ਵਿਨੋਦ ਸ਼ਰਮਾ, ਸ੍ਰੀ ਕੀਰਤਪੁਰ ਸਾਹਿਬ : ਕਿਸਾਨਾਂ ਵੱਲੋਂ 23 ਜਨਵਰੀ ਨੂੰ ਵਿਸ਼ਾਲ ਟਰੈਕਟਰ ਮਾਰਚ ਨੱਕੀਆਂ ਟੋਲ ਪਲਾਜ਼ਾ ਤੋਂ ਕੀਤਾ ਜਾਵੇਗਾ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਿਫ਼ਲਮੀ ਸਿਤਾਰੇ ਯੋਗਰਾਜ ਸਿੰਘ ਸ਼ਾਮਿਲ ਹੋਣਗੇ। ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਤੇਜ਼ ਹੋ ਚੁੱਕਾ ਹੈ, ਜਿਸ ਅੱਗੇ ਕੇਂਦਰ ਹਕੂਮਤ ਅੱਧੀ ਝੁੱਕ ਚੁੱਕੀ ਹੈ, ਉਸ ਨੂੰ ਪੂਰੀ ਤਰ੍ਹਾਂ ਝੁਕਾਉਣ ਲਈ ਹਜ਼ਾਰਾਂ ਟਰੈਕਟਰਾਂ ਦਾ ਮਾਰਚ 26 ਜਨਵਰੀ ਨੂੰ ਹੋਵੇਗਾ, ਉਸ ਦੀ ਕਾਮਯਾਬੀ ਲਈ ਇਲਾਕੇ ਦੇ ਕਿਸਾਨ ਵੱਲੋਂ 23 ਜਨਵਰੀ ਦਿਨ ਸ਼ਨਿਵਾਰ ਨੂੰ ਨੱਕੀਆਂ ਟੋਲ ਪਲਾਜ਼ੇ 'ਤੇ ਭਨੂਪਲੀ, ਨੰਗਲ, ਭੱਲੜੀ ਪਲਾਨ ਪੂਰੇ ਇਲਾਕੇ ਦੇ ਪਿੰਡਾਂ ਵਿਚ ਕੀਤਾ ਜਾਵੇਗਾ, ਜਿਸ ਦੀ ਅਗਵਾਈ ਿਫ਼ਲਮੀ ਸਿਤਾਰੇ ਯੋਗਰਾਜ ਸਿੰਘ ਕਰਨਗੇ। ਅੰਦੋਲਨ ਪ੍ਰਤੀ ਨੌਜਵਾਨ ਕਿਸਾਨਾਂ ਦਾ ਜੋਸ਼ ਲਗਾਤਾਰ ਵੱਧ ਰਿਹਾ ਹੈ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਨੱਕੀਆਂ ਟੋਲ ਤੋਂ 23 ਜਨਵਰੀ ਨੂੰ ਵਿਸ਼ਾਲ ਟਰੈਕਟਰ ਮਾਰਚ ਨੱਕੀਆਂ ਟੋਲ ਤੋਂ ਕੀਤਾ ਜਾਵੇਗਾ। ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਇਹ ਟਰੈਕਟਰ ਮਾਰਚ ਕੀਤਾ ਜਾਵੇਗਾ। ਆਜ਼ਾਦੀ ਦਿਹਾੜੇ 'ਤੇ ਕੀਤੀ ਜਾ ਰਹੀ ਟਰੈਕਟਰ ਪਰੇਡ ਕੇਂਦਰ ਸਰਕਾਰ ਨੂੰ ਕਾਲ਼ੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗੀ। ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕਨਵੀਨਰ ਸਮਸ਼ੇਰ ਸਿੰਘ ਸ਼ੇਰਾ ਨੇ ਸਮੂਹ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ 23 ਜਨਵਰੀ ਦਿਨ ਸ਼ਨੀਵਾਰ ਸਵੇਰੇ 10 ਵਜੇ ਆਪਣੇ ਆਪਣੇ ਟਰੈਕਟਰ ਲੈ ਕੇ ਨੱਕੀਆਂ ਟੋਲ ਪਲਾਜ਼ੇ ਤੋਂ ਪਹੁੰਚੇ। ਇਸ ਸਮੇਂ ਜੈਮਲ ਸਿੰਘ ਭੜੀ, ਤਰਲੋਚਨ ਸਿੰਘ ਚੱਠਾ, ਮਾਸਟਰ ਹਰਦਿਆਲ ਸਿੰਘ, ਜ਼ੋਰਾਵਰ ਸਿੰਘ ਭਾਓਵਾਲ, ਗੁਰਸੇਵਕ ਸਿੰਘ ਰਾਣਾ, ਕੇਸਰ ਸਿੰਘ ਢਾਡੀ, ਜਸਪਾਲ ਸਿੰਘ ਢਾਹੇਂ, ਅਵਤਾਰ ਸਿੰਘ ਬਹਿਲੂ, ਭਗਵੰਤ ਸਿੰਘ, ਬਲਬੀਰ ਸਿੰਘ ਬੜਾ ਪਿੰਡ, ਅਜੀਤ ਸਿੰਘ ਫੌਜੀ, ਪਰਮਿੰਦਰ ਸਿੰਘ ਬੇਲਾ ਤੇ ਸ਼ੇਰ ਸਿੰਘ ਬੁਰਜ ਆਦਿ ਹਾਜ਼ਰ ਸਨ।

ਫੋਟੋ-21ਆਰਪੀਆਰ 220ਪੀ

ਨੱਕੀਆਂ ਟੋਲ ਪਲਾਜ਼ਾ 'ਤੇ ਕਿਸਾਨਾਂ ਨਾਲ ਫਿਲਮੀ ਸਿਤਾਰੇ ਯੋਗਰਾਜ ਸਿੰਘ।