦੀਆਂ ਮਜ਼ਬੂਤ ਸਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਕੁਝ ਦਿਨਾਂ ਵਿਚ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ ਜਦ ਕਿ ਸੜਕਾਂ ਦਾ ਕੰਮ ਮੌਸਮ ਦੇ ਕਾਰਨ ਮੁਕੰਮਲ ਕਰਨ ਵਿਚ ਥੌੜੀ ਪ੍ਰਰੇਸ਼ਾਨੀ ਆ ਰਹੀ ਹੈ ਉਸ ਨੂੰ ਵੀ ਮੁਕੰਮਲ ਕਰ ਲਿਆ ਜਾਵੇਗਾਉਨ੍ਹਾਂ ਦੀ ਕੰਪਨੀ ਉਕਤ ਪੁਲ ਨੂੰ ਦਿਨਾਂ ਵਿਚ ਹੀ ਖੜ੍ਹਾ ਕਰੇਗੀ।

ਫੋਟੋ-04ਆਰਪੀਆਰ 211ਪੀ

ਕੈਪਸ਼ਨ-ਅਧੂਰਾ ਓਵਰ ਬਿ੍ਜ

ਫੋਟੋ-04ਆਰਪੀਆਰ 212ਪੀ

ਕੰਪਨੀ ਦੇ ਪ੍ਰਰਾਜੈਕਟ ਡਾਇਰੈਕਟਰ ਕੰਵਲਦੀਪ ਸਿੰਘ।