ਸੁਰਿੰਦਰ ਸਿੰਘ ਸੋਨੀ, ਸ੫ੀ ਅਨੰਦਪੁਰ ਸਾਹਿਬ : ਪੰਥਕ ਹਿੱਤਾਂ ਨੂੰ ਮੁੱਖ ਰਖਦਿਆਂ ਤੇ ਨੀਤੀਗਤ ਅਸੂਲਾਂ ਤੇ ਚਲਦਿਆਂ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀ ਦੁਸ਼ਮਨ ਜਮਾਤ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ ਤੋੜ ਵਿਛੋੜਾ ਕਰੇ। ਇਹ ਗੱਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੫ਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਹੀ। ਅੱਜ ਤਖਤ ਸ੫ੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 1984 ਦੇ ਹੋਏ ਸਿੱਖ ਕਤਲੇਆਮ ਵਿਚ ਜਿੱਥੇ ਕਾਂਗਰਸੀ ਆਗੂਆਂ ਦਾ ਸਿੱਧੇ ਤੋਰ ਤੇ ਹੱਥ ਸੀ ਉਥੇ ਆਰਐੱਸਐੱਸ ਦੇ ਵੀ ਕਈ ਆਗੂ ਇਸ ਵਿਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਸਹਿਯੋਗ ਨਾਲ ਜੋ ਲੜਾਈ ਲੜੀ ਉਸ ਦੇ ਨਤੀਜੇ ਵਜੋਂ ਸੱਜਣ ਕੁਮਾਰ ਨੂੰ ਸਜਾ ਦੁਆਉਣ ਵਿਚ ਸਫਲ ਹੋਏ ਹਾਂ ਤੇ ਹੁਣ ਬਾਕੀ ਦੋਸ਼ੀਆਂ ਨੂੰ ਸਜਾ ਦੁਆਉਣ ਲਈ ਸ਼੫ੋਮਣੀ ਗੁਰਦੂਆਰਾ ਪ੫ਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਅੱਗੇ ਆਵੇ। ਉਨ੍ਹਾਂ ਕਿਹਾ ਕਿ ਕਮਲ ਨਾਥ ਦੇ ਖਿਲਾਫ ਸੱਜਣ ਕੁਮਾਰ ਨਾਲੋਂ ਵੀ ਜਿਆਦਾ ਸਬੂਤ ਹਨ ਤੇ ਜੇਕਰ ਸਹੀ ਤਰੀਕੇ ਨਾਲ ਪੈਰਵੀ ਕੀਤੀ ਜਾਵੇ ਤਾਂ ਕਮਲ ਨਾਥ ਨੂੰ ਬਹੁਤ ਜਲਦ ਸਜ਼ਾ ਮਿਲ ਸਕਦੀ ਹੈ।

ਪੀਰ ਮੁਹੰਮਦ ਵਲੋਂ ਫੈਡਰੇਸ਼ਨ ਦੀ ਪ੫ਧਾਨਗੀ ਤੋਂ ਦਿਤੇ ਅਸਤੀਫੇ ਤੋਂ ਬਾਅਦ ਕੀ ਕੀਤਾ ਜਾਵੇਗਾ ਪੁੱਛਣ ਤੇ ਪੀਰ ਮੁਹੰਮਦ ਨੇ ਕਿਹਾ ਕਿ 14 ਜਨਵਰੀ ਨੂੰ ਮਾਘੀ ਦੇ ਦਿਹਾੜੇ ਮੌਕੇ ਇਸ ਸਬੰਧੀ ਵੱਡਾ ਐਲਾਨ ਕੀਤਾ ਜਾਵੇਗਾ ਜੋ ਪੰਥਕ ਹਿੱਤਾਂ ਨੂੰ ਧਿਆਨ ਵਿਚ ਰਖ ਕੇ ਹੋਵੇਗਾ। ਕੋਈ ਨਵੀਂ ਪਾਰਟੀ ਬਨਾਉਣ ਤੋ ਕੋਰਾ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੋਈ ਵੀ ਪਾਰਟੀ ਨਹੀ ਬਨਾਉਣਗੇ। ਟਕਸਾਲੀ ਅਕਾਲੀ ਦਲ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਉਹ ਸਾਰੇ ਬਹੁਤ ਵਧੀਆ ਤੇ ਕਿਰਦਾਰ ਵਾਲੇ ਆਗੂ ਹਨ ਪਰ ਇਸ ਸਮੇ ਸਮੁੱਚਾ ਮਾਹੋਲ ਬੇਵਿਸ਼ਵਾਸੀ ਵਾਲਾ ਬਣਿਆ ਹੋਇਆ ਹੈ ਜਿਸ ਨੂੰ ਦੇਖਦਿਆਂ ਸਪੱਸ਼ਟ ਨੀਤੀ ਦੀ ਲੋੜ ਹੈ। ਇਸ ਤੋ ਪਹਿਲਾਂ ਪੀਰ ਮੁਹੰਮਦ ਨੇ ਸ਼੫ੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪੋ੫:ਮਨਜੀਤ ਸਿੰਘ ਨਾਲ ਵਿਸ਼ੇਸ਼ ਤੋਰ 'ਤੇ ਮੁਲਾਕਾਤ ਵੀ ਕੀਤੀ।