ਸਟਾਫ ਰਿਪੋਰਟਰ, ਰੂਪਨਗਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੋਪੜ ਦੀ ਅਦਾਲਤ ਨੇ ਇਕ ਨੌਜਵਾਨ ਨੂੰ ਨਾਬਾਲਿਗਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ 20 ਸਾਲ ਦੀ ਕੈਦ ਅਤੇ 44 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।

ਜਾਣਕਾਰੀ ਮੁਤਾਬਕ ਨੰਗਲ ਥਾਣੇ 'ਚ ਨਾਬਾਲਿਗਾ ਦੇ ਬਿਆਨਾਂ ਦੇ ਆਧਾਰ 'ਤੇ 28 ਅਗਸਤ 2018 ਨੂੰ ਮਾਮਲਾ ਨੰਬਰ 125 ਦਰਜ ਕੀਤਾ ਗਿਆ ਸੀ ਜਿਸ ਅਨੁਸਾਰ ਨੌਜਵਾਨ ਰੋਹਿਤ ਕੁਮਾਰ ਪੁੱਤਰ ਵਿਜੇ ਕੁਮਾਰ ਨੇ 19 ਅਗਸਤ 2018 ਨੂੰ ਦੁਪਹਿਰ 12 ਵਜੇ ਜਦੋਂ ਨਾਬਾਲਿਗਾ ਘਰ 'ਚ ਇਕੱਲੀ ਸੀ ਤਾਂ ਉਸ ਨੂੰ ਅਗਵਾ ਕਰ ਲਿਆ ਅਤੇ ਆਪਣੇ ਪਿੰਡ ਲੈ ਗਿਆ, ਜਿਥੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਉਸ ਨੂੰ ਵਾਪਸ ਛੱਡ ਗਿਆ।

ਨਾਬਾਲਿਗਾ ਨੇ ਇਹ ਗੱਲ ਆਪਣੀ ਮਾਤਾ ਅਤੇ ਭਾਬੀ ਨੂੰ ਦੱਸੀ ਜਿਸ ਤੋਂ ਬਾਅਦ ਰੋਹਿਤ ਕੁਮਾਰ ਦੁਬਾਰਾ ਉਸ ਦੇ ਘਰ ਆ ਗਿਆ ਅਤੇ ਉਸ ਦੇ ਪਰਿਵਾਰ ਨੂੰ ਧਮਕਾਉਣ ਲੱਗਾ ਅਤੇ ਧਮਕੀਆਂ ਦੇ ਕੇ ਚਲਾ ਗਿਆ। ਨੰਗਲ ਪੁਲਿਸ ਨੇ ਨਾਬਾਲਿਗਾ ਦੇ ਬਿਆਨਾਂ 'ਤੇ ਰੋਹਿਤ ਕੁਮਾਰ ਖ਼ਿਲਾਫ਼ ਧਾਰਾ 342, 452, 376, 506, 341 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।