ਗੁਰਦੀਪ ਭੱਲੜੀ, ਨੰਗਲ

ਕੋਰੋਨਾ ਕਰਫਿਊ ਅਤੇ ਲਾਕਡਾਊਨ ਕਾਰਣ ਨੰਗਲ ਵਿਚ ਫਸੇ 70 ਪਰਵਾਸੀ ਮਜ਼ਦੂਰਾਂ ਨੂੰ ਪ੍ਰਸ਼ਾਸਨ ਵਲੋਂ ਘਰਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸ਼ਨ ਵਲੋਂ ਬਿਹਾਰ ਤੇ ਉਤਰ ਪ੍ਰਦੇਸ਼ ਲਈ ਭੇਜੇ ਗਏ ਇਨਾ ਪਰਵਾਸੀ ਮਜ਼ਦੂਰਾਂ ਨੂੰ ਵੱਖ ਵੱਖ ਛੇ ਚਾਰ ਬੱਸਾਂ ਵਿਚ ਬਿਠਾ ਕੇ ਰੂਪਨਗਰ ਅਤੇ ਜਲੰਧਰ ਲਈ ਭੇਜਿਆ ਗਿਆ, ਜਿਸ ਤੋਂ ਅੱਗੋਂ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਖ਼ਾਸ ਰੇਲ ਗੱਡੀਆਂ ਰਾਹੀ ਅਪਣੇ ਪਿੱਤਰੀ ਸੂਬਿਆਂ ਲਈ ਰਵਾਨਾ ਕੀਤਾ ਜਾਵੇਗਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸੁਰਿੰਦਰਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਾਕਡਾਊਨ ਕਾਰਨ ਪੰਜਾਬ ਵਿਚ ਦੂਜਿਆਂ ਸੂਬਿਆਂ ਦੇ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਭੇਜਣ ਲਈ ਕੀਤੇ ਗਏ ਖ਼ਾਸ ਜਤਨਾਂ ਤਹਿਤ ਇਨ੍ਹਾਂ ਲੋਕਾਂ ਨੂੰ ਅਪਣੇ ਜੱਦੀ ਘਰਾਂ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆਂ ਕਿ ਪਰਵਾਸੀ ਮਜ਼ਦੂਰਾਂ ਨੂੰ ਘਰ ਵਾਪਿਸ ਭੇਜੇ ਦਾਣ ਦੀ ਲੜੀ ਤਹਿਤ ਆਉਣ ਵਾਲੇ ਸਮੇਂ ਵਿਚ ਬਾਕੀ ਰਹਿੰਦੇ ਪਰਵਾਸੀਆਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ। ਐਤਵਾਰ ਤੜਕਸਾਰ ਰਵਾਨਾ ਕੀਤੇ ਗਏ ਮਜ਼ਦੂਰਾਂ ਨੂੰ ਰਵਾਨਾ ਕਰਨ ਤੋਂ ਪਹਿਲਾ ਡਾਕਟਰੀ ਜਾਂਚ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਸੁਰਿੰਦਰਪਾਲ, ਨਾਇਬ ਤਹਿਸੀਲਦਾਰ ਰਾਮ ਕਿਸ਼ਨ, ਬਲਵੀਰ ਸਿੰਘ, ਲਲਿਤ ਕੁਮਾਰ, ਹੈਪੀ, ਮੋਹਿਤ ਸ਼ਰਮਾ, ਜਸਬੀਰ ਸਿੰਘ, ਨਿਰਪਾਲ ਸਿੰਘ, ਅਮਿਤ ਕੁਮਾਰ, ਮੇਹਰ ਸਿੰਘ, ਮਦਨ ਲਾਲ, ਰਾਜੀਵ ਕੁਮਾਰ ਸਮੇਤ ਦਫਤਰੀ ਅਮਲਾ ਵੀ ਹਾਜ਼ਰ ਸੀ।