ਪੱਤਰ ਪੇ੍ਰਰਕ, ਸ੍ਰੀ ਕੀਰਤਪੁਰ ਸਾਹਿਬ : ਸਥਾਨਕ ਪੁਲਿਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਪਾਰਟੀ ਵੱਲੋਂ ਸੀਆਈਏ ਸਟਾਫ ਦੀ ਟੀਮ ਦੇ ਸਹਿਯੋਗ ਨਾਲ ਤਿੰਨ ਵਿਅਕਤੀਆਂ ਨੂੰ 15 ਕਿਲੋ ਡੋਡਿਆਂ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫਸਰ ਸਬ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਏ.ਐਸ.ਆਈ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਬੀਤੀ ਰਾਤ ਗਸ਼ਤ ਦੌਰਾਨ ਪਿੰਡ ਪਿ੍ਰਥੀਪੁਰ ਵੱਲ ਜਾ ਰਹੇ ਸੀ ਤਾਂ ਬਾ ਹੱਦ ਪਿੰਡ ਪਿ੍ਰਥੀਪੁਰ ਵਿਖੇ ਉਨਾਂ੍ਹ ਨੂੰ ਤਿੰਨ ਵਿਅਕਤੀ ਬੈਠੇ ਦਿਖਾਈ ਦਿੱਤੇ ਜੋ ਕਿ ਗਾਹਕ ਦੀ ਉਡੀਕ ਕਰ ਰਹੇ ਸਨ ਅਤੇ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ ਜਿਨਾਂ੍ਹ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਗਿਆ ਤੇ ਸੀ.ਆਈ.ਏ ਸਟਾਫ ਦੀ ਟੀਮ ਵੱਲੋਂ ਮੌਕੇ ਤੇ ਮੈਨੂੰ ਉੱਥੇ ਬੁਲਾਇਆ ਗਿਆ ਜਿਸ ਤੋਂ ਬਾਅਦ ਤਿੰਨਾਂ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਉਨਾਂ੍ਹ ਕੋਲ ਮੌਜੂਦ ਥੈਲੇ ਵਿੱਚੋਂ 15 ਕਿਲੋ ਡੋਡੇ ਪੋਸਤ ਬਰਾਮਦ ਹੋਇਆ ਉਕਤ ਵਿਅਕਤੀਆਂ ਨੇ ਆਪਣੀ ਪਹਿਚਾਣ ਭੁਪਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਛੋਟੀ ਝੱਖੀਆਂ ਪੁਲਿਸ ਥਾਣਾ ਸ੍ਰੀ ਕੀਰਤਪੁਰ ਸਾਹਿਬ, ਮੁਕੇਸ਼ ਕੁਮਾਰ ਪੁੱਤਰ ਗੁਲਾਬ ਵਾਸੀ ਪਿੰਡ ਪਗਾੜਾ ਥਾਣਾ ਬਿਨਾਵੀ ਰਾਜਸਥਾਨ ,ਵਿਨੋਦ ਕੁਮਾਰ ਪੁੱਤਰ ਕੇਸਰ ਮੱਲ ਵਾਸੀ ਕੁਚਾਮਨ ਜਿਲ੍ਹਾ ਨਗੋਰ ਰਾਜਸਥਾਨ ਦੱਸਿਆ ਉਨਾਂ੍ਹ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵੱਲੋਂ ਦੋਸ਼ੀਆਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ।