ਸਟਾਫ ਰਿਪੋਰਟਰ, ਰੂਪਨਗਰ : ਨੇਤਾ ਜੀ ਮਾਡਲ ਸਕੂਲ ਦੇ ਨਿਰਦੇਸ਼ਕ ਵੀਪੀ ਸੈਣੀ ਨੇ ਦੱਸਿਆ ਕਿ ਭੋਪਾਲ 'ਚ ਹੋਈਆਂ 64 ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਨੇਤਾ ਜੀ ਮਾਡਲ ਸਕੂਲ ਦੇ ਦੋ ਬੱਚਿਆਂ ਨੇ ਗੋਲਡ ਅਤੇ 1 ਖਿਡਾਰੀ ਨੇ ਸਿਲਵਰ ਮੈਡਲ ਜਿੱਤਣ 'ਤੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸੰਦੀਪ ਕੁਮਾਰ ਦਾ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ ਗਿਆ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਵਿਦਿਆਰਥੀ ਅਮਨ ਨੇਗੀ ਤੇ ਸੱਤਵੀਂ ਜਮਾਤ ਦੀ ਵੰਧਨਾ ਖੁੱਲਰ ਨੇ ਗੋਡਲ ਮੈਡਲ ਪ੫ਾਪਤ ਕੀਤੇ ਅਤੇ ਅੱਠਵੀਂ ਜਮਾਤ ਦੇ ਪ੫ਦੀਪ ਸਿੰਘ ਨੇ ਵੀ ਵਧੀਆ ਖੇਡਾਂ ਦਾ ਪ੫ਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਪ੫ਾਪਤ ਕੀਤਾ। ਇਨ੍ਹਾਂ ਖਿਡਾਰੀਆਂ ਨੇ ਪੰਜਾਬ ਦਾ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਅੰਡਰ-14 ਲੜਕਿਆ ਵਿਚ ਪੰਜਾਬ ਨੇ ਓਵਰ ਆਲ ਤੀਸਰਾ ਸਥਾਨ ਪ੫ਾਪਤ ਕੀਤਾ ਜੋ ਕਿ ਪੰਜਾਬ ਸਟੇਟ ਲਈ ਬਹੁਤ ਮਾਣ ਵਾਲੀ ਗੱਲ ਹੈ। ਇਨ੍ਹਾਂ ਹੋਣਹਾਰ ਖਿਡਾਰੀਆਂ ਨੂੰ ਇਕ ਵਿਸ਼ੇਸ਼ ਪ੫ੋਗਰਾਮ ਵਿਚ ਸਨਮਾਨਿਤ ਕੀਤਾ ਗਿਆ। ਨੇਤਾ ਜੀ ਸਕੂਲ ਦੇ 10 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਇਨ੍ਹਾਂ ਵਿਚੋਂ ਇਕ ਖਿਡਾਰੀ ਨੇ ਦਿੱਲੀ ਵਿਖੇ ਹੋਈਆਂ 64 ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਭਾਗ ਲਿਆ। ਅੰਜਲੀ, ਗਗਨਦੀਪ ਸਿੰਘ, ਮੇਹੁਲ ਸ਼ਰਮਾ ਸੱਤਵੀ ਜਮਾਤ, ਵਿਵੇਕ ਨੇਗੀ ਤੇ ਅਮਨਦੀਪ ਦਸਵੀਂ। ਇਕ ਵਿਸ਼ੇਸ਼ ਪ੫ੋਗਰਾਮ ਵਿਚ ਖਿਡਾਰੀਆਂ ਨੂੰ ਹਾਰ ਪਾ ਕੇ ਢੋਲ ਦੇ ਨਾਲ ਪੂਰੇ ਰੋਪੜ ਸ਼ਹਿਰ ਵਿਚ ਘੁਮਾਇਆ ਗਿਆ। ਸੈਨੀ ਨੇ ਆਸ਼ਾ ਵਿਅਕਤੀ ਕੀਤੀ ਕਿ ਇਹ ਵਿਦਿਆਰਥੀ ਜਿਨ੍ਹਾਂ ਨੇ ਐਨੀ ਛੋਟੀ ਉਮਰ ਵਿਚ ਰਾਸ਼ਟਰੀ ਪੱਧਰ 'ਤੇ ਪਦਕ ਹਾਸਲ ਕੀਤੇ, ਕੱਲ੍ਹ ਅੰਤਰ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣਗੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਕੋਚ ਸੰਦੀਪ ਕੁਮਾਰ ਦੀ ਵੀ ਪ੫ਸੰਸਾ ਕੀਤੀ।